ਕੰਗਨਾ ਰਣੌਤ ਨੇ ‘ਬ੍ਰਹਮਾਸਤਰ’ ਦੀ ਕਲੈਕਸ਼ਨ ’ਤੇ ਚੁੱਕੇ ਸਵਾਲ, ਅਦਾਕਾਰਾ ਮੌਨੀ ਰਾਏ ਨੇ ਦਿੱਤਾ ਅਜਿਹਾ ਕਰਾਰਾ ਜਵਾਬ

Friday, Sep 23, 2022 - 12:54 PM (IST)

ਕੰਗਨਾ ਰਣੌਤ ਨੇ ‘ਬ੍ਰਹਮਾਸਤਰ’ ਦੀ ਕਲੈਕਸ਼ਨ ’ਤੇ ਚੁੱਕੇ ਸਵਾਲ, ਅਦਾਕਾਰਾ ਮੌਨੀ ਰਾਏ ਨੇ ਦਿੱਤਾ ਅਜਿਹਾ ਕਰਾਰਾ ਜਵਾਬ

ਮੁੰਬਈ- ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫ਼ਿਲਮ ‘ਬ੍ਰਹਮਾਸਤਰ’ ਨੇ  ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਕੁੱਲ ਮਿਲਾ ਕੇ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਰ ਹੁਣ ‘ਬ੍ਰਹਮਾਸਤਰ’ ਦੇ ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਰਣੌਤ ਨੇ ਫ਼ਿਲਮ ਦੇ ਨਿਰਮਾਤਾਵਾਂ ’ਤੇ ਨਿਸ਼ਾਨਾ ਸਾਧਦੇ ਹੋਏ ਇਕ ਵਾਰ ਫਿਰ ਵਿਵਾਦ ਖੜ੍ਹਾ ਕਰ ਦਿੱਤਾ ਹੈ।  

ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੂੰ ਬੁਆਏਫ੍ਰੈਂਡ ਨੂਪੁਰ ਸ਼ੇਖਰ ਨੇ ਫ਼ਿਲਮੀ ਅੰਦਾਜ਼ ’ਚ ਕੀਤਾ ਪ੍ਰਪੋਜ਼, ਵੀਡੀਓ ਵਾਇਰਲ

ਕੰਗਨਾ ਦਾ ਕਿਹਾ ਸੀ ਕਿ ‘ਬ੍ਰਹਮਾਸਤਰ’ ਦੇ ਬਾਕਸ ਆਫਿਸ ਕਲੈਕਸ਼ਨ ਦੇ ਅੰਕੜੇ ਫਰਜ਼ੀ ਹਨ। ਇਹ ਫ਼ਿਲਮ ਪੂਰੀ ਤਰ੍ਹਾਂ ਫ਼ਲਾਪ ਰਹੀ ਹੈ। ਕੰਗਨਾ ਰਣੌਤ ਦੇ ਇਸ ਵਿਵਾਦਿਤ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਮੌਨੀ ਰਾਏ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਇਕ ਇੰਟਰਵਿਊ ਦੌਰਾਨ ਮੌਨੀ ਨੇ ਫ਼ਿਲਮ ‘ਬ੍ਰਹਮਾਸਤਰ’ ਨਾਲ ਜੁੜੇ ਕਈ ਵਿਸ਼ਿਆਂ ’ਤੇ ਗੱਲ ਕੀਤੀ ਹੈ। ਜਦੋਂ ਮੀਡੀਆ ਨੇ ਮੌਨੀ ਨੂੰ ਕੰਗਨਾ ਦੀ ਸੋਸ਼ਲ ਮੀਡੀਆ ਪੋਸਟ ਬਾਰੇ ਸਵਾਲ ਪੁੱਛਿਆ ਤਾਂ ਕੰਗਨਾ ’ਤੇ ਪਲਟਵਾਰ ਕਰਦੇ ਹੋਏ ਮੌਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਨੈਗੇਟਿਵ ਗੱਲਾਂ ’ਤੇ ਚਰਚਾ ਨਾ ਕਰੀਏ ਤਾਂ ਬਿਹਤਰ ਹੈ।

ਇਹ ਵੀ ਪੜ੍ਹੋ : ਬਿਹਾਰ ਪਹੁੰਚੇ ਸੋਨੂੰ ਸੂਦ ਦਾ ਹੋਇਆ ਸ਼ਾਨਦਾਰ ਸਵਾਗਤ, ਲਿੱਟੀ-ਚੋਖੇ ਦਾ ਲਿਆ ਆਨੰਦ ‘ਵੀਡੀਓ ਵਾਇਰਲ’

ਫ਼ਿਲਮ ’ਚ ਅਦਾਕਾਰਾ ਦਾ ਨੈਗੇਟਿਵ ਕਿਰਦਾਰ ਹੈ ਪਰ ਪ੍ਰਸ਼ੰਸਕ ਉਨ੍ਹਾਂ ਦੇ ਇਸ ਕਿਰਦਾਰ ਦੀ ਤਾਰੀਫ਼ ਕਰ ਰਹੇ ਹਨ। ਦੱਸ ਦੇਈਏ ਫ਼ਿਲਮ ‘ਬ੍ਰਹਮਾਸਤਰ’ ’ਚ ਮੌਨੀ ਦਾ ਖ਼ਾਸ ਰੋਲ ਰਿਹਾ ਹੈ। ਅਦਾਕਾਰਾ ਦੇ ਕਿਰਦਾਰ ਦੀ ਪ੍ਰਸ਼ੰਸਕ ਬੇਹੱਦ ਤਾਰੀਫ਼ ਕਰ ਰਹੇ ਹਨ। 


author

Anuradha

Content Editor

Related News