ਚਚੇਰੀ ਭੈਣ ਪਰਿਣੀਤੀ ਨਾਲ ਵਧੀਆ ਨਹੀਂ ਹੈ ਮੀਰਾ ਚੋਪੜਾ ਦਾ ਰਿਸ਼ਤਾ, ਕਿਹਾ– ‘ਮੈਂ ਉਸ ਦੇ ਜ਼ਿਆਦਾ ਨਜ਼ਦੀਕ ਨਹੀਂ ਹਾਂ’

Tuesday, Jan 02, 2024 - 05:29 PM (IST)

ਚਚੇਰੀ ਭੈਣ ਪਰਿਣੀਤੀ ਨਾਲ ਵਧੀਆ ਨਹੀਂ ਹੈ ਮੀਰਾ ਚੋਪੜਾ ਦਾ ਰਿਸ਼ਤਾ, ਕਿਹਾ– ‘ਮੈਂ ਉਸ ਦੇ ਜ਼ਿਆਦਾ ਨਜ਼ਦੀਕ ਨਹੀਂ ਹਾਂ’

ਮੁੰਬਈ (ਬਿਊਰੋ)– ਪ੍ਰਿਅੰਕਾ ਚੋਪੜਾ ਦੀਆਂ ਚਚੇਰੀਆਂ ਭੈਣਾਂ ਨੂੰ ਹਿੰਦੀ ਸਿਨੇਮਾ ’ਚ ਬਹੁਤ ਮਾਨਤਾ ਪ੍ਰਾਪਤ ਹੈ। ਇਨ੍ਹਾਂ ’ਚ ਪਰਿਣੀਤੀ ਚੋਪੜਾ, ਮੀਰਾ ਚੋਪੜਾ ਤੇ ਮੰਨਾਰਾ ਚੋਪੜਾ ਦੇ ਨਾਂ ਸ਼ਾਮਲ ਹਨ। ਅਕਸਰ ਦੇਖਿਆ ਗਿਆ ਹੈ ਕਿ ਇਨ੍ਹਾਂ ਚਚੇਰੀਆਂ ਭੈਣਾਂ ਨੂੰ ਲੈ ਕੇ ਸੁਰਖ਼ੀਆਂ ਦਾ ਬਾਜ਼ਾਰ ਕਾਫੀ ਗਰਮ ਰਹਿੰਦਾ ਹੈ।

ਇਸ ਦੌਰਾਨ ਅਦਾਕਾਰਾ ਮੀਰਾ ਚੋਪੜਾ ਨੇ ਆਪਣੀ ਚਚੇਰੀ ਭੈਣ ਪਰਿਣੀਤੀ ਚੋਪੜਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਦੌਰਾਨ ਅਦਾਕਾਰਾ ਨੇ ਪਰਿਣੀਤੀ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।

ਪਰਿਣੀਤੀ ਚੋਪੜਾ ਨੂੰ ਲੈ ਕੇ ਬੋਲੀ ਮੀਰਾ ਚੋਪੜਾ
ਬੀ-ਟਾਊਨ ਦੀਆਂ ਮਸ਼ਹੂਰ ਅਦਾਕਾਰਾਂ ’ਚ ਮੀਰਾ ਚੋਪੜਾ ਦਾ ਨਾਂ ਸ਼ਾਮਲ ਹੈ। ਫਿਲਹਾਲ ਮੀਰਾ ਆਪਣੀ ਓ. ਟੀ. ਟੀ. ਫ਼ਿਲਮ ‘ਸਫ਼ੈਦ’ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਸ ਦੌਰਾਨ ਅਦਾਕਾਰਾ ਨੇ ਫ਼ਿਲਮੀ ਗਿਆਨ ਨੂੰ ਤਾਜ਼ਾ ਇੰਟਰਵਿਊ ਦਿੱਤਾ ਹੈ। ਜਿਸ ’ਚ ਮੀਰਾ ਚੋਪੜਾ ਨੇ ਆਪਣੀ ਚਚੇਰੀ ਭੈਣ ਪਰਿਣੀਤੀ ਚੋਪੜਾ ਬਾਰੇ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ

ਦਰਅਸਲ ਇੰਟਰਵਿਊ ਦੌਰਾਨ ਉਨ੍ਹਾਂ ਨੂੰ ਪਰਿਣੀਤੀ ਦੀ ਪਸੰਦ ਤੇ ਨਾਪਸੰਦ ਬਾਰੇ ਇਕ ਸਵਾਲ ਪੁੱਛਿਆ ਗਿਆ ਸੀ। ਇਸ ’ਤੇ ਮੀਰਾ ਨੇ ਜਵਾਬ ਦਿੱਤਾ, ‘‘ਦੇਖੋ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੀ ਕਿਉਂਕਿ ਮੈਂ ਉਸ ਦੇ ਜ਼ਿਆਦਾ ਨਜ਼ਦੀਕ ਨਹੀਂ ਹਾਂ। ਸ਼ੁਰੂਆਤ ਤੋਂ ਹੀ ਅਸੀਂ ਇਕ-ਦੂਜੇ ਦੇ ਨਜ਼ਦੀਕ ਨਹੀਂ ਹਾਂ, ਇਸ ਕਾਰਨ ਉਸ ਦੀ ਪਸੰਦ ਤੇ ਨਾ ਪਸੰਦ ਨੂੰ ਲੈ ਕੇ ਮੈਂ ਕੁਝ ਨਹੀਂ ਦੱਸ ਸਕਦੀ।’’

ਇਸ ਤਰ੍ਹਾਂ ਮੀਰਾ ਨੇ ਇਸ਼ਾਰਿਆਂ ਰਾਹੀਂ ਦੱਸ ਦਿੱਤਾ ਹੈ ਕਿ ਪਰਿਣੀਤੀ ਚੋਪੜਾ ਨਾਲ ਉਸ ਦੇ ਰਿਸ਼ਤੇ ਚੰਗੇ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਮੀਰਾ ਚੋਪੜਾ ਪਰਿਣੀਤੀ ਦੇ ਵਿਆਹ ਤੇ ਰਿਸੈਪਸ਼ਨ ਵਰਗੇ ਕਿਸੇ ਵੀ ਵਿਆਹ ਸਮਾਗਮ ’ਚ ਸ਼ਾਮਲ ਨਹੀਂ ਹੋਈ।

ਮੰਨਾਰਾ ਚੋਪੜਾ ਨੂੰ ਲੈ ਕੇ ਮੀਰਾ ਨੇ ਆਖੀ ਇਹ ਗੱਲ
ਇਸੇ ਇੰਟਰਵਿਊ ਦੌਰਾਨ ਮੀਰਾ ਚੋਪੜਾ ਤੋਂ ਉਸ ਦੀ ਇਕ ਹੋਰ ਚਚੇਰੀ ਭੈਣ ਮੰਨਾਰਾ ਚੋਪੜਾ ਬਾਰੇ ਵੀ ਸਵਾਲ ਪੁੱਛੇ ਗਏ, ਜਿਸ ’ਤੇ ਮੀਰਾ ਨੇ ਕਿਹਾ, ‘‘ਜੇਕਰ ਮੰਨਾਰਾ ਦੀ ਗੱਲ ਕਰੀਏ ਤਾਂ ਉਹ ਅਸਲ ਜ਼ਿੰਦਗੀ ’ਚ ਬਹੁਤ ਮਾਸੂਮ ਹੈ। ਜਦੋਂ ਉਹ ‘ਬਿੱਗ ਬੌਸ 17’ ’ਚ ਗਈ ਤਾਂ ਮੈਂ ਸੋਚਿਆ ਕਿ ਉਹ ਕਿਉਂ ਜਾ ਰਹੀ ਹੈ ਕਿਉਂਕਿ ਉਹ ਬਹੁਤ ਮਾਸੂਮ ਹੈ ਤੇ ‘ਬਿੱਗ ਬੌਸ’ ’ਚ ਸਮਾਰਟ ਲੋਕ ਆਉਂਦੇ ਹਨ ਪਰ ਹੁਣ ਉਹ ਜਿਸ ਤਰ੍ਹਾਂ ‘ਬਿੱਗ ਬੌਸ’ ਦੇ ਘਰ ’ਚ ਖੇਡੀ ਹੈ, ਉਹ ਦੇਖਣਾ ਬਹੁਤ ਹੀ ਸ਼ਾਨਦਾਰ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News