ਸਟੇਜ ''ਤੇ ਹਰਨਾਜ਼ ਸੰਧੂ ਦਾ ਫਿਸਲਿਆ ਪੈਰ, ਇੰਝ ਹੋਇਆ ਬਚਾਅ (ਵੀਡੀਓ)

Tuesday, Jan 17, 2023 - 10:35 AM (IST)

ਸਟੇਜ ''ਤੇ ਹਰਨਾਜ਼ ਸੰਧੂ ਦਾ ਫਿਸਲਿਆ ਪੈਰ, ਇੰਝ ਹੋਇਆ ਬਚਾਅ (ਵੀਡੀਓ)

ਮੁੰਬਈ (ਬਿਊਰੋ) : ਮਿਸ ਯੂਨੀਵਰਸ 2021 ਦੀ ਜੇਤੂ ਹਰਨਾਜ਼ ਕੌਰ ਸੰਧੂ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਰਨਾਜ਼ ਕੌਰ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਹਰਨਾਜ਼ ਅਮਰੀਕਾ 'ਚ ਆਯੋਜਿਤ ਮਿਸ ਯੂਨੀਵਰਸ 2022 ਮੁਕਾਬਲੇ 'ਚ ਫਾਈਨਲ ਵਾਕ ਕਰਦੀ ਨਜ਼ਰ ਆ ਰਹੀ ਹੈ।

ਬਲੈਕ ਗਾਊਨ 'ਚ ਦਿਸੀ ਹਰਨਾਜ਼ 
ਇਹ ਹਰਨਾਜ਼ ਸੰਧੂ ਸੀ ਜਿਸ ਨੇ ਮਿਸ ਯੂਨੀਵਰਸ 2022 ਇਵੈਂਟ 'ਚ ਆਰ ਬੋਨੀ ਗੈਬਰੀਅਲ ਨੂੰ ਜੇਤੂ ਵਜੋਂ ਤਾਜ ਪਹਿਨਾਇਆ। ਇਸ ਦੌਰਾਨ ਸੰਧੂ ਨੇ ਸਟੇਜ 'ਤੇ ਆਖ਼ਰੀ ਵਾਕ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਵੈਂਟ 'ਚ ਹਰਨਾਜ਼ ਬਲੈਕ ਸ਼ਿਮਰ ਗਾਊਨ 'ਚ ਨਜ਼ਰ ਆ ਰਹੀ ਹੈ।

ਸਟੇਜ 'ਤੇ ਹਰਨਾਜ਼ ਸੰਧੂ ਨੂੰ ਲੱਗੀ ਠੋਕਰ
ਜਦੋਂ ਹਰਨਾਜ਼ ਸੰਧੂ ਮਿਸ ਯੂਨੀਵਰਸ ਇਵੈਂਟ 'ਚ ਸਟੇਜ 'ਤੇ ਪਹੁੰਚੀ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਰਨਾਜ਼ ਸਟੇਜ 'ਤੇ ਆਖ਼ਰੀ ਵਾਰ ਕਰਦੀ ਨਜ਼ਰ ਆ ਰਹੇ ਹਨ। ਹਰਨਾਜ਼ ਦਾ ਸਫ਼ਰ ਪਿਛੋਕੜ 'ਚ ਦੱਸਿਆ ਜਾ ਰਿਹਾ ਹੈ। ਉਹ ਆਪਣੇ-ਆਪ ਨੂੰ ਸੰਭਾਲਦੀ ਹੈ ਅਤੇ ਦੁੱਗਣੇ ਆਤਮਵਿਸ਼ਵਾਸ ਨਾਲ ਮੁਸਕਰਾਉਂਦੀ ਅਤੇ ਦਰਸ਼ਕਾਂ ਸਾਹਮਣੇ ਪੋਜ਼ ਦਿੰਦੀ ਦਿਖਾਈ ਦਿੰਦੀ ਹੈ। ਸੰਧੂ ਨੇ ਸਟੇਜ 'ਤੇ ਪਹੁੰਚ ਕੇ ਦਰਸ਼ਕਾਂ ਨੂੰ ਨਮਸਤੇ ਦਾ ਸਵਾਗਤ ਕੀਤਾ ਅਤੇ ਫਲਾਇੰਗ ਕਿੱਸ ਵੀ ਕੀਤੀ।

ਦੱਸ ਦੇਈਏ ਕਿ ਇਸ ਵਾਰ ਅਮਰੀਕਾ ਦੀ ਆਰ ਬੋਨੀ ਗੈਬਰੀਅਲ ਨੂੰ ਮਿਸ ਯੂਨੀਵਰਸ 2022 ਦਾ ਤਾਜ ਪਹਿਨਾਇਆ ਗਿਆ ਸੀ। ਵੈਨੇਜ਼ੁਏਲਾ ਦੀ ਅਮਾਂਡਾ ਡੂਡਾਮੇਲ ਇਸ ਇਵੈਂਟ 'ਚ ਪਹਿਲੀ ਰਨਰ-ਅੱਪ ਅਤੇ ਡੋਮਿਨਿਕਨ ਰੀਪਬਲਿਕ ਦੀ ਐਂਡਰੀਆ ਮਾਰਟੀਨੇਜ਼ ਦੂਜੀ ਰਨਰ-ਅੱਪ ਰਹੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News