ਇਸ ਮਾਮਲੇ ''ਚ ਸ਼ਾਹਰੁਖ-ਸਲਮਾਨ ਨੂੰ ਪਛਾੜ ਕੇ ਅੱਗੇ ਨਿਕਲੇ ਪ੍ਰਭਾਸ

Friday, Aug 23, 2024 - 04:59 PM (IST)

ਇਸ ਮਾਮਲੇ ''ਚ ਸ਼ਾਹਰੁਖ-ਸਲਮਾਨ ਨੂੰ ਪਛਾੜ ਕੇ ਅੱਗੇ ਨਿਕਲੇ ਪ੍ਰਭਾਸ

 ਮੁੰਬਈ : ਓਰਮੈਕਸ ਮੀਡੀਆ ਰਿਪੋਰਟ ਮੁਤਾਬਕ ਦੱਖਣ ਦੇ ਸੁਪਰਸਟਾਰ ਪ੍ਰਭਾਸ ਨੂੰ ਸਾਲ 2024 ਦਾ ਸਭ ਤੋਂ ਮਸ਼ਹੂਰ ਫ਼ਿਲਮ ਪੁਰਸ਼ ਸਟਾਰ ਚੁਣਿਆ ਗਿਆ ਹੈ। ਪ੍ਰਭਾਸ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਕਲਕੀ 2898 AD' ਨਾਲ ਦੁਨੀਆ ਭਰ 'ਚ ਮਸ਼ਹੂਰ ਹੋਏ ਹਨ ਅਤੇ ਫਿਲਮ ਤੋਂ 1100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਚੁੱਕੇ ਹਨ।

ਇਸ ਲਿਸਟ 'ਚ ਪ੍ਰਭਾਸ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਪਿੱਛੇ ਛੱਡ ਦਿੱਤਾ ਹੈ। ਲਿਸਟ 'ਚ ਥਲਪਤੀ ਵਿਜੇ ਨੇ ਸ਼ਾਹਰੁਖ, ਸਲਮਾਨ, ਜੂਨੀਅਰ NTR, ਅਕਸ਼ੈ ਕੁਮਾਰ ਸਮੇਤ ਕਈ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਭਾਰਤ ਦੀ ਸੂਚੀ 2024 'ਚ ਸਭ ਤੋਂ ਵੱਧ ਪ੍ਰਸਿੱਧ ਪੁਰਸ਼ ਸਟਾਰ:

1. ਪ੍ਰਭਾਸ

2. ਥਲਪਤੀ ਵਿਜੇ

3. ਸ਼ਾਹਰੁਖ ਖਾਨ

4. ਮਹੇਸ਼ ਬਾਬੂ

5. ਜੂਨੀਅਰ ਐਨਟੀਆਰ

6. ਅਕਸ਼ੈ ਕੁਮਾਰ

7. ਅੱਲੂ ਅਰਜੁਨ

8. ਸਲਮਾਨ ਖਾਨ

9. ਰਾਮ ਚਰਨ

10. ਅਜੀਤ ਕੁਮਾਰ

ਪ੍ਰਭਾਸ ਨੇ ਸ਼ਾਹਰੁਖ ਦੀ ਫ਼ਿਲਮ 'ਜਵਾਨ' ਦੀ 'ਕਲਕੀ 2898 AD' ਨਾਲ ਘਰੇਲੂ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। 'ਜਵਾਨ' ਨੇ ਭਾਰਤ 'ਚ 640.15 ਕਰੋੜ ਰੁਪਏ ਕਮਾਏ ਸਨ ਅਤੇ ਪ੍ਰਭਾਸ ਨੇ 'ਜਵਾਨ' ਦੀ ਕਮਾਈ ਦਾ ਇਹ ਰਿਕਾਰਡ ਤੋੜ ਦਿੱਤਾ ਹੈ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਫ਼ਿਲਮ 'ਕਲਕੀ 2898 AD' ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ। 'ਕਲਕੀ 2898 AD' ਨੇ ਦੁਨੀਆ ਭਰ 'ਚ 1100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।

PunjabKesari

ਫ਼ਿਲਮ 'ਚ ਅਮਿਤਾਭ ਬੱਚਨ, ਕਮਲ ਹਾਸਨ, ਦੀਪਿਕਾ ਪਾਦੂਕੋਣ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ ਹਨ। ਇਸ ਦੇ ਨਾਲ ਹੀ ਫ਼ਿਲਮ 'ਚ ਬਾਹੂਬਲੀ ਦੇ ਨਿਰਦੇਸ਼ਕ ਐੱਸ ਐੱਸ ਰਾਜਾਮੌਲੀ, ਵਿਜੇ ਦੇਵਰਕੋਂਡਾ ਅਤੇ ਦੁਲਕਰ ਸਲਮਾਨ ਦੇ ਜ਼ਬਰਦਸਤ ਕੈਮਿਓ ਨਜ਼ਰ ਆਏ ਹਨ। ਫ਼ਿਲਮ 27 ਜੂਨ ਨੂੰ ਰਿਲੀਜ਼ ਹੋਈ ਅਤੇ 15 ਅਗਸਤ ਨੂੰ ਬਾਕਸ ਆਫਿਸ 'ਤੇ 50 ਦਿਨ ਪੂਰੇ ਕਰ ਲਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News