CWG 2022: ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ’ਚ ਜਿੱਤਿਆ ਸੋਨੇ ਦਾ ਮੈਡਲ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

07/31/2022 12:45:06 PM

ਬਾਲੀਵੁੱਡ ਡੈਸਕ- ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਪੂਰੀ ਦੁਨੀਆ ’ਚ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਮੀਰਾਬਾਈ ਚਾਨੂ ਨੇ ਬਰਮਿੰਘਮ ’ਚ ਹੋਈਆਂ CWG 2022 ’ਚ ਸੋਨੇ ਦਾ ਮੈਡਲ ਜਿੱਤਿਆ ਹੈ। ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ’ਚ 49 ਕਿਲੋਗ੍ਰਾਮ ਵਰਗ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮੀਰਾਬਾਈ ਦੀ ਇਸ ਕਾਮਯਾਬੀ ਨਾਲ ਪੂਰੇ ਦੇਸ਼ ’ਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ’ਤੇ ਸਿਤਾਰਿਆਂ ਨੇ ਮੀਰਾਬਾਈ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

PunjabKesari

ਇਹ ਵੀ ਪੜ੍ਹੋ: ਕਿਆਰਾ ਆਪਣੇ ਜਨਮਦਿਨ ’ਤੇ ਸਿਧਾਰਥ ਨਾਲ ਪਹੁੰਚੀ ਦੁਬਈ, ਦੇਖੋ ਤਸਵੀਰਾਂ

ਅਦਾਕਾਰਾ ਤੰਮਨਾ ਭਾਟੀਆ ਨੇ ਟਵੀਟ ਕਰ ਮੀਰਾਬਾਈ ਨੂੰ ਵਧਾਈ ਦਿੱਤੀ ਹੈ। ਤੰਮਨਾ ਨੇ ਲਿਖਿਆ ਕਿ ‘CWG 2022 ’ਚ ਭਾਰਤ ਲਈ ਪਹਿਲਾ ਸੋਨੇ ਦਾ ਮੈਡਲ ਜਿੱਤਣ ਲਈ ਵਧਾਈ ਹੋ ਚੈਂਪੀਅਨ ਮੀਰਾਬਾਈ ਚਾਨੂ।’

PunjabKesari

ਗਾਇਕਾ ਪਲਕ ਮੁੱਛਲ ਨੇ ਵੀ ਮੀਰਾਬਾਈ ਨੂੰ ਵਧਾਈ ਦਿੱਤੀ ਹੈ। ਪਲਕ ਮੁੱਛਲ ਨੇ ਲਿਖਿਆ ਕਿ ‘CWG 2022 ’ਚ ਭਾਰਤ ਲਈ ਪਹਿਲਾ ਗੋਲਡ, ਮੀਰਾਬਾਈ ਚਾਨੂ ਨੇ ਮਹਿਲਾ 49 ਕਿਲੋ ਵਰਗ ’ਚ ਸੋਨੇ ਦਾ ਮੈਡਲ ਜਿੱਤਿਆ, ਤੁਹਾਡੇ ’ਤੇ ਮਾਣ ਹੈ ਮੀਰਾਬਾਈ ਚਾਨੂ, ਸਾਨੂੰ ਸੋਨਾ ਪ੍ਰਾਪਤ ਕਰਵਾਉਣ ਲਈ ਤੁਹਾਡਾ ਧੰਨਵਾਦ।’

PunjabKesari

ਇਹ ਵੀ ਪੜ੍ਹੋ: ਜਾਹਨਵੀ ਨੇ ਰਾਜਕੁਮਾਰ ਨੂੰ 44 ਕਰੋੜ ’ਚ ਵੇਚਿਆ ਅਪਾਰਟਮੈਂਟ, ਡੀਲ ਤੋਂ ਕਮਾਇਆ ਕਰੋੜਾਂ ਦਾ ਮੁਨਾਫ਼ਾ

ਇਸ ਦੇ ਨਾਲ ਹੀ ਅਦਾਕਾਰ ਉਰਮਿਲਾ ਮਾਤੋਂਡਕਰ ਨੇ ਵੀ ਮੀਰਾਬਾਈ ਚਾਨੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਦਾਕਾਰਾ ਨੇ ਲਿਖਿਆ ਕਿ ‘ਗੋਲਡਨ ਗਰਲ, ਵਧਾਈਆਂ ਮੀਰਾਬਾਈ ਚਾਨੂ, ਤੁਹਾਡੇ ’ਤੇ ਬਹੁਤ ਮਾਣ ਹੈ, ਭਾਰਤ ਨੂੰ ਵਧਾਈ।’

PunjabKesari

ਇਸ ਤੋਂ ਇਲਾਵਾ ਅਦਾਕਾਰ ਅਨੁਪਖ਼ ਖ਼ੇਰ ਨੇ ਮੀਰਾਬਾਈ ਦੀ ਜਿੱਤ ਦੀਆਂ ਕੁਝ ਵੀਡੀਓ ਸਾਂਝੀਆਂ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਅਨੁਪਮ ਨੇ ਲਿਖਿਆ ਕਿ ਨੂੰ ‘CWG 2022 ’ਚ ਮੀਰਾਬਾਈ ਚਾਨੂ ਨੇ ਸੋਨੇ ਦਾ ਮੈਡਲ ਜਿੱਤ ਕੇ ਦੇਸ਼ ਦਾ ਸੀਨਾ ਚੌੜਾ ਕੀਤਾ ਹੈ, ਪੂਰੀ ਦੁਨੀਆ ’ਚ ਸਾਡਾ ਮਾਣ ਵਧਾਇਆ ਹੈ, ਤੁਹਾਡੀ ਇਹ ਜਿੱਤ ਖ਼ਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ, ਬਹੁਤ ਵਧਾਈਆਂ, ਭਾਰਤ ਮਾਤਾ ਦੀ ਜੈ, ਜੈ ਹਿੰਦ।’

 
 
 
 
 
 
 
 
 
 
 
 
 
 
 

A post shared by Anupam Kher (@anupampkher)


Shivani Bassan

Content Editor

Related News