ਬਾਲੀਵੁੱਡ ’ਚ ਲਗਾਤਾਰ ਵਧ ਰਿਹੈ ‘ਕੋਰੋਨਾ’ ਦਾ ਕਹਿਰ, ਹੁਣ ਮਿਲਿੰਦ ਸੋਮਨ ਦੀ ਰਿਪੋਰਟ ਆਈ ਪਾਜ਼ੇਟਿਵ

Friday, Mar 26, 2021 - 11:30 AM (IST)

ਬਾਲੀਵੁੱਡ ’ਚ ਲਗਾਤਾਰ ਵਧ ਰਿਹੈ ‘ਕੋਰੋਨਾ’ ਦਾ ਕਹਿਰ, ਹੁਣ ਮਿਲਿੰਦ ਸੋਮਨ ਦੀ ਰਿਪੋਰਟ ਆਈ ਪਾਜ਼ੇਟਿਵ

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫ਼ਿਰ ਵਧਦੇ ਜਾ ਰਹੇ ਹਨ। ਬਾਲੀਵੁੱਡ ’ਚ ਕਈ ਸਿਤਾਰੇ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ। ਆਮਿਰ ਖ਼ਾਨ, ਕਾਰਤਿਕ ਆਰਿਅਨ ਅਤੇ ਆਰ. ਮਾਧਵਨ ਤੋਂ ਬਾਅਦ ਅਦਾਕਾਰ ਮਿਲਿੰਦ ਸੋਮਨ ਦਾ ਵੀ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਮਿਲਿੰਦ ਸੋਮਨ ਨੇ ਟਵੀਟ ਕਰਕੇ ਦਿੱਤੀ ਹੈ। ਮਿਲਿੰਦ ਸੋਮਨ ਨੇ ਟਵੀਟ ਕੀਤਾ, ‘ਮੈਂ ਕੋਰੋਨਾ ਪਾਜ਼ੀਟਿਵ ਹੋ ਗਿਆ ਹਾਂ। ਮੈਂ ਖੁਦ ਨੂੰ ਘਰ ’ਚ ਇਕਾਂਤਵਾਸ ਕਰ ਲਿਆ ਹੈ। ਮਿਲਿੰਦ ਸੋਮਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪ੍ਰੇਸ਼ਾਨ ਹੋ ਗਏ ਹਨ। ਉਹ ਉਸ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।

ਖ਼ਬਰਾਂ ਦੀ ਮੰਨੀਏ ਤਾਂ ਮਿਲਿੰਦ ਸੋਮਨ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੀ ਪਤਨੀ ਅੰਕਿਤਾ ਕੋਂਵਰ ਨੇ ਵੀ ਆਪਣਾ ਟੈਸਟ ਕਰਵਾਇਆ ਹੈ। ਹਾਲਾਂਕਿ ਹਾਲੇ ਤੱਕ ਉਸ ਦੀ ਰਿਪੋਰਟ ਨਹੀਂ ਆਈ ਹੈ। 

ਦੱਸਣਯੋਗ ਹੈ ਕਿ ਅਦਾਕਾਰ ਤੇ ਮਾਡਲ ਮਿਲਿੰਦ ਸੋਮਨ ਫ਼ਿਲਮ ਇੰਡਸਟਰੀ ਦੇ ਸਭ ਤੋਂ ਫਿੱਟ ਤੇ ਹੈਂਡਸਮ ਅਦਾਕਾਰਾਂ ’ਚੋਂ ਨੇ। ਆਪਣੀ ਬਾਡੀ ਤੇ ਆਪਣੇ ਲੁੱਕ ਕਾਰਨ ਹਮੇਸ਼ਾ ਉਹ ਸੁਰਖੀਆਂ ’ਚ ਰਹਿੰਦੇ ਹਨ। ਅੰਕਿਤਾ ਵੀ ਮਿਲਿੰਦ ਦੀ ਤਰ੍ਹਾਂ ਫਿੱਟਨੈੱਸ ਦੀ ਫਰੀਕ ਹੈ ਅਤੇ ਉਹ ਇਸ ’ਚ ਮਿਲਿੰਦ ਦਾ ਪੂਰਾ ਸਾਥ ਦਿੰਦੀ ਹੈ। 


ਨੋਟ — ਮਿਲਿੰਦ ਸੋਮਨ ਦੇ ਕੋਰੋਨਾ ਪਾਜ਼ੇਟਿਵ ਆਉਣ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


 


author

sunita

Content Editor

Related News