10 ਸਾਲ ਛੋਟੇ BF ਦੀ ਦੁਲਹਨ ਬਣਨ ਜਾ ਰਹੀ ਮਰਣਾਲ ਦੇਸ਼ਰਾਜ, ਮਹਿੰਦੀ ਵਾਲੇ ਹੱਥਾਂ ਨਾਲ ਦਿੱਤੇ ਪੋਜ਼
Thursday, Jun 16, 2022 - 02:26 PM (IST)

ਬਾਲੀਵੁੱਡ ਡੈਸਕ: ‘ਨਾਗਿਨ 3’ ਅਤੇ ‘ਇਸ਼ਕਬਾਜ਼’ ਵਰਗੇ ਸੀਰੀਅਲਸ ਅਤੇ ਕੁਝ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਟੀ.ਵੀ. ਅਦਾਕਾਰਾ ਮਰਣਾਲ ਦੇਸ਼ਰਾਜ ਨੇ ਦੋ ਦਿਨ ਪਹਿਲਾਂ ਹੀ ਇਂਗੇਜਮੈਂਟ ਦੀ ਜਾਣਕਾਰੀ ਦਿੱਤੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਸਨ। ਇਸ ਦੇ ਨਾਲ ਹੀ ਮੰਗਣੀ ਤੋਂ ਬਾਅਦ ਹੁਣ ਅਦਾਕਾਰਾ ਨੇ ਆਪਣੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਮਰਣਾਲ ਜਲਦ ਹੀ ਦੁਲਹਨ ਬਣਨ ਜਾ ਰਹੀ ਹੈ। ਅਦਾਕਾਰਾ ਦੇ ਘਰ ’ਚ ਰਸਮਾਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ’ਚ ਉਸ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ ’ਤੇ ਦੇਖਣ ਨੂੰ ਮਿਲੀਆਂ ਹਨ।
ਆਪਣੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਮਰਣਾਲ ਦੇਸ਼ਰਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਪਿਆਰ ਕਰਾਮਤੀ ਹੈ, ਪਿਆਰੀ ਮਹਿੰਦੀ ਹੈ, ਮਹਿੰਦੀ ਦੀ ਸ਼ੁਰੂਆਤ’
ਇਹ ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ
ਇਹ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਮਰਣਾਲ ਦੇਸ਼ਰਾਜ ਕੈਮਰੇ ਦੇ ਸਾਹਮਣੇ ਆਪਣੇ ਹੱਥਾਂ ’ਤੇ ਹੋਣ ਵਾਲੇ ਘਰਵਾਲੇ ਦੇ ਨਾਂ ਦੀ ਮਹਿੰਦੀ ਦਿਖਾ ਰਹੀ ਹੈ।ਇਸ ਦੌਰਾਨ ਉਹ ਪਿੰਕ ਸੂਟ ’ਚ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਪਾਰਸ ਛਾਬੜਾ ਨਾਲ ਨਜ਼ਰ ਆਈ ਮਾਹਿਰਾ ਸ਼ਰਮਾ, ਏਅਰਪੋਰਟ 'ਤੇ ਦਿਖਾਇਆ ਗਿਆ ਜੋੜੇ ਦਾ ਮਸਤੀ ਭਰਿਆ ਅੰਦਾਜ਼
ਅਦਾਕਾਰਾ ਦੀਆਂ ਇਹ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਆਹ ਦੇ ਫੰਕਸ਼ਨ ਨੂੰ ਦੇਖਣ ਲਈ ਕਾਫ਼ੀ ਉਤਸ਼ਾਹਿਤ ਹੋ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ 43 ਸਾਲਾ ਮਰਣਾਲ ਦੇਸ਼ਰਾਜ 10 ਸਾਲ ਛੋਟੇ ਆਸ਼ਿਮ ਮਥਨ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੀ ਹੈ। ਆਸ਼ਿਮ ਮਥਨ ਹੈਲਥ ਐਂਡ ਵੈਲਨੇਸ ਇੰਡਸਟਰੀ ਦਾ ਇਕ ਜਾਣਿਆ-ਪਛਾਣਿਆ ਨਾਮ ਹੈ। ਜੋੜਾ ਜਲਦ ਹੀ ਆਪਣੇ ਪਿਆਰ ਨੂੰ ਨਵਾਂ ਨਾਮ ਦੇਣ ਜਾ ਰਹੇ ਹਨ । ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਮਰਣਾਲ ਦੇਸ਼ਰਾਜ ਹੁਣ ਤੱਕ 4 ਵਾਰ ਪਿਆਰ ’ਚ ਧੋਖਾ ਖਾ ਚੁੱਕੀ ਹੈ ਅਤੇ ਹੁਣ ਆਖਿਰ ’ਚ ਉਸ ਨੂੰ ਸੱਚਾ ਪਿਆਰ ਮਿਲ ਗਿਆ ਹੈ।