ਸਲਮਾਨ ਤੋਂ ਬਾਅਦ ਕੇ.ਆਰ.ਕੇ ਨੇ ਲਿਆ ਮੀਕਾ ਸਿੰਘ ਨਾਲ ਪੰਗਾ, ਅੱਗੋਂ ਮਿਲਿਆ ਕਰਾਰਾ ਜਵਾਬ

05/29/2021 1:53:38 PM

ਨਵੀਂ ਦਿੱਲੀ (ਬਿਊਰੋ) - ਫ਼ਿਲਮ ਕ੍ਰਿਟਿਕ ਕਮਾਲ ਰਾਸ਼ਿਦ ਖ਼ਾਨ ਲਾਈਮਲਾਈ ਵਿਚ ਬਣਿਆ ਹੋਇਆ ਹੈ। ਸਲਮਾਨ ਖ਼ਾਨ ਨਾਲ ਪੰਗਾ ਲੈਣ ਤੋਂ ਬਾਅਦ ਹੁਣ ਉਸ ਨੇ ਗਾਇਕ ਮੀਕਾ ਸਿੰਘ ਨੂੰ ਨਾਰਾਜ ਕਰ ਦਿੱਤਾ ਹੈ। ਕੇ. ਆਰ. ਕੇ. ਨੇ ਮੀਕਾ ਸਿੰਘ ਨੂੰ 'ਲੁਕਖਾ ਸਿੰਗਰ' ਦੱਸਿਆ ਤਾਂ ਮੀਕਾ ਸਿੰਘ ਨੇ ਵੀ ਅੱਗੋਂ ਮਜ਼ੇਦਾਰ ਜਵਾਬ ਦਿੱਤਾ। 

ਮੀਕਾ ਸਿੰਘ ਨੇ ਲਾਈ ਕੇ. ਆਰ. ਕੇ. ਦੀ ਕਲਾਸ
ਕੇ. ਆਰ. ਕੇ. ਨੇ ਮੀਕਾ ਸਿੰਘ 'ਤੇ ਪਰਸਨਲ ਅਟੈਕ ਕਰਦੇ ਹੋਏ ਟਵੀਟ ਕਰਕੇ ਲਿਖਿਆ ''ਕੱਲ੍ਹ ਮੈਂ ਇਕ ਲੁਕਖੇ ਸਿੰਗਰ ਦਾ ਰਿਵਿਊ ਕਰਾਂਗਾ, ਜੋ ਨਾਕ ਤੋਂ ਗੀਤ ਗਾਉਂਦਾ ਹੈ।'' ਇਸ ਤੋਂ ਬਾਅਦ ਮੀਕਾ ਸਿੰਘ ਨੇ ਕੇ. ਆਰ. ਕੇ. ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਹੋਏ ਜਵਾਬ ਵਿਚ ਕਿਹਾ, ''ਹਾਹਾਹਾਹਾ ਬੇਟਾ ਤੂੰ ਕੌਣ ਹੈ? ਇਹ ਤੇਰੇ ਪਾਪਾ ਜੀ ਹੈ। ਅਸੀਂ ਨੱਕ ਨਾਲ ਗਾ ਕੇ ਨੱਕ ਵਿਚ ਹੀ ਦਮ ਕਰਦੇ ਹਾਂ। ਤੂੰ ਕਿੱਥੋਂ ਬੋਲਦੇ ਏ ਯਾਰ, ਉਹ ਜਗ੍ਹਾ ਦੱਸੋ। ਕਿਉਂਕਿ ਤੁਹਾਡੀ ਆਵਾਜ਼ ਵਿਚ ਬਹੁਤ ਬਦਬੂ ਆਉਂਦੀ ਹੈ। ਲਵ ਯੂ ਮਾਈ ਬੇਬੀ।''

ਮੀਕਾ ਸਿੰਘ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਆਖਦੇ ਨਜ਼ਰ ਆ ਰਹੇ ਹਨ ਕਿ ''ਕੇ. ਆਰ. ਕੇ. 'ਤੇ ਕੇਸ ਕਰਕੇ ਸਲਮਾਨ ਖ਼ਾਨ ਨੇ ਬਹੁਤ ਚੰਗਾ ਕੀਤਾ ਹੈ। ਮੈਂ ਸਲਮਾਨ ਖ਼ਾਨ ਨਾਲ ਨਾਰਾਜ਼ ਹਾਂ ਕਿ ਉਨ੍ਹਾਂ ਨੇ ਇੰਨੀਂ ਦੇਰ ਨਾਲ ਇਹ ਫ਼ੈਸਲਾ ਲਿਆ। ਤੁਸੀਂ ਫ਼ਿਲਮ ਬਾਰੇ ਜ਼ਰੂਰ ਬੋਲੋ ਪਰ ਨਿੱਜੀ ਭੜਾਸ ਨਾ ਕੱਢੋ। ਇਹ ਬਿਲਕੁਲ ਮੇਰਾ ਗੁਆਂਢੀ ਹੈ, ਜਿਥੇ ਮੇਰਾ ਸਟੂਡੀਓ ਹੈ। ਜੇਕਰ ਕੇ. ਆਰ. ਕੇ. ਮੇਰੇ ਬਾਰੇ ਕਦੇ ਵੀ ਕੁਝ ਵੀ ਗਲ਼ਤ ਬੋਲੇ ਤਾਂ ਮੈਂ ਕੇਸ ਨਹੀਂ ਕਰਾਂਗਾ, ਸਿੱਧਾ ਥੱਪੜ ਹੀ ਮਰਾਂਗਾ।''

ਸਲਮਾਨ ਨੇ ਮੁੰਬਈ ਕੋਰਟ ਵਿਚ ਕਰਵਾਇਆ ਕੇਸ ਦਰਜ
ਸਲਮਾਨ ਖ਼ਾਨ ਨੇ ਕਮਲ ਆਰ ਖ਼ਾਨ (ਕੇ.ਆਰ.ਕੇ) ਦੇ ਖ਼ਿਲਾਫ਼ ਮੁੰਬਈ ਕੋਰਟ ਵਿਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਦੇ ਰਵਿਊ ਨਾਲ ਜੁੜਿਆ ਹੋਇਆ ਹੈ। ਬੀਤੇ ਸੋਮਵਾਰ ਨੂੰ ਸਲਮਾਨ ਖ਼ਾਨ ਦੀ ਲੀਗਲ ਟੀਮ ਵੱਲੋਂ ਕਮਾਲ ਆਰ ਖ਼ਾਨ ਨੂੰ ਸ਼ਿਕਾਇਤ ਦੇ ਸੰਬੰਧ ਵਿਚ ਨੋਟਿਸ ਭੇਜ ਦਿੱਤਾ ਗਿਆ ਹੈ। ਨੋਟਿਸ ਮੁਤਾਬਕ ਸਲਮਾਨ ਖ਼ਾਨ ਦੀ ਲੀਗਲ ਟੀਮ ਵੀਰਵਾਰ ਨੂੰ ਸਿਵਿਲ ਕੋਰਟ ਦੇ ਇਕ ਅਡੀਸ਼ਨ ਸੈਸ਼ਨ ਜੱਜ ਦੇ ਸਾਹਮਣੇ ਤੁਰੰਤ ਸੁਣਵਾਈ ਲਈ ਮਾਮਲੇ ਦਾ ਉਲੇਖ ਕਰੇਗੀ। 

ਕੇ. ਆਰ. ਕੇ ਨੇ ਕੀਤਾ ਇਹ ਟਵੀਟ
ਕਮਾਲ ਆਰ ਖ਼ਾਨ ਨੇ ਵੀ ਇਕ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ 'ਡੀਅਰ ਸਲਮਾਨ ਖ਼ਾਨ ਇਹ ਮਾਣਹਾਨੀ ਕੇਸ ਤੁਹਾਡੀ ਹਤਾਸ਼ਾ ਅਤੇ ਨਿਰਾਸ਼ਾ ਦਾ ਸਬੂਤ ਹੈ। ਮੈਂ ਆਪਣੇ ਫੋਲੋਅਰਜ਼ ਲਈ ਰਿਵਿਊ ਕਰਦਾ ਹਾਂ ਅਤੇ ਆਪਣੇ ਕੰਮ ਕਰ ਰਿਹਾ ਹਾਂ। ਮੈਨੂੰ ਆਪਣੀਆਂ ਫ਼ਿਲਮਾਂ ਲਈ ਰਵਿਊ ਕਰਨ ਤੋਂ ਰੋਕਣ ਦੀ ਬਜਾਏ ਤੁਹਾਨੂੰ ਕੁਝ ਚੰਗੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਮੈਂ ਸੱਚਾਈ ਲਈ ਲੜਦਾ ਰਹਾਂਗਾ, ਧੰਨਵਾਦ।''
ਦੱਸ ਦੇਈਏ ਕਿ ਕੇ. ਆਰ. ਕੇ ਬਾਲੀਵੁੱਡ ਫ਼ਿਲਮਾਂ ਦਾ ਆਪਣੇ ਸਟਾਈਲ 'ਚ ਰਿਵਿਊ ਕਰਦੇ ਹਨ। ਉਸ ਨੇ 'ਰਾਧੇ' ਦਾ ਵੀ ਰਿਵਿਊ ਕੀਤਾ ਸੀ। ਉਸ ਨੇ ਦੁਬਈ ਵਿਚ 'ਰਾਧੇ' ਫ਼ਿਲਮ ਦੀ ਪਹਿਲੀ ਹਾਫ਼ ਦੇਖਣ ਤੋਂ ਬਾਅਦ ਇਸ ਦਾ ਰਿਵਿਊ ਕੀਤਾ। ਉਸ ਨੂੰ ਫ਼ਿਲਮ ਪਸੰਦ ਨਹੀਂ ਆਈ ਸੀ।

ਕੇ. ਆਰ. ਕੇ ਨੇ ਕੀਤਾ 'ਰਾਧੇ' ਦਾ ਰਿਵਿਊ
ਕੇ.ਆਰ.ਕੇ. ਨੇ ਰਿਵਿਊ ਕਰਦੇ ਹੋਏ ਕਿਹਾ ਕਿ ਫਰਸਟ ਹਾਫ਼ ਦੇਖਣ ਤੋਂ ਬਾਅਦ ਕੁਝ ਵੀ ਸਮਝ ਨਹੀਂ ਆ ਰਿਹਾ ਹੈ। ਕਹਾਣੀ ਕੀ ਹੈ, ਕੈਰੇਕਟਰ ਕੀ ਹੈ, ਕੀ ਹੋ ਰਿਹਾ ਹੈ। ਮੇਰਾ ਦਿਮਾਗ ਪੂਰੀ ਤਰ੍ਹਾਂ ਨਾਲ ਘੁੰਮ ਗਿਆ ਹੈ। ਮੈਨੂੰ ਸਮਝ ਨਹੀਂ ਆਇਆ ਹੀ ਨਹੀਂ ਆਇਆ। ਗਾਣੇ ਵਗੈਰਾ-ਐਕਸ਼ਨ ਠੀਕ ਹਨ ਪਰ ਇਹ ਸਭ ਕਿਉਂ ਹੋਇਆ ਇਸ ਦਾ ਕੋਈ ਅਤਾ ਪਤਾ ਨਹੀਂ ਹੈ। ਇੰਟਰਵੈੱਲ ਤੋਂ ਬਾਅਦ ਮੇਰੇ ਤੋਂ ਥਿਏਟਰ ਦਾ ਅੰਦਰ ਨਹੀਂ ਜਾਇਆ ਜਾ ਰਿਹਾ...। ਫ਼ਿਲਮ 'ਰਾਧੇ' ਦੀ ਗੱਲ ਕਰੀਏ ਤਾਂ ਇਹ 13 ਮਈ ਰਿਲੀਜ਼ ਹੋਈ ਸੀ। ਇਸ ਵਿਚ ਸਲਮਾਨ ਤੋਂ ਇਲਾਵਾ ਜੈਕੀ ਸ਼ਰਾਫ, ਦਿਸ਼ਾ ਪਾਟਨੀ ਅਤੇ ਰਣਦੀਪ ਹੁੱਡਾ ਵਰਗੇ ਸਿਤਾਰੇ ਸਨ। ਪ੍ਰਭੂਦੇਵਾ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। 


sunita

Content Editor

Related News