ਮਨੀ ਲਾਂਡਰਿੰਗ ਮਾਮਲਾ : ਈ. ਡੀ. ਇੱਕ ਮਾਰਚ ਤੱਕ ਵਾਨਖੇੜੇ ਨੂੰ ਨਹੀਂ ਕਰੇਗੀ ਗ੍ਰਿਫ਼ਤਾਰ
Wednesday, Feb 21, 2024 - 11:16 AM (IST)
ਮੁੰਬਈ (ਭਾਸ਼ਾ) - ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੰਗਲਵਾਰ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਮਨੀ ਲਾਂਡਰਿੰਗ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਬਕਾ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਨੂੰ ਇੱਕ ਮਾਰਚ ਤੱਕ ਗ੍ਰਿਫ਼ਤਾਰ ਨਹੀਂ ਕਰੇਗੀ। ਜਸਟਿਸ ਪੀ. ਡੀ. ਨਾਇਕ ਅਤੇ ਐੱਨ. ਆਰ. ਬੋਰਕਰ ਦੀ ਡਿਵੀਜ਼ਨ ਬੈਂਚ ਨੇ ਈ. ਡੀ. ਨੂੰ ਸ਼ਿਕਾਇਤ ਦੀ ਕਾਪੀ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਭਰੀ ਮਹਿਫ਼ਿਲ ’ਚ ਸ਼ਾਹਿਦ ਕਪੂਰ ਦਾ ‘ਮੋਏ-ਮੋਏ’! ਕਰੀਨਾ ਕਪੂਰ ਨੇ ਅਦਾਕਾਰ ਨੂੰ ਕੀਤਾ ਨਜ਼ਰਅੰਦਾਜ਼, ਵੀਡੀਓ ਵਾਇਰਲ
ਈ. ਡੀ. ਨੇ ਸੀ. ਬੀ. ਆਈ. ਦੀ ਐੱਫ. ਆਈ. ਆਰ. ਦਾ ਨੋਟਿਸ ਲੈਂਦਿਆਂ ਵਾਨਖੇੜੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਹ ਐੱਫ. ਆਈ. ਆਰ. ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਡਰੱਗ ਨਾਲ ਸਬੰਧਤ ਕੇਸ ਵਿੱਚ ਰਿਹਾਅ ਕਰਨ ਲਈ ਸੁਪਰ ਸਟਾਰ ਸ਼ਾਹਰੁਖ ਦੇ ਪਰਿਵਾਰ ਕੋਲੋਂ 25 ਕਰੋੜ ਰੁਪਏ ਦੀ ਰਿਸ਼ਵਤ ਦੀ ਕਥਿਤ ਮੰਗ ਨਾਲ ਸਬੰਧਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।