3 ਸਾਲਾਂ ਦੀ ਹੋਈ ਮਾਹੀ-ਜੈ ਦੀ ਲਾਡਲੀ ਤਾਰਾ, ਜੋੜੇ ਨੇ ਜਨਮਦਿਨ ’ਤੇ ਰੱਖੀ ਮਿਕੀ ਮਾਉਸ ਵਾਲੀ ਥੀਮ
Friday, Aug 05, 2022 - 04:53 PM (IST)
![3 ਸਾਲਾਂ ਦੀ ਹੋਈ ਮਾਹੀ-ਜੈ ਦੀ ਲਾਡਲੀ ਤਾਰਾ, ਜੋੜੇ ਨੇ ਜਨਮਦਿਨ ’ਤੇ ਰੱਖੀ ਮਿਕੀ ਮਾਉਸ ਵਾਲੀ ਥੀਮ](https://static.jagbani.com/multimedia/16_51_314874346d123456789013456789012.jpg)
ਬਾਲੀਵੁੱਡ ਡੈਸਕ- ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਟੀ.ਵੀ ਇੰਡਸਟਰੀ ਦੇ ਮਸ਼ਹੂਰ ਜੋੜਿਆਂ ’ਚੋਂ ਇਕ ਹੈ। ਇਸ ਜੋੜੇ ਦੀ ਇਕ ਧੀ ਵੀ ਹੈ। ਜਿਸ ਦਾ ਨਾਂ ਤਾਰਾ ਭਾਨੁਸ਼ਾਲੀ ਹੈ। ਮਾਹੀ ਅਤੇ ਜੈ ਅਕਸਰ ਤਾਰਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਤਾਰਾ ਛੋਟੀ ਉਮਰ ’ਚ ਹੀ ਇੰਟਰਨੈੱਟ ’ਤੇ ਛਾਈ ਹੋਈ ਹੈ। ਇਸ ਜੋੜੇ ਦੀ ਧੀ 3 ਸਾਲਾਂ ਦੀ ਹੋ ਗਈ ਹੈ।
ਹਾਲਾਂਕਿ ਤਾਰਾ ਦਾ ਜਨਮਦਿਨ 3 ਅਗਸਤ ਨੂੰ ਸੀ ਪਰ ਜੋੜੇ ਨੇ 4 ਅਗਸਤ ਨੂੰ ਪਾਰਟੀ ਰੱਖੀ ਸੀ। ਇਸ ਗ੍ਰੈਂਡ ਪਾਰਟੀ ’ਚ ਟੀ.ਵੀ ਜਗਤ ਦੇ ਕਈ ਸਿਤਾਰੇ ਆਪਣੇ ਬੱਚਿਆਂ ਨਾਲ ਸ਼ਾਮਲ ਹੋਏ। ਹਾਲ ਹੀ ’ਚ ਇਸ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨੀਰੂ ਬਾਜਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ
ਧੀ ਦੇ ਜਨਮਦਿਨ ’ਤੇ ਜੋੜੇ ਨੇ ਕੋਈ ਕਸਰ ਨਹੀਂ ਛੱਡੀ । ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਨੇ ਧੀ ਤਾਰਾ ਦੇ ਜਨਮਦਿਨ ’ਤੇ ਮਿਕੀ ਮਾਉਸ ਵਾਲੀ ਥੀਮ ਪਾਰਟੀ ਰੱਖੀ ਸੀ।
ਬਰਥਡੇ ਗਰਲ ਤਾਰਾ ਇਸ ਦੌਰਾਨ ਬੇਹੱਦ ਪਿਆਰੀ ਲੱਗ ਰਹੀ ਹੈ। ਤਾਰਾ ਨੇ ਇਸ ਦੌਰਾਨ ਗਾਊਨ ਪਾਇਆ ਹੈ। ਇਸ ਦੇ ਨਾਲ ਮਾਹੀ ਦੀ ਗੱਲ ਕਰੀਏ ਤਾਂ ਉਹ ਸ਼ਿਮਰੀ ਡਰੈੱਸ ’ਚ ਸ਼ਾਨਦਾਰ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਰਕਸ਼ਾ ਬੰਧਨ ’ਤੇ ਭੈਣ ਅਲਕਾ ਦਾ ਸੰਦੇਸ਼ ਸੁਣ ਕੇ ਰੋਏ ਅਕਸ਼ੇ ਕੁਮਾਰ, ਕਿਹਾ- ‘ਦੇਵੀ ਦੇ ਆਉਣ ਨਾਲ ਬਦਲ...’
ਇਸ ਦੇ ਨਾਲ ਜੈ ਸਫ਼ੈਦ ਸ਼ਰਟ ਅਤੇ ਨੀਲੇ ਰੰਗ ਦੀ ਜੀਂਸ ’ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਜੋੜਾ ਤਾਰਾ ਨਾਲ ਕੇਕ ਕਟਵਾਉਂਦੇ ਨਜ਼ਰ ਆ ਰਿਹਾ ਹੈ।
ਤਾਰਾ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਅਤੇ ਪਿਆਰ ਦੇ ਰਹੇ ਹਨ।
ਇਸ ਦੌਰਾਨ ਜੋੜਾ ਆਪਣੀ ਲਾਡਲੀ ਨਾਲ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ ਅਤੇ ਇਕ ਤਸਵੀਰ ’ਚ ਧੀ ਤਾਰਾ ਮਿਕੀ ਮਾਊਸ ਨਾਲ ਖੇਡਦੀ ਨਜ਼ਰ ਆ ਰਹੀ ਹੈ।