ਪੰਜਾਬੀ ਸਿਨੇਮਾ ’ਚ ਪਹਿਲੀ ਵਾਰ 5 ਭਾਸ਼ਾਵਾਂ ’ਚ ਰਿਲੀਜ਼ ਹੋਇਆ ‘ਮਸਤਾਨੇ’ ਫ਼ਿਲਮ ਦਾ ਟਰੇਲਰ (ਵੀਡੀਓ)
Sunday, Aug 06, 2023 - 03:54 PM (IST)
ਐਂਟਰਟੇਨਮੈਂਟ ਡੈਸਕ– ਅੱਜ ਪੰਜਾਬੀ ਫ਼ਿਲਮ ‘ਮਸਤਾਨੇ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਜੋ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ। ਇਸ ਟਰੇਲਰ ਦੇ ਰਿਲੀਜ਼ ਹੋਣ ਨਾਲ ਪੰਜਾਬੀ ਸਿਨੇਮਾ ’ਚ ਨਵਾਂ ਇਤਿਹਾਸ ਬਣ ਗਿਆ ਹੈ।
‘ਮਸਤਾਨੇ’ ਫ਼ਿਲਮ ਦਾ ਟਰੇਲਰ ਪੰਜਾਬੀ ਸਿਨੇਮਾ ਦੇ ਇਤਿਹਾਸ ’ਚ ਅਜਿਹਾ ਪਹਿਲਾ ਹੈ, ਜਿਸ ਨੂੰ 5 ਵੱਖ-ਵੱਖ ਭਾਸ਼ਾਵਾਂ ’ਚ ਰਿਲੀਜ਼ ਕੀਤਾ ਗਿਆ ਹੈ। ਟਰੇਲਰ ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਤੇ ਮਰਾਠੀ ’ਚ ਵੀ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼, ਦੇਖ ਤੁਹਾਡੇ ਵੀ ਹੋਣਗੇ ਰੌਂਗਟੇ ਖੜ੍ਹੇ (ਵੀਡੀਓ)
ਟਰੇਲਰ ਦੀ ਗੱਲ ਕਰੀਏ ਤਾਂ ਇਸ ’ਚ ਪੀਰੀਅਡ ਸਟੋਰੀ ਦਿਖਾਈ ਗਈ ਹੈ। ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਲ ਦੇਵ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ‘ਮਸਤਾਨੇ’ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਦੱਸ ਦੇਈਏ ਕਿ ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।