ਮਾਨੁਸ਼ੀ ਆਪਣੀ ਪ੍ਰਤਿਭਾ ਨਾਲ ਲੋਕਾਂ ਦਾ ਧਿਆਨ ਖਿੱਚੇਗੀ : ਅਕਸ਼ੇ ਕੁਮਾਰ
Wednesday, Nov 17, 2021 - 02:33 PM (IST)

ਮੁੰਬਈ (ਬਿਊਰੋ)– ਯਸ਼ ਰਾਜ ਫ਼ਿਲਮਜ਼ ਪਹਿਲੀ ਵਾਰ ਇਕ ਇਤਿਹਾਸਕ ਫ਼ਿਲਮ ‘ਪ੍ਰਿਥਵੀਰਾਜ’ ਬਣਾ ਰਹੀ ਹੈ। ਇਹ ਫ਼ਿਲਮ ਨਿਡਰ ਤੇ ਤਾਕਤਵਰ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਤੇ ਬਹਾਦਰੀ ’ਤੇ ਆਧਾਰਿਤ ਹੈ। ਅਕਸ਼ੇ ਕੁਮਾਰ ਉਸ ਮਹਾਨ ਯੌਧੇ ਦੀ ਭੂਮਿਕਾ ਨਿਭਾਅ ਰਹੇ ਹਨ, ਜਿਸ ਨੇ ਬੇਰਹਿਮ ਹਮਲਾਵਰ ਮੁਹੰਮਦ ਗੋਰੀ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਪੁਖਰਾਜ ਭੱਲਾ ਦੀ ਹੋਈ ਕੁੜਮਾਈ, ਇਸ ਦਿਨ ਬੱਝਣਗੇ ਵਿਆਹ ਦੇ ਬੰਧਨ ’ਚ
ਅਕਸ਼ੇ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਟੀਜ਼ਰ ’ਚ ਸਾਬਕਾ ਮਿਸ ਵਲਰਡ 2017 ਮਾਨੁਸ਼ੀ ਛਿੱਲਰ ਨੂੰ ਵੀ ਰਾਜਕੁਮਾਰੀ ਸੰਯੋਗਿਤਾ ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ।
ਇਸ ਮੌਕੇ ’ਤੇ ਅਕਸ਼ੇ ਨੇ ਕਿਹਾ ਕਿ ਮਾਨੁਸ਼ੀ ਆਪਣੀ ਪ੍ਰਤਿਭਾ ਨਾਲ ਬਾਲੀਵੁੱਡ ’ਚ ਲੋਕਾਂ ਦਾ ਧਿਆਨ ਆਕਰਸ਼ਿਤ ਕਰੇਗੀ। ਅਕਸ਼ੇ ਕਹਿੰਦੇ ਹਨ, ‘ਮਾਨੁਸ਼ੀ ਦੀ ਪ੍ਰਤਿਭਾ ਸੱਚ ’ਚ ਦੇਖਣ ਲਾਇਕ ਹੈ।
‘ਪ੍ਰਿਥਵੀਰਾਜ’ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ, ਬਾਵਜੂਦ ਇਸ ਦੇ ਉਹ ਇੰਨੀ ਸਹਿਜ, ਉਤਸ਼ਾਹਿਤ ਤੇ ਕੰਮ ਦੇ ਪ੍ਰਤੀ ਸਮਰਪਿਤ ਸੀ ਕਿ ਪੂਰੀ ਟੀਮ ਦਾ ਦਿਲ ਜਿੱਤ ਲਿਆ। ‘ਪ੍ਰਿਥਵੀਰਾਜ’ 21 ਜਨਵਰੀ, 2022 ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।