ਨੀਲਿਮਾ ਨਾਲ ਤਲਾਕ ਹੋਣ ਤੋਂ ਬਾਅਦ ਇਸ ਅਦਾਕਾਰਾ ਨਾਲ ਕੀਤਾ ਵਿਆਹ, ਜਾਣੋ ਪੰਕਜ ਕਪੂਰ ਦੀ ਜ਼ਿੰਦਗੀ ਨਾਲ ਜੁੜੇ ਕਿੱਸੇ

Saturday, May 29, 2021 - 02:27 PM (IST)

ਨੀਲਿਮਾ ਨਾਲ ਤਲਾਕ ਹੋਣ ਤੋਂ ਬਾਅਦ ਇਸ ਅਦਾਕਾਰਾ ਨਾਲ ਕੀਤਾ ਵਿਆਹ, ਜਾਣੋ ਪੰਕਜ ਕਪੂਰ ਦੀ ਜ਼ਿੰਦਗੀ ਨਾਲ ਜੁੜੇ ਕਿੱਸੇ

ਮੁੰਬਈ: ਮਸ਼ਹੂਰ ਅਦਾਕਾਰ ਪੰਕਜ ਕਪੂਰ ਦਾ ਜਨਮ 29 ਮਈ 1954 ਨੂੰ ਹੋਇਆ ਸੀ। ਉਹ ਇਕ ਅਦਾਕਾਰ ਅਤੇ ਉਨ੍ਹਾਂ ਨੇ ਹਿੰਦੀ ਥਿਏਟਰ, ਟੈਲੀਵੀਜ਼ਨ ਅਤੇ ਫ਼ਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਦਾ ਜਨਮ ਪੰਜਾਬ ’ਚ ਹੋਇਆ ਉਥੇ ਹੀ ਉਨ੍ਹਾਂ ਦੀ ਪੜ੍ਹਾਈ ਵੀ ਹੋਈ। ਜਦੋਂ ਉਹ ਪੜ੍ਹ ਰਹੇ ਸਨ ਤਾਂ ਉਨ੍ਹਾਂ ਦਾ ਲਗਾਅ ਥਿਏਟਰ ਅਤੇ ਅਭਿਨੈ ਵੱਲ ਸੀ। ਇਸ ਦੇ ਚੱਲਦੇ ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ’ਚ ਐਕਟਿੰਗ ਦੀ ਪੜ੍ਹਾਈ ਕੀਤੀ। ਪੰਕਜ ਕਪੂਰ ਨੇ ਕਈ ਫ਼ਿਲਮਾਂ ’ਚ ਮੁੱਖ ਭੂਮਿਕਾ ਨਿਭਾਈ ਹੈ। ਇਨ੍ਹਾਂ ’ਚ ‘ਰਾਖ’, ‘ਏਕ ਡਾਕਟਰ ਦੀ ਮੌਤ’ ਅਤੇ ਮਕਬੂਲ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਇਨ੍ਹਾਂ ਫ਼ਿਲਮਾਂ ਲਈ ਉਨ੍ਹਾਂ ਨੂੰ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। 

PunjabKesari
ਪੰਕਜ ਕਪੂਰ ਦਾ ਦੋ ਵਾਰ ਵਿਆਹ ਹੋਇਆ ਹੈ। ਪੰਕਜ ਕਪੂਰ ਦਾ ਪਹਿਲਾਂ ਵਿਆਹ ਨੀਲਿਮਾ ਅਜ਼ੀਮ ਨਾਲ ਹੋਇਆ ਸੀ। ਪੰਕਜ ਕਪੂਰ ਨੈਸ਼ਨਲ ਸਕੂਲ ਆਫ ਡਰਮਾ ’ਚ ਪੜ੍ਹ ਰਹੇ ਸਨ ਉੱਥੇ ਉਨ੍ਹਾਂ ਦੀ ਮੁਲਾਕਾਤ ਨੀਲਿਮਾ ਨਾਲ ਹੋਈ। ਉਨ੍ਹਾਂ ਦੀ ਲਵ ਸਟੋਰੀ 1976 ’ਚ ਸ਼ੁਰੂ ਹੋਈ ਸੀ। ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਉਦੋਂ ਪੰਕਜ ਕਪੂਰ ਦੀ ਉਮਰ ਸਿਰਫ਼ 21 ਸਾਲ ਦੀ ਅਤੇ ਨੀਲਿਮਾ 16 ਸਾਲ ਦੀ ਸੀ। ਦੋਵਾਂ ਨੇ 1989 ’ਚ ਵਿਆਹ ਕਰ ਲਿਆ ਸੀ। ਦੋਵੇਂ ਦਿੱਲੀ ’ਚ ਸੈਟਲ ਹੋਏ। ਉਨ੍ਹਾਂ ਨੂੰ 1981 ’ਚ ਇਕ ਪੁੱਤਰ ਹੋਇਆ ਜਿਸ ਦਾ ਨਾਂ ਸ਼ਾਹਿਦ ਕਪੂਰ ਹੈ। ਹਾਲਾਂਕਿ 1984 ’ਚ ਦੋਵੇਂ ਵੱਖ ਵੀ ਹੋ ਗਏ। 

PunjabKesari
ਇਸ ਤੋਂ ਬਾਅਦ ਪੰਕਜ ਕਪੂਰ ਦਾ ਵਿਆਹ ਸੁਪਿ੍ਰਯਾ ਪਾਠਕ ਨਾਲ ਹੋਇਆ। ਦੋਵਾਂ ਦੀ ਪਹਿਲੀ ਮੁਲਾਤਾਕ 1986 ’ਚ ਫ਼ਿਲਮ ‘ਨਯਾ ਮੌਸਮ’ ਦੇ ਦੌਰਾਨ ਹੋਈ। ਇਹ ਫ਼ਿਲਮ ਕਦੇ ਰਿਲੀਜ਼ ਨਹੀਂ ਹੋਈ। ਹਾਲਾਂਕਿ ਦੋਵਾਂ ਦੇ ਵਿਚਕਾਰ ਪਿਆਰ ਵੱਧਦਾ ਗਿਆ। ਦੋਵਾਂ ਨੇ 1988 ’ਚ ਵਿਆਹ ਕਰ ਲਿਆ। ਦੋਵਾਂ ਦੀ ਇਕ ਧੀ ਸਨਾ ਕਪੂਰ ਅਤੇ ਪੁੱਤਰ ਰੋਹਨ ਕਪੂਰ ਹੈ।

PunjabKesari

ਪੰਕਜ ਕਪੂਰ ਨੇ ਕਈ ਫ਼ਿਲਮਾਂ ’ਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਵਲੋਂ ਨਿਭਾਈ ਗਈ ਭੂਮਿਕਾ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਪੰਕਜ ਕਪੂਰ ਟੈਲੀਵੀਜ਼ਨ ’ਤੇ ਵੀ ਕਾਫ਼ੀ ਮਸ਼ਹੂਰ ਹਨ। ਉਨ੍ਹਾਂ ਨੇ ਕਈ ਲੋਕਪਿ੍ਰਯ ਸ਼ੋਅ ’ਚ ਕੰਮ ਕੀਤਾ ਹੈ। ਪੰਕਜ ਕਪੂਰ ਇਕ ਮਾਣਯੋਗ ਕਲਾਕਾਰ ਦੇ ਤੌਰ ’ਤੇ ਜਾਣੇ ਜਾਂਦੇ ਹਨ। 


author

Aarti dhillon

Content Editor

Related News