24 ਦਸੰਬਰ ਨੂੰ ਹੋਵੇਗੀ ਰਿਲੀਜ਼ ਮੋਹਨ ਲਾਲ ਦੀ ਫਿਲਮ ''ਅਤਿਮਨੋਹਰਮ''

Friday, Jun 26, 2026 - 05:30 PM (IST)

24 ਦਸੰਬਰ ਨੂੰ ਹੋਵੇਗੀ ਰਿਲੀਜ਼ ਮੋਹਨ ਲਾਲ ਦੀ ਫਿਲਮ ''ਅਤਿਮਨੋਹਰਮ''

ਮੁੰਬਈ (ਏਜੰਸੀ)- ਮਲਿਆਲਮ ਫਿਲਮਾਂ ਦੇ ਅਦਾਕਾਰ ਮੋਹਨਲਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਗਲੀ ਫੀਚਰ ਫਿਲਮ 'ਅਤਿਮਨੋਹਰਮ' 24 ਦਸੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਅਦਾਕਾਰ ਨੇ ਵੀਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਫਿਲਮ ਦਾ ਪਹਿਲਾ ਪੋਸਟਰ ਸਾਂਝੀ ਕੀਤਾ, ਜਿਸ ਵਿਚ ਉਹ ਅਦਾਕਾਰਾ ਮੀਰਾ ਜੈਸਮੀਨ ਨਾਲ ਨਜ਼ਰ ਆ ਰਹੇ ਹਨ। ਮੋਹਨਲਾਲ (66) ਨੇ 'ਐਕਸ' 'ਤੇ ਇਕ ਪੋਸਟ ਵਿਚ ਲਿਖਿਆ, 'ਉਸ ਦੀ ਦੁਨੀਆ ਦੀ ਸ਼ੁਰੂਆਤ ਅਤੇ ਅੰਤ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ, ਜਿਨ੍ਹਾਂ ਨੂੰ ਉਹ ਆਪਣਾ ਪਰਿਵਾਰ ਕਹਿੰਦਾ ਹੈ।' ਅਤਿਮਨੋਹਰਮ' ਰਾਹੀਂ ਮੋਹਨਲਾਲ ਇਕ ਵਾਰ ਫਿਰ ਫਿਲਮਕਾਰ ਤਰੁਣ ਮੂਰਤੀ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਹਾਂ ਨੇ 2025 ਵਿਚ ਰਿਲੀਜ਼ ਹੋਈ ਰੋਮਾਂਚਕ ਫਿਲਮ 'ਥੁਡਾਰਮ' ਵਿਚ ਇਕੱਠੇ ਕੰਮ ਕੀਤਾ ਸੀ।

PunjabKesari

'ਅਤਿਮਨੋਹਰਮ' ਦਾ ਨਿਰਮਾਣ 'ਮਾਲੀਵੁੱਡ ਟਾਈਮਜ਼' (2026) ਅਤੇ 'ਓਡਮ ਕੁਥਿਰਾ ਚਾਡਮ ਕੁਥਿਰਾ' (2025) ਵਰਗੀਆਂ ਫਿਲਮਾਂ ਦੇ ਨਿਰਮਾਤਾ ਆਸ਼ਿਕ ਉਸਮਾਨ ਨੇ ਕੀਤਾ ਹੈ। ਫਿਲਮ ਵਿਚ ਮੋਹਨਲਾਲ ਇਕ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ, ਜਦੋਂਕਿ ਮੀਰਾ ਜੈਸਮੀਨ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਮੋਹਨਲਾਲ ਹਾਲ ਹੀ ਵਿਚ ਆਪਣੀ ਸੁਪਰਹਿੱਟ 'ਦ੍ਰਿਸ਼ਯਮ' ਸੀਰੀਜ਼ ਦੀ ਤੀਜੀ ਫਿਲਮ 'ਦ੍ਰਿਸ਼ਯਮ 3' ਵਿਚ ਨਜ਼ਰ ਆਏ ਸਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਅਗਲੀ ਵਾਰ ਰਜਨੀਕਾਂਤ ਦੀ "ਜੇਲਰ 2" ਅਤੇ ਅਦਾਕਾਰ-ਨਿਰਦੇਸ਼ਕ ਪ੍ਰਿਥਵੀਰਾਜ ਸੁਕੁਮਾਰਨ ਦੀ ਫਿਲਮ "ਖਲੀਫਾ: ਪਾਰਟ 1" ਵਿੱਚ ਇੱਕ ਵਿਸ਼ੇਸ਼ ਕੈਮਿਓ ਵਿੱਚ ਦਿਖਾਈ ਦੇਣਗੇ। "ਖਲੀਫਾ: ਪਾਰਟ 1" ਅਗਸਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਮੋਹਨ ਲਾਲ ਜੂਡ ਐਂਥਨੀ ਜੋਸਫ਼ ਦੀ "ਥੁੜੱਕਮ" ਵਿੱਚ ਵੀ ਨਜ਼ਰ ਆਉਣਗੇ, ਜੋ ਕਿ ਓਨਮ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਰਾਹੀਂ ਉਨ੍ਹਾਂ ਦੀ ਧੀ, ਵਿਸਮਾਇਆ ਮੋਹਨ ਲਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖੇਗੀ।


author

cherry

Content Editor

Related News