ਕੰਗਨਾ ਰਣੌਤ ਦਾ ਨਵਾਂ ਖ਼ੁਲਾਸਾ, ਕਈ ਵੱਡੇ ਅਦਾਕਾਰਾਂ ਨੇ ਮੇਰੇ ਨਾਲ ਵੀ ਕੀਤੀ ਹੈ ਜ਼ਬਰਦਸਤੀ
Monday, Sep 21, 2020 - 09:05 AM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਵਲੋਂ ਅਨੁਰਾਗ ਕਸ਼ਯਪ ਉੱਤੇ ਜ਼ਬਰਦਸਤੀ ਕਰਨ ਦੇ ਦੋਸ਼ਾਂ ਵਿਚਕਾਰ ਆਪਣੀ ਕਹਾਣੀ ਸੁਣਾ ਦਿੱਤੀ ਹੈ। ਕੰਗਨਾ ਨੇ ਟਵਿੱਟਰ 'ਤੇ ਲਿਖਿਆ ਕਿ ਅਦਾਕਾਰਾ ਪਾਇਲ ਘੋਸ਼ ਨੇ ਜੋ ਕਿਹਾ ਅਜਿਹਾ ਮੇਰੇ ਨਾਲ ਵੀ ਹੋਇਆ ਹੈ। ਇੱਥੇ ਬਹੁਤ ਸਾਰੇ ਵੱਡੇ ਹੀਰੋ ਹਨ, ਜਿਨ੍ਹਾਂ ਨੇ ਮੇਰੇ ਨਾਲ ਇਸੇ ਤਰ੍ਹਾਂ ਦੇ ਕੰਮ ਕੀਤੇ ਹਨ। ਇਕ ਬੰਦ ਵੈਨ ਵਿਚ ਜਾਂ ਬੰਦ ਦਰਵਾਜ਼ੇ ਦੇ ਪਿੱਛੇ ਜਾਂ ਪਾਰਟੀ ਵਿਚ ਨੱਚਦੇ ਸਮੇਂ ਅਚਾਨਕ ਉਨ੍ਹਾਂ ਦੀ ਜੀਭ ਤੁਹਾਡੇ ਮੂੰਹ ਵਿਚ ਆ ਜਾਂਦੀ ਹੈ। ਕਈ ਵਾਰ ਉਹ ਤੁਹਾਨੂੰ ਕੰਮ ਲਈ ਘਰ ਬੁਲਾਉਂਦੇ ਹਨ ਅਤੇ ਫਿਰ ਤੁਹਾਡੇ ਨਾਲ ਜ਼ੋਰ ਜ਼ਬਰਦਸਤੀ ਕਰਦੇ ਹਨ। ਇਸ ਤੋਂ ਬਾਅਦ ਉਹ ਜ਼ਾਹਿਰ ਕਰਦੇ ਹਨ ਕਿ ਉਹ ਬੁੱਧੀਮਾਨ ਹਨ।
What #PayalGhosh says many big heroes have done this to me also, suddenly flash their genitals after locking van or room door or in a party during a friendly dance on the dance floor stick his tongue in your mouth, take appointment for work and come home but force himslef on you.
— Kangana Ranaut (@KanganaTeam) September 20, 2020
ਇਕ ਹੋਰ ਟਵੀਟ ਵਿਚ ਕੰਗਨਾ ਨੇ ਲਿਖਿਆ ਕਿ "ਬਾਲੀਵੁੱਡ ਉਨ੍ਹਾਂ ਲੋਕਾਂ ਨਾਲ ਭਰੀ ਹੋਈ ਹੈ, ਜੋ ਜਿਨਸੀ ਹਿੰਸਾ (ਸੋਸ਼ਣ) ਕਰਦੇ ਹਨ। ਇਹਨਾਂ ਲੋਕਾਂ ਨੇ ਸਿਰਫ਼ ਦਿਖਾਉਣ ਲਈ ਵਿਆਹ ਕਰਵਾਏ ਹਨ। ਜਦੋਂਕਿ ਉਹ ਆਪਣੇ-ਆਪ ਨੂੰ ਖੁਸ਼ ਕਰਨ ਲਈ ਹਰ ਰੋਜ਼ ਇਕ ਸੁੰਦਰ ਲੜਕੀ ਨੂੰ ਬੁਲਾਉਣਾ ਚਾਹੁੰਦੇ ਹਨ। ਸਿਰਫ਼ ਇੰਨਾ ਹੀ ਨਹੀਂ, ਉਹ ਸੁੰਦਰ ਅਤੇ ਲੋੜਵੰਦ ਮੁੰਡਿਆਂ ਨਾਲ ਵੀ ਅਜਿਹਾ ਕਰਦੇ ਹਨ। ਹਾਲਾਂਕਿ ਮੈਂ ਆਪਣੇ ਤਰੀਕੇ ਨਾਲ ਆਪਣੀਆਂ ਚੀਜ਼ਾਂ ਨੂੰ ਸੁਧਾਰਿਆ ਹੈ। ਮੈਨੂੰ #MeToo ਦੀ ਜ਼ਰੂਰਤ ਨਹੀਂ ਹੈ ਪਰ ਕੁੜੀਆਂ ਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਹੈ।"
Bullywood is full of sexual predators who have fake and dummy marriages they expect a new hot young girl to make them happy everyday, they do the same to young vulnerable men also,I have settled my scores my way I don’t need #MeToo but most girls do #PayalGhosh #AnuragKashyap
— Kangana Ranaut (@KanganaTeam) September 20, 2020
ਇਸ ਤੋਂ ਬਾਅਦ ਕੰਗਨਾ ਨੇ ਕਿਹਾ ਕਿ #MeToo ਬਾਲੀਵੁੱਡ 'ਚ ਕਿਉਂ ਅਸਫਲ ਰਹੀ ਹੈ। ਇਕ ਹੋਰ ਟਵੀਟ ਵਿਚ ਕੰਗਨਾ ਨੇ ਕਿਹਾ ਕਿ "#MeToo ਬਾਲੀਵੁੱਡ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਕਿਉਂਕਿ ਜ਼ਿਆਦਾਤਰ ਬਲਾਤਕਾਰ ਕਰਨ ਵਾਲੇ ਅਤੇ ਜਿਨਸੀ ਹਿੰਸਾ ਕਰਨ ਵਾਲੇ ਲਿਬਰਲ ਸਨ। ਉਨ੍ਹਾਂ ਹੀ ਸਿਰਫ ਇਸ ਲਹਿਰ ਨੂੰ ਮਾਰਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਇਲ ਘੋਸ਼ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਅਤੇ ਉਹ ਦੂਜੇ ਪੀੜਤਾਂ ਦੀ ਤਰ੍ਹਾਂ ਚੁੱਪ ਰਹੀ ਹੈ ਪਰ ਮੈਂ ਦਿਲੋਂ ਉਸ ਦੇ ਨਾਲ ਹਾਂ, ਅਸੀਂ ਇਸ ਤੋਂ ਬਿਹਤਰ ਸਮਾਜ ਵਿਚ ਰਹਿਣ ਦੇ ਹੱਕਦਾਰ ਹਾਂ।"
#MeToo has been a big failure in Bullywood, because most rapists and harassers were liberals only so they killed the movement, for sure #PayalGhosh will be humiliated and silenced like all other victims but my heart goes out to her. We deserve a better society #AnuragKashyap https://t.co/qUNyeDtb7r
— Kangana Ranaut (@KanganaTeam) September 20, 2020