ਚਾਕੂ ਦੀ ਨੋਕ ’ਤੇ ਮੀਕਾ ਸਿੰਘ ਨਾਲ ਇਹ ਕੀ ਕਰ ਰਹੀ ਹੈ ‘ਕਾਂਟਾ ਲਗਾ ਗਰਲ’ ਸ਼ੇਫਾਲੀ ਜਰੀਵਾਲਾ

10/27/2020 4:42:27 PM

ਜਲੰਧਰ (ਬਿਊਰੋ)– ‘ਕਾਂਟਾ ਲਗਾ ਗਰਲ’ ਯਾਨੀ ਸ਼ੇਫਾਲੀ ਜਰੀਵਾਲਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਉਹ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸ਼ੇਫਾਲੀ ਨੇ ਗਾਇਕ ਮੀਕਾ ਸਿੰਘ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਸ਼ੇਫਾਲੀ ਨੀਲੇ ਤੇ ਲਾਲ ਰੰਗ ਦੀ ਸਪੋਰਟਸ ਡਰੈੱਸ ’ਚ ਨਜ਼ਰ ਆ ਰਹੀ ਹੈ। ਉਥੇ ਮੀਕਾ ਸਿੰਘ ਲਾਲ ਰੰਗ ਦੀ ਸਵੈੱਟਸ਼ਰਟ ’ਚ ਨਜ਼ਰ ਆ ਰਹੇ ਹਨ। ਸ਼ੇਫਾਲੀ ਚਾਕੂ ਦੀ ਨੋਕ ’ਤੇ ਮੀਕਾ ਨਾਲ ਇਸ਼ਕ ਫਰਮਾ ਰਹੀ ਹੈ।

PunjabKesari

ਤਸਵੀਰਾਂ ’ਚ ਇੰਝ ਲੱਗ ਰਿਹਾ ਹੈ ਕਿ ਮੀਕਾ ਸਿੰਘ ਸ਼ੇਫਾਲੀ ਜਰੀਵਾਲਾ ਦੀਆਂ ਅੱਖਾਂ ’ਚ ਇਸ ਹੱਦ ਤਕ ਡੁੱਬ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਹੋਸ਼ ਨਹੀਂ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਮੀਕਾ ਤੇ ਸ਼ੇਫਾਲੀ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਸ਼ੇਫਾਲੀ ਜਰੀਵਾਲਾ ਤੇ ਮੀਕਾ ਸਿੰਘ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਅੱਗ ਲਗਾ ਰੱਖੀ ਹੈ। ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਮੀਕਾ ਸਿੰਘ ਛੇਤੀ ਹੀ ਆਪਣਾ ਨਵਾਂ ਮਿਊਜ਼ਿਕ ਵੀਡੀਓ ਰਿਲੀਜ਼ ਕਰਨ ਵਾਲੇ ਹਨ। ਇਸ ਮਿਊਜ਼ਿਕ ਵੀਡੀਓ ’ਚ ਮੀਕਾ ਸ਼ੇਫਾਲੀ ਨਾਲ ਨਜ਼ਰ ਆਉਣ ਵਾਲੇ ਹਨ।

PunjabKesari

ਮੀਕਾ ਤੇ ਸ਼ੇਫਾਲੀ ਦੀਆਂ ਇਨ੍ਹਾਂ ਤਸਵੀਰਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਗੀਤ ’ਚ ਲੋਕਾਂ ਨੂੰ ਖੂਬਸੂਰਤ ਲਵ ਸਟੋਰੀ ਦੇਖਣ ਨੂੰ ਮਿਲੇਗੀ।

PunjabKesari


Rahul Singh

Content Editor Rahul Singh