ਮੌਨੀ ਰਾਏ ਬਲੈਕ ਪਹਿਰਾਵੇ ’ਚ ਆਈ ਨਜ਼ਰ, ਮਾਂਗ ’ਚ ਸਜਾਇਆ ਸਿੰਦੂਰ

Friday, Sep 02, 2022 - 06:45 PM (IST)

ਮੌਨੀ ਰਾਏ ਬਲੈਕ ਪਹਿਰਾਵੇ ’ਚ ਆਈ ਨਜ਼ਰ, ਮਾਂਗ ’ਚ ਸਜਾਇਆ ਸਿੰਦੂਰ

ਮੁੰਬਈ- ਮੌਨੀ ਰਾਏ ਨੇ ਵੀ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ’ਚ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰੀ ਦੇ ਨਾਲ-ਨਾਲ ਮੌਨੀ ਆਪਣੀ ਡਰੈਸਿੰਗ ਸੈਂਸ ਲਈ ਵੀ ਸੁਰਖੀਆਂ ’ਚ ਰਹਿੰਦੀ ਹੈ। ਉਹ ਇੰਡਸਟਰੀ ਦੀ ਸਭ ਤੋਂ ਖ਼ੂਬਸੂਰਤ ਅਤੇ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ।

PunjabKesari

ਇਹ ਵੀ ਪੜ੍ਹੋ : ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ

ਮੌਨੀ ਸ਼ਟਰਬੱਗਸ ਦੀ ਆਲ ਟਾਈਮ ਮਨਪਸੰਦ ਰਹੀ ਹੈ ਅਤੇ ਕਈ ਵਾਰ ਮੀਡੀਆ ਕੈਮਰਿਆਂ ’ਤੇ ਕੈਦ ਹੋ ਚੁੱਕੀ ਹੈ। ਹਾਲ ਹੀ ’ਚ ਮੌਨੀ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ।

PunjabKesari

ਇਸ ਦੌਰਾਨ ਮੌਨੀ ਕਾਲੇ ਰੰਗ ਦੇ ਕਾਰਸੇਟ ਟੌਪ ’ਚ ਸ਼ਾਨਦਾਰ ਲੱਗ ਰਹੀ ਹੈ ਅਤੇ ਮੈਚਿੰਗ ਟਰਾਊਜ਼ਰ ਦੇ ਨਾਲ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਸ ਦੇ ਨਾਲ ਵਾਈਟ ਸ਼ੂਅਜ਼ ਪਾਏ ਹਨ। 

PunjabKesari

ਇਹ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ

ਮੌਨੀ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ। ਇਸ ਦੇ ਨਾਲ ਅਦਾਕਾਰਾ ਅੱਖਾਂ ’ਤੇ ਕਾਲਾ ਚਸ਼ਮਾ ਪਾ ਕੇ ਕੂਲ ਲੱਗ ਰਹੀ ਸੀ। ਅਦਾਕਾਰਾ ਨੇ ਮਾਂਗ ’ਚ ਸਿੰਦੂਰ ਪਾਇਆ ਹੋਇਆ ਹੈ।

PunjabKesari

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਮੌਨੀ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਮੌਨੀ ਦਾ ਇਹ ਲੁੱਕ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ ਅਤੇ ਇਸ ਦੀ ਕਾਫ਼ੀ ਚਰਚਾ ਵੀ ਹੋ ਰਹੀ ਹੈ।

PunjabKesari

ਅਦਾਕਾਰਾ ਨੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਮੌਨੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ। ਇਸ ’ਚ ਆਲੀਆ ਭੱਟ, ਰਣਬੀਰ ਕਪੂਰ, ਅਮਿਤਾਭ ਬੱਚਨ ਵਰਗੇ ਸਿਤਾਰੇ ਅਦਾਕਾਰਾ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।


author

Shivani Bassan

Content Editor

Related News