‘ਬਿੱਗ ਬੌਸ’ ਦੇ ਘਰ ’ਚ ਪੰਜਾਬੀ ਗਾਇਕ ਮਿਲਿੰਦ ਗਾਬਾ ਨੇ ਕੀਤਾ ਆਪਣੇ ਲੇਡੀ ਲਵ ਦਾ ਖ਼ੁਲਾਸਾ

Saturday, Aug 14, 2021 - 03:45 PM (IST)

‘ਬਿੱਗ ਬੌਸ’ ਦੇ ਘਰ ’ਚ ਪੰਜਾਬੀ ਗਾਇਕ ਮਿਲਿੰਦ ਗਾਬਾ ਨੇ ਕੀਤਾ ਆਪਣੇ ਲੇਡੀ ਲਵ ਦਾ ਖ਼ੁਲਾਸਾ

ਮੁੰਬਈ (ਬਿਊਰੋ)– ‘ਮੈਂ ਤੇਰੀ ਹੋ ਗਈ’, ‘ਨਾਚੂਗਾ ਐਸੇ’ ਤੇ ‘ਨਜ਼ਰ ਲਗ ਜਾਏਗੀ’ ਵਰਗੇ ਕਈ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਪੰਜਾਬੀ ਗਾਇਕ ਮਿਲਿੰਦ ਗਾਬਾ ਇਸ ਸਮੇਂ ‘ਬਿੱਗ ਬੌਸ ਓ. ਟੀ. ਟੀ.’ ਦੇ ਘਰ ’ਚ ਹਨ। ਇਕ ਗਾਇਕ ਹੋਣ ਦੇ ਨਾਲ ਮਿਲਿੰਦ ਗਾਬਾ ਇਕ ਸੰਗੀਤ ਨਿਰਦੇਸ਼ਕ, ਸੰਗੀਤ ਲੇਖਕ ਤੇ ਅਦਾਕਾਰ ਵੀ ਹਨ। ਮਿਲਿੰਦ ਗਾਬਾ ਨੇ ਹੁਣ ਤਕ ਕਈ ਹਿੰਦੀ ਤੇ ਪੰਜਾਬੀ ਫ਼ਿਲਮਾਂ ਲਈ ਸੰਗੀਤ ਦਿੱਤਾ ਹੈ। ਮਿਲਿੰਦ ਗਾਬਾ ਦੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ’ਚ ਪ੍ਰਸ਼ੰਸਕ ਹਨ।

PunjabKesari

ਮਿਲਿੰਦ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਕੁਝ ਨਹੀਂ ਕਹਿੰਦੇ ਪਰ ਲੋਕ ਉਸ ਦੇ ਲੇਡੀ ਲਵ ਬਾਰੇ ਜਾਣਨਾ ਚਾਹੁੰਦੇ ਹਨ। ਹਾਲ ਹੀ ’ਚ ਉਸ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਉਸ ਨੇ ‘ਬਿੱਗ ਬੌਸ ਓ. ਟੀ. ਟੀ.’ ’ਚ ਜਾਣ ਤੋਂ ਪਹਿਲਾਂ ਆਪਣੇ ਪਿਆਰ ਬਾਰੇ ਗੱਲ ਕੀਤੀ। ਉਸ ਨੇ ਇਕ ਇੰਟਰਵਿਊ ’ਚ ਆਪਣੀ ਮੰਗੇਤਰ ਦਾ ਨਾਮ ਦੱਸਿਆ।

PunjabKesari

ਉਸ ਨੇ ਦੱਸਿਆ ਕਿ ਉਹ ਪ੍ਰਿਆ ਬੈਨੀਵਾਲ ਨਾਲ ਰਿਸ਼ਤੇ ’ਚ ਹੈ। ਉਸ ਨੇ ਦੱਸਿਆ ਕਿ ਉਹ ਤਿੰਨ ਸਾਲਾਂ ਤੋਂ ਇਕੱਠੇ ਹਨ। ਮਿਲਿੰਦ ਨੇ ਦੱਸਿਆ ਕਿ ਮਾਮਲਾ ਵਿਆਹ ਤੱਕ ਪਹੁੰਚ ਗਿਆ ਹੈ। ਪਿਛਲੇ ਸਾਲ ਨਵੰਬਰ ’ਚ ਦੋਵਾਂ ਦਾ ਵਿਆਹ ਵੀ ਹੋਣ ਵਾਲਾ ਸੀ ਪਰ ਕੁਝ ਕਾਰਨਾਂ ਕਰਕੇ ਵਿਆਹ ਅੱਗੇ ਕਰ ਦਿੱਤਾ ਗਿਆ।

PunjabKesari

ਮਿਲਿੰਦ ਨੇ ਦੱਸਿਆ ਕਿ ਉਹ ਪ੍ਰਿਆ ਨਾਲ ਬਹੁਤ ਖੁਸ਼ ਹੈ। ਉਸ ਨੇ ‘ਬਿੱਗ ਬੌਸ’ ’ਚ ਜਾ ਕੇ ਆਪਣੀ ਯਾਤਰਾ ਸ਼ੁਰੂ ਕਰਨ ਬਾਰੇ ਕਿਹਾ ਕਿ ਪ੍ਰਿਆ ਬਹੁਤ ਖੁਸ਼ ਹੈ ਕਿ ਮੈਂ ਇਹ ਸ਼ੋਅ ਕਰ ਰਿਹਾ ਹਾਂ। ਮੈਨੂੰ ਉਨ੍ਹਾਂ ਦੇ ਪਰਿਵਾਰ ਤੇ ਪ੍ਰਿਆ ਵਲੋਂ ਇਸ ਸ਼ੋਅ ਲਈ ਬਹੁਤ ਸਮਰਥਨ ਮਿਲ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ‘ਬਿੱਗ ਬੌਸ’ ਮੇਰੇ ਲਈ ਬਿਲਕੁਲ ਨਵਾਂ ਹੈ ਪਰ ਹਾਂ ਮੈਂ ਸ਼ੋਅ ਦੇ ਫਾਰਮੇਟ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਕੁਝ ਹੱਦ ਤਕ ਉਨ੍ਹਾਂ ਮੁਕਾਬਲੇਬਾਜ਼ਾਂ ਬਾਰੇ ਜਾਣਦਾ ਹਾਂ, ਜੋ ਇਸ ਸ਼ੋਅ ’ਚ ਆਏ ਹਨ ਤੇ ਜੋ ਇਸ ਸਮੇਂ ਹਨ। ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ ਓ. ਟੀ. ਟੀ.’ ਦੀ ਸ਼ੁਰੂਆਤ ਧਮਾਕੇਦਾਰ ਹੋਈ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News