ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ 25ਵਾਂ ‘ਮੇਲਾ ਕਠਾਰ ਦਾ’ 13-14 ਸਤੰਬਰ ਨੂੰ

Saturday, Sep 03, 2022 - 10:51 PM (IST)

ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ 25ਵਾਂ ‘ਮੇਲਾ ਕਠਾਰ ਦਾ’ 13-14 ਸਤੰਬਰ ਨੂੰ

ਜਲੰਧਰ (ਬਿਊਰੋ) : ਪੀਰ ਬਾਬਾ ਨਬੀ ਬਖ਼ਸ਼ ਜੀ ਦੇ ਓਟ ਆਸਰੇ ਤੇ ਤੁਹਾਡੇ ਸੰਗਤਾਂ ਦੇ ਪਿਆਰ ਅਤੇ ਸਹਿਯੋਗ ਸਦਕਾ 'ਮੇਲਾ ਕਠਾਰ ਦਾ' ਇਸ ਵਾਰ 25ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਰੰਗਲਾ ਸੱਜਣ ਤੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਰੀਰਕ ਰੂਪ ਵਿੱਚ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਸ ਦੀਆਂ ਯਾਦਾਂ, ਸਾਨੂੰ ਦਿੱਤਾ ਗਿਆ ਪਿਆਰ, ਸਤਿਕਾਰ ਅਤੇ ਉਸ ਦੇ ਗੀਤ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ।

ਇਹ ਸਾਡਾ ਫਰਜ਼ ਹੈ ਕਿ ਅਸੀਂ ਰਹਿੰਦੀ ਦੁਨੀਆ ਤੱਕ ਆਪਣੇ ਉਸ ਭਰਾ ਦੇ ਨਾਂ ਨੂੰ ਜਿਊਂਦਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਵਾਂਗੇ। ਸੋ ਇਸ ਵਾਰ 13 ਤੇ 14 ਸਤੰਬਰ ਨੂੰ 25ਵਾਂ ਮੇਲਾ ਕਠਾਰ ਦਾ ਵੀ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਹੋਵੇਗਾ ਤੇ ਭਵਿੱਖ ਵਿਚ ਵੀ ਉਸ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕਾਰਜ ਕਰਦੇ ਰਹਾਂਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News