ਗਲ਼ਤੀ ਨਾਲ ਮੁੰਡਿਆਂ ਦੇ Whatsapp ਗਰੁੱਪ ਨਾਲ ਜੁੜੀ ਮਿਸ ਯੂਨੀਵਰਸ ਆਸਟ੍ਰੇਲੀਆ ਮਾਰੀਆ, ਚੈਟ ਵੇਖ ਹੋਈ ਹੈਰਾਨ
Saturday, Aug 14, 2021 - 04:08 PM (IST)
ਨਵੀਂ ਦਿੱਲੀ (ਬਿਊਰੋ) : ਮਿਸ ਯੂਨੀਵਰਸ ਆਸਟ੍ਰੇਲੀਆ ਮਾਰੀਆ ਥਤਿੱਲ ਹਾਲ ਹੀ 'ਚ ਗਲਤੀ ਨਾਲ 19 ਸਾਲ ਦੇ ਮੁੰਡਿਆਂ ਦੇ ਇਕ ਵ੍ਹਟਸਐਪ ਗਰੁੱਪ ਨਾਲ ਜੁੜ ਗਈ ਸੀ। ਉਨ੍ਹਾਂ ਲਈ ਇਹ ਅਨੁਭਵ ਬਹੁਤ ਹੀ ਦੁੱਖ ਭਰਿਆ ਰਿਹਾ। ਮਹਿਲਾ ਸਸ਼ਕਤੀਕਰਨ ਅਤੇ ਕੁੜੀਆਂ ਦੇ ਅਧਿਕਾਰਾਂ 'ਤੇ ਅਕਸਰ ਬੋਲਣ ਵਾਲੀ ਮਾਰੀਆ ਨੂੰ ਇਹ ਜਾਣ ਕੇ ਹੈਰਾਨੀ ਤੇ ਨਿਰਾਸ਼ਾ ਹੋਈ ਕਿ ਮੁੰਡੇ, ਕੁੜੀਆਂ ਬਾਰੇ ਕੀ ਸੋਚਦੇ ਹਨ। ਮਾਰੀਆ ਨੇ ਦੱਸਿਆ ਕਿ ਗੁਰੱਪ 'ਚ ਪੁਰਸ਼ਾਂ ਨੇ ਔਰਤਾਂ ਬਾਰੇ 'ਚ ਅਜਿਹੀ ਗੱਲਾਂ ਕੀਤੀ ਜਿਵੇਂ 'ਅਸੀਂ ਮਾਂਸ ਦੇ ਟੁੱਕੜੇ ਹਾਂ' ਅਤੇ ਉਹ ਔਰਤਾਂ ਦਾ ਜਿਨਸੀ ਸ਼ੋਸ਼ਣ 'ਤੇ ਅਪਮਾਨ ਕਰਦੇ ਰਹੇ। ਇਸ ਤੋਂ ਬਾਅਦ ਮਾਰੀਆ ਨੇ ਮੁੰਡਿਆਂ ਦੇ ਸੈਕਸਿਸਟ ਵਿਵਹਾਰ ਲਈ ਉਨ੍ਹਾਂ ਨੂੰ ਬਾਹਰ ਬੁਲਾਉਣ ਦਾ ਫ਼ੈਸਲਾ ਕੀਤਾ ਉਦੋਂ ਸਿਰਫ਼ ਇਕ ਮੁੰਡੇ ਨੇ ਉਨ੍ਹਾਂ ਨੂੰ ਜਵਾਬ ਦਿੱਤਾ।
ਮਾਰੀਆ ਨੇ ਇੰਸਟਾਗ੍ਰਾਮ ਵੀਡੀਓ 'ਚ ਕਿਹਾ ਕਿ 'ਜਿੱਥੇ ਲਿੰਗਭੇਦ ਸਾਰੇ ਲਿੰਗਾਂ ਨੂੰ ਪ੍ਰਭਾਵਿਤ ਕਰਦਾ ਹੈ, ਉੱਥੇ ਔਰਤਾਂ 'ਚ ਲਿੰਗਭੇਦ ਕਾਰਨ ਡਿਪ੍ਰੈਸ਼ਨ ਤੋਂ ਪੀੜਤ ਹੋਣ ਦੀ ਸੰਭਾਵਨਾ ਪੰਜ ਗੁਣਾ ਜ਼ਿਆਦਾ ਹੁੰਦੀ ਹੈ।' ਇਸ ਨਾਲ ਇਹ ਸਾਫ਼ ਹੁੰਦਾ ਹੈ ਕਿ ਲਿੰਗ-ਅਧਾਰਿਤ ਅਤਿਆਚਾਰ ਤੋਂ ਔਰਤਾਂ ਪੁਰਸ਼ਾਂ ਦੀ ਤੁਲਨਾ 'ਚ ਕਿਤੇ ਜ਼ਿਆਦਾ ਪੀੜਤ ਹੈ।
ਇੰਸਟਾਗ੍ਰਾਮ 'ਤੇ ਕਹੀ ਆਪਣੀ ਗੱਲ
ਮਾਰੀਆ ਨੇ ਇਹ ਵੀ ਕਿਹਾ ਕਿ ਸਾਰੇ ਪੁਰਸ਼ ਅਜਿਹੀ ਚੀਜ਼ਾਂ 'ਚ ਉਲਝਾਉਂਦੇ ਨਹੀਂ ਹੁੰਦੇ ਹਨ ਪਰ ਬਹੁਤ ਘੱਟ ਲੋਕ ਇਸ ਤਰ੍ਹਾਂ ਦੇ ਰਵੱਈਏ ਦਾ ਵਿਰੋਧ ਕਰਦੇ ਹਨ। ਮੈਂ ਇਕ ਵਾਰ ਇਕ ਗੱਲ ਪੜ੍ਹੀ ਸੀ ਕਿ ਕਿਵੇਂ ਤੁਹਾਡਾ ਸ਼ਾਂਤ ਰਹਿਣਾ ਸ਼ੋਸ਼ਣ ਨੂੰ ਵਧਾਵਾ ਦਿੰਦਾ ਹੈ। ਇਸ ਲਈ ਤੁਹਾਡੇ 'ਚੋਂ ਕੋਈ ਵੀ ਇਹ ਬੋਲੇ ਕਿ ਸਾਰੇ ਪੁਰਸ਼ ਇਕ ਜਿਹੋ ਨਹੀਂ ਹੁੰਦੇ, ਤੁਸੀਂ ਜਾਣ ਲਓ ਕੀ ਸਮੱਸਿਆ ਕੀ ਹੈ। ਸਾਰੇ ਪੁਰਸ਼ ਸਾਡੇ ਲਈ ਨਹੀਂ ਬੋਲਦੇ ਹਨ, ਸਾਡੇ ਲਈ ਲੜਦੇ ਨਹੀਂ ਹਨ ਤੇ ਜ਼ਹਿਰੀਲੀ ਗੱਲਾਂ ਨੂੰ ਚੁਣੌਤੀ ਵੀ ਨਹੀਂ ਦਿੰਦੇ। ਇਹ ਗੁਰੱਪ ਚੈਟ 'ਚ ਸ਼ੁਰੂ ਹੁੰਦਾ ਹੈ ਤੇ ਸਮਾਜ 'ਚ ਇਸ ਦਾ ਅਸਰ ਦਿਖਾਉਂਦਾ ਹੈ। ਲਿੰਕ ਬਣਾਓ, ਇਸ ਨੂੰ ਸਾਰਿਆਂ ਦੇ ਸਾਹਮਣੇ ਲਿਆਓ, ਬਹਿਤਰ ਕਰੋ।
ਲੋਕਾਂ ਨੇ ਕੀਤੀ ਸਰਾਹਨਾ
ਮਾਰੀਆ ਨੇ ਕਿਹਾ ਕਿ ਔਰਤਾਂ ਨੂੰ ਕਈ ਸੰਦੇਸ਼ ਮਿਲੇ, ਜਿਨ੍ਹਾਂ ਨੇ ਪ੍ਰੇਸ਼ਾਨੀ ਦਾ ਸਾਹਮਣਾ ਕੀਤਾ ਹੈ ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਵੀ ਔਰਤਾਂ ਤੇ ਪੁਰਸ਼ਾਂ ਦੇ ਸੰਦੇਸ਼ਾਂ ਨਾਲ ਭਰਿਆ ਸੀ, ਜਿਨ੍ਹਾਂ ਨੇ ਮਾਰੀਆ ਦੇ ਸੈਕਸੀਜ਼ਮ ਖ਼ਿਲਾਫ਼ ਬੋਲਣ ਦੀ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ।