ਹਮੇਸ਼ਾ ਤੋਂ ਅਜਿਹਾ ਮੰਚ ਬਣਾਉਣਾ ਚਾਹੁੰਦੀ ਸੀ, ਜੋ ਪੂਰੇ ਦੇਸ਼ ਦੀਆਂ ਵੂਮੈੱਨ ਆਈਕਨ ਨੂੰ ਇਕੱਠਾ ਲਿਆਏ : ਮਾਨੁਸ਼ੀ
Tuesday, Jan 25, 2022 - 10:16 AM (IST)
![ਹਮੇਸ਼ਾ ਤੋਂ ਅਜਿਹਾ ਮੰਚ ਬਣਾਉਣਾ ਚਾਹੁੰਦੀ ਸੀ, ਜੋ ਪੂਰੇ ਦੇਸ਼ ਦੀਆਂ ਵੂਮੈੱਨ ਆਈਕਨ ਨੂੰ ਇਕੱਠਾ ਲਿਆਏ : ਮਾਨੁਸ਼ੀ](https://static.jagbani.com/multimedia/2022_1image_10_16_012782755manushi.jpg)
ਮੁੰਬਈ (ਬਿਊਰੋ)– ਛੇਤੀ ਹੀ ਫ਼ਿਲਮ ‘ਪ੍ਰਿਥਵੀਰਾਜ’ ’ਚ ਸੁਪਰਸਟਾਰ ਅਕਸ਼ੇ ਕੁਮਾਰ ਦੇ ਆਪੋਜ਼ਿਟ ਵੱਡੇ ਪਰਦੇ ’ਤੇ ਡੈਬਿਊ ਕਰਨ ਵਾਲੀ ਮਾਨੁਸ਼ੀ ਛਿੱਲਰ ‘ਲਿਮਟਲੈੱਸ’ ਨਾਂ ਨਾਲ ਬਿੱਗ ਟਿਕਟ ਸੋਸ਼ਲ ਮੀਡੀਆ ਪ੍ਰਾਪਰਟੀ ਲਾਂਚ ਕਰ ਰਹੀ ਹੈ।
ਇਸ ’ਚ ਉਹ ਦੇਸ਼ ਦੀਆਂ ਸਭ ਤੋਂ ਪ੍ਰੇਰਕ ਔਰਤਾਂ (ਵੂਮੈੱਨ ਆਈਕਨ) ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ
ਮਾਨੁਸ਼ੀ ਕਹਿੰਦੀ ਹੈ, ‘ਵੱਡੇ ਹੋਣ ਦੌਰਾਨ ਤੇ ਹੁਣ ਵੀ ਮੈਂ ਅਜਿਹੀਆਂ ਕਈ ਵੂਮੈੱਨ ਆਈਕਨ ਤੋਂ ਪ੍ਰਭਾਵਿਤ ਰਹੀ ਹਾਂ, ਜੋ ਲਗਾਤਾਰ ਪੁਰਾਣੀਆਂ ਰਵਾਇਤਾਂ ਨੂੰ ਤੋੜਨ ਦਾ ਕੰਮ ਕਰ ਰਹੀਆਂ ਹਨ। ਉਹ ਪੂਰੀ ਦੁਨੀਆ ਦੀਆਂ ਆਪਣੇ ਨਾਲ ਦੀਆਂ ਔਰਤਾਂ ਨੂੰ ਵੱਡੇ ਸੁਫ਼ਨੇ ਦੇਖਣ ਲਈ ਪ੍ਰੇਰਿਤ ਕਰਦੀਆਂ ਹਨ। ਮੇਰੇ ਮਨ ’ਚ ਹਮੇਸ਼ਾ ਤੋਂ ਇਕ ਡਿਜੀਟਲ ਪ੍ਰਾਪਰਟੀ ਬਣਾਉਣ ਦਾ ਵਿਚਾਰ ਸੀ, ਜੋ ਮੈਨੂੰ ਇਨ੍ਹਾਂ ਆਈਕਨ ਨਾਲ ਰੂ-ਬ-ਰੂ ਹੋਣ ਦਾ ਮੌਕਾ ਦੇ ਸਕੇ।’
ਉਹ ਅੱਗੇ ਕਹਿੰਦੀ ਹੈ, ‘ਇਕ ਸ਼ਾਨਦਾਰ ਐਥਲੀਟ ਤੇ ਹਰ ਮਾਇਨੇ ’ਚ ਆਈਕਨ ਗੀਤਾ ਫੋਗਾਟ ਨਾਲ ਇਸ ਪ੍ਰਾਜੈਕਟ ਨੂੰ ਲਾਂਚ ਕਰਨ ਲਈ ‘ਰਾਸ਼ਟਰੀ ਬਾਲਿਕਾ ਦਿਵਸ’ ਤੋਂ ਚੰਗਾ ਦਿਨ ਹੋਰ ਕੀ ਹੋ ਸਕਦਾ ਹੈ, ਜੋ ਅਸਲ ’ਚ ਮੇਰੇ ਦਿਲ ਦੇ ਕਰੀਬ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।