ਮੋਨਾਲੀਸਾ ਦਾ ਬੋਲਡ ਅੰਦਾਜ਼ ਦੇਖ ਹੈਰਾਨ ਹੋਏ ਪ੍ਰਸ਼ੰਸਕ, ਹੌਟਨੈੱਸ ਨਾਲ ਮਾਲਦੀਵ ’ਚ ਢਾਹਿਆ ਕਹਿਰ

Thursday, Dec 30, 2021 - 01:27 PM (IST)

ਮੋਨਾਲੀਸਾ ਦਾ ਬੋਲਡ ਅੰਦਾਜ਼ ਦੇਖ ਹੈਰਾਨ ਹੋਏ ਪ੍ਰਸ਼ੰਸਕ, ਹੌਟਨੈੱਸ ਨਾਲ ਮਾਲਦੀਵ ’ਚ ਢਾਹਿਆ ਕਹਿਰ

ਮੁੰਬਈ (ਬਿਊਰੋ)– ਭੋਜਪੁਰੀ ਅਦਾਕਾਰਾ ਮੋਨਾਲੀਸਾ ਹਾਲ ਹੀ ’ਚ ਆਪਣੇ ਪਤੀ ਵਿਕਰਾਂਤ ਸਿੰਘ ਨਾਲ ਛੁੱਟੀਆਂ ਮਨਾਉਣ ਮਾਲਦੀਵ ਗਈ ਸੀ, ਜਿਥੋਂ ਇਕ ਤੋਂ ਵੱਧ ਕੇ ਇਕ ਹੌਟ ਤੇ ਗਲੈਮਰੈੱਸ ਤਸਵੀਰਾਂ ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

PunjabKesari

ਬੀਤੇ ਦਿਨੀਂ ਉਸ ਨੇ ਇੰਸਟਾਗ੍ਰਾਮ ’ਤੇ ਛੁੱਟੀਆਂ ਦੀਆਂ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਬੇਹੱਦ ਖ਼ੂਬਸੂਰਤ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਉਹ ਕਾਫੀ ਹੌਟ ਅੰਦਾਜ਼ ’ਚ ਨਜ਼ਰ ਆਈ।

PunjabKesari

ਮੋਨਾਲੀਸਾ ਨੇ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦਿਆਂ ਲਿਖਿਆ, ‘2021 ਦਾ ਆਖਰੀ ਬੁੱਧਵਾਰ ਮੈਨੂੰ ਇਹ ਖ਼ੂਬਸੂਰਤ ਥ੍ਰੋਬੈਕ ਦਿਨ ਯਾਦ ਕਰਵਾਉਂਦਾ ਹੈ। 2022 ਦਾ ਕਾਊਂਟਡਾਊਨ ਸ਼ੁਰੂ ਹੋ ਚੱਲਾ ਹੈ ਤੇ ਅਸੀਂ ਅਗਲੇ ਦੋ ਦਿਨਾਂ ’ਚ ਇਸ ਦਾ ਸੁਆਗਤ ਕਰਾਂਗੇ।’

PunjabKesari

ਦੱਸ ਦੇਈਏ ਕਿ ਇੰਟਰਨੈੱਟ ’ਤੇ ਸਰਗਰਮ ਰਹਿਣ ਵਾਲੀ ਮੋਨਾਲੀਸਾ ਨੇ ਸੋਸ਼ਲ ਮੀਡੀਆ ’ਤੇ ਹਾਲ ਹੀ ’ਚ ਇਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਵਿਕਰਾਂਤ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਭੋਜਪੁਰੀ ਅਦਾਕਾਰਾ ਕਦੇ ਆਪਣੀ ਹੌਟਨੈੱਸ ਤਾਂ ਕਦੇ ਆਪਣੇ ਫਨੀ ਅੰਦਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News