ਗਾਇਕ ਸ਼ਿਵਜੋਤ ਨੇ ਸਰੀ ''ਚ ਲਾਈਆਂ ਰੌਂਣਕਾਂ, ਮੁਟਿਆਰਾਂ ਨੇ ਲਾਏ ਠੁਮਕੇ (ਵੀਡੀਓ)

Wednesday, Jun 19, 2024 - 10:01 AM (IST)

ਗਾਇਕ ਸ਼ਿਵਜੋਤ ਨੇ ਸਰੀ ''ਚ ਲਾਈਆਂ ਰੌਂਣਕਾਂ, ਮੁਟਿਆਰਾਂ ਨੇ ਲਾਏ ਠੁਮਕੇ (ਵੀਡੀਓ)

ਵੈਨਕੂਵਰ - ਪੰਜਾਬੀਆਂ ਦੀ ਸੰਘਣੀ ਵੱਸੋ ਵਾਲੇ ਸਰੀ ਸ਼ਹਿਰ ਦੀ 132 ਸਟਰੀਟ ’ਤੇ ਸਥਿਤ ਤਾਜ ਪਾਰਕ ਹਾਲ ’ਚ ਬੀਤੇ ਦਿਨ ਐਸ.3 ਮਿਊਜ਼ਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਮੇਲਾ ਤੀਆ ਦਾ’ ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ’ਚ ਪੰਜਾਬੀ ਮੁਟਿਆਰਾਂ ਸਮੇਤ ਹਰੇਕ ਵਰਗ ਦੀ ਉਮਰ ਦੀਆਂ ਪੰਜਾਬੀ ਔਰਤਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕਰਕੇ ਮੇਲੇ ਦਾ ਆਨੰਦ ਮਾਣਿਆ। 

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰੇਣੁਕਾਸਵਾਮੀ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਨੇ ਉਡਾਏ ਹੋਸ਼

ਬਾਅਦ ਦੁਪਹਿਰ 3 ਵਜੇ ਤੋਂ ਰਾਤ 9 ਵਜੇ ਤੀਕ ਨਿਰੰਤਰ ਚੱਲੇ ਇਸ ਮੇਲੇ ’ਚ ਆਯੋਜਿਤ ਰੰਗਾਰੰਗ ਪ੍ਰੋਗਰਾਮ ਦੌਰਾਨ ਉੱਘੇ ਗਾਇਕ ਸ਼ਿਵਜੋਤ, ਸੰਦੀਪ ਬਰਾੜ, ਮਨਜੋਤ ਢਿੱਲੋ ਅਤੇ ਨੇਹਾ ਬਤਰਾ ਵੱਲੋਂ ਪੇਸ਼ ਕੀਤੇ ਆਪਣੇ ਚੋਣਵੇਂ ਗੀਤਾਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਉਥੇ ਮੌਜੂਦ ਮੁਟਿਆਰਾਂ ਝੂੰਮਦੀਆਂ ਨਜ਼ਰੀ ਆਈਆਂ। ਉੱਘੇ ਹੋਸਟ ਗੌਰਵ ਸ਼ਾਹ ਅਤੇ ਲਵੀ ਪੰਨੂੰ ਵੱਲੋਂ ਪੇਸ਼ ਕੀਤੀਆਂ ਹਾਸਰਸ ਝਲਕੀਆ ਨਾਲ ਮੇਲੇ ਦਾ ਮਾਹੌਲ ਲਗਾਤਾਰ ਦਿਲਚਸਪ ਬਣਿਆ ਰਿਹਾ। ਪੰਜਾਬੀ ਵਿਰਸੇ ਨਾਲ ਸਬੰਧਿਤ ਹਾਲ ’ਚ ਸਿੰਗਾਰ ਕੇ ਸਜਾਏ ਗਏ ਪੁਰਾਤਨ ਚਰਖੇ, ਸਕੂਟਰ ਅਤੇ ਰਿਕਸ਼ੇ ਨਾਲ ਕੁਝ ਮੁਟਿਆਰਾਂ ‘ਸੈਲਫੀਆਂ’ ਲੈਣ 'ਚ ਵੀ ਮਸਰੂਫ ਨਜ਼ਰੀ ਆਈਆਂ। ਅਖੀਰ 'ਚ ਮੇਲੇ ਦੇ ਆਯੋਜਿਕਾਂ 'ਚੋਂ ਸੇੈਵੀ ਸਿੰਘ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News