ਮੀਨਾਸ਼ਕੀ ਸ਼ੇਸ਼ਾਧਰੀ ਨੇ ਸ਼ੇਅਰ ਕੀਤੀ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰ, ਅਦਾਕਾਰਾ ਦੀ ਲੁੱਕ ਨੇ ਹੈਰਾਨ ਕੀਤੇ ਪ੍ਰਸ਼ੰਸਕ

11/18/2021 2:42:42 PM

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਧਰੀ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਵੀ ਸਾਂਝੀ ਕੀਤੀ ਸੀ। ਜਿਸ ‘ਚ ਅਦਾਕਾਰਾ ਨੂੰ ਪਛਾਨਣਾ ਵੀ ਮੁਸ਼ਕਿਲ ਹੋ ਗਿਆ ਹੈ। ਦੱਸ ਦਈਏ ਕਿ ਮੀਨਾਕਸ਼ੀ ਸ਼ੇਸ਼ਾਧਰੀ ਬਾਲੀਵੁੱਡ ਦੀ ਚਕਾਚੌਂਧ ਤੋਂ ਦੂਰ ਬਹੁਤ ਹੀ ਸਾਦਗੀ ਭਰੀ ਜ਼ਿੰਦਗੀ ਬਿਤਾ ਰਹੀ ਹੈ। ਉਹ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਵਿਦੇਸ਼ ‘ਚ ਸਮਾਂ ਬਿਤਾ ਰਹੀ ਹੈ।

PunjabKesari
ਮੀਨਾਕਸ਼ੀ ਸ਼ੇਸ਼ਾਧਰੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਖੂਬ ਪਿਆਰ ਲੁਟਾ ਰਹੇ ਹਨ। ਮੀਨਾਕਸ਼ੀ ਨੇ ਆਪਣੇ ਕਰੀਅਰ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿਸ ‘ਚ 'ਦਾਮਿਨੀ', 'ਘਾਤਕ', 'ਹੀਰੋ' ਸਣੇ ਕਈ ਫ਼ਿਲਮਾਂ ਸ਼ਾਮਲ ਹਨ।

PunjabKesari
ਮੀਨਾਕਸ਼ੀ ਹਰ ਵੱਡੇ ਅਦਾਕਾਰ ਦੇ ਨਾਲ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਹਰੀਸ਼ ਮੈਸੂਰ ਦੇ ਨਾਲ ਵਿਆਹ ਕਰਵਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਅਤੇ ਬਾਲੀਵੁੱਡ ਨੂੰ ਅਲਵਿਦਾ ਆਖ ਦਿੱਤਾ। ਕਈ ਹਿੱਟ ਫ਼ਿਲਮਾਂ ਦੇਣ ਵਾਲੀ ਮੀਨਾਕਸ਼ੀ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਹੈ। ਉਹ ਆਖਰੀ ਵਾਰ 1996 ਵਿਚ ਆਈ ਫ਼ਿਲਮ 'ਘਾਤਕ' 'ਚ ਦਿਖਾਈ ਦਿੱਤੀ ਸੀ।

PunjabKesari
ਦਰਅਸਲ ਉਹ ਇਕ ਡਾਇਰੈਕਟਰ ਦੇ ਲਵ-ਪਰਪੋਜਲ ਤੋਂ ਇਨਾਂ ਡਰ ਗਈ ਸੀ ਕਿ ਉਹਨਾਂ ਨੇ ਬਾਲੀਵੁੱਡ ਇੰਡਸਟਰੀ ਤਾਂ ਕੀ ਦੇਸ਼ ਹੀ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਕਦੇ ਵੀ ਦੇਸ਼ ਵਾਪਿਸ ਨਹੀਂ ਆਈ। ਮੀਨਾਕਸ਼ੀ ਫ਼ਿਲਹਾਲ ਆਪਣੇ ਪਰਿਵਾਰ ਨਾਲ ਅਮਰੀਕਾ 'ਚ ਰਹਿ ਰਹੀ ਹੈ। ਮੀਨਾਕਸ਼ੀ ਇੱਥੇ ਆਪਣਾ ਡਾਂਸ ਸਕੂਲ ਚਲਾ ਰਹੀ ਹੈ। 


Aarti dhillon

Content Editor

Related News