‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦਾ ਨਵਾਂ ਗੀਤ ‘ਮਿਸ਼ਰੀ ਦੀ ਡਲੀ’ ਰਿਲੀਜ਼ (ਵੀਡੀਓ)

Saturday, Jul 02, 2022 - 12:26 PM (IST)

‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦਾ ਨਵਾਂ ਗੀਤ ‘ਮਿਸ਼ਰੀ ਦੀ ਡਲੀ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਨਵਾਂ ਗੀਤ ‘ਮਿਸ਼ਰੀ ਦੀ ਡਲੀ’ ਰਿਲੀਜ਼ ਹੋ ਗਿਆ ਹੈ। ਜ਼ੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਲਿਖਿਆ ਤੇ ਗਾਇਆ ਖ਼ੁਦ ਗੁਰਨਾਮ ਭੁੱਲਰ ਨੇ ਹੈ। ਗੀਤ ਨੂੰ ਵੀ. ਰੈਕਸ ਮਿਊਜ਼ਿਕ ਨੇ ਸੰਗੀਤ ਦਿੱਤਾ ਹੈ।

‘ਮਿਸ਼ਰੀ ਦੀ ਡਲੀ’ ਇਕ ਬੀਟ ਸੌਂਗ ਹੈ, ਜਿਸ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ’ਚ ਉਹ ਫ਼ਿਲਮ ਦੇ ਕਿਰਦਾਰਾਂ ਤੋਂ ਬਿਲਕੁਲ ਉਲਟ ਮਾਡਰਨ ਲੁੱਕ ’ਚ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਦੱਸ ਦੇਈਏ ਕਿ ‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ 8 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਗੁਰਨਾਮ ਤੇ ਸਰਗੁਣ ਤੋਂ ਇਲਾਵਾ ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਹਰਦੀਪ ਗਿੱਲ ਤੇ ਮਿੰਟੂ ਕਾਪਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ।

ਇਸ ਨੂੰ ਡਾਇਰੈਕਟ ਸ਼ਿਤਿਜ ਚੌਧਰੀ ਨੇ ਕੀਤਾ ਹੈ। ਫ਼ਿਲਮ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਹੈ, ਜੋ ਸ਼੍ਰੀ ਨਰੋਤਮ ਜੀ ਫ਼ਿਲਮਜ਼ ਪ੍ਰੋਡਕਸ਼ਨ, ਬਿੱਗ ਬੈਸ਼ ਪ੍ਰੋਡਿਊਸਰਸ ਐੱਲ. ਐੱਲ. ਪੀ. ਤੇ ਬਾਲੀਵੁੱਡ ਹਾਈਟਸ ਨਾਲ ਮਿਲ ਕੇ ਬਣਾਈ ਗਈ ਹੈ।

ਫ਼ਿਲਮ ਨੂੰ ਅੰਕਿਤ ਵਿਜਨ, ਨਵਦੀਪ ਨਰੂਲਾ ਤੇ ਗੁਰਜੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਕੋ-ਪ੍ਰੋਡਿਊਸਰ ਕਿਰਨ ਯਾਦਵ, ਡਾ. ਜਪਤੇਜ ਸਿੰਘ, ਮਾਨਸੀ ਸਿੰਘ ਤੇ ਅਪੂਰਵ ਘਈ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News