ਅਦਾਕਾਰ ਮਨੋਜ ਵਾਜਪਾਈ ਸਟਾਰਰ ''ਕੋਰਟਰੂਮ'' ਡਰਾਮਾ ਦੀ ਸ਼ੂਟਿੰਗ ਹੋਈ ਸ਼ੁਰੂ

Monday, Oct 10, 2022 - 12:18 PM (IST)

ਅਦਾਕਾਰ ਮਨੋਜ ਵਾਜਪਾਈ ਸਟਾਰਰ ''ਕੋਰਟਰੂਮ'' ਡਰਾਮਾ ਦੀ ਸ਼ੂਟਿੰਗ ਹੋਈ ਸ਼ੁਰੂ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮਨੋਜ ਵਾਜਪਾਈ ਤਿੰਨ ਵਾਰ ਨੈਸ਼ਨਲ ਫ਼ਿਲਮ ਐਵਾਰਡ ਜੇਤੂ, ਪ੍ਰਤਿਭਾ ਦੇ ਪਾਵਰ ਹਾਊਸ, ਜਿਨ੍ਹਾਂ ਨੇ ਹਰ ਕਿਰਦਾਰ ਨਾਲ ਆਪਣੀ ਪਛਾਣ ਬਣਾਈ ਹੈ ਨੇ ਵਿਨੋਦ ਭਾਨੂਸ਼ਾਲੀ ਦੇ ਭਾਨੁਸ਼ਾਲੀ ਸਟੂਡੀਓਜ਼ ਲਿਮਟਿਡ ਦੇ ਸੁਪਰਨ ਐੱਸ. ਵਰਮਾ ਤੇ ਜ਼ੀ ਸਟੂਡੀਓਜ਼ ਦੁਆਰਾ ਸਮਰਥਿਤ ਇਕ ਬੇਨਾਮ 'ਕੋਰਟਰੂਮ' ਡਰਾਮਾ ਦਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਮਾਪੇ ਗਾਇਕਾ ਜੈਨੀ ਜੌਹਲ ਲਈ ਆਏ ਅੱਗੇ, ਕਿਹਾ-ਸਾਡੀ ਧੀ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਹੋਣਗੇ....

ਇਹ ਹਾਰਡ ਹਿਟਿੰਗ ਕਹਾਣੀ ਹਿੰਦੀ ਫ਼ਿਲਮਾਂ 'ਚ ਨਿਰਦੇਸ਼ਕ ਅਪੂਰਵਾ ਸਿੰਘ ਕਾਰਕੀ ਦੀ ਸ਼ੁਰੂਆਤ ਹੈ, ਜਿਸ ਨੇ ਐਸਪੀਰੇਟਸ, ਸਾਸ ਬਹੂ ਆਚਾਰ ਪ੍ਰਾਈਵੇਟ ਲਿਮਟਿਡ, ਫਲੇਮਸ ਤੇ ਹੋਰ ਪ੍ਰਸਿੱਧ ਓ.ਟੀ.ਟੀ. ਫਿਲਮਾਂ 'ਚ ਕੰਮ ਕੀਤਾ ਹੈ ਨੇ ਸ਼ੋਅ ਦਾ ਨਿਰਦੇਸ਼ਨ ਕੀਤਾ ਹੈ। ਇਹ ਫ਼ਿਲਮ ਐਵਾਰਡ ਵਿਨਿੰਗ ਸੀਰਿਜ਼ 'ਦਿ ਫੈਮਿਲੀ ਮੈਨ' ਤੋਂ ਬਾਅਦ ਸੁਪਰਨ ਐੱਸ. ਵਰਮਾ ਤੇ ਮਨੋਜ ਬਾਜਪਾਈ ਨੂੰ ਇੱਕਠੇ ਲਿਆਉਂਦੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਨਿਰਮਾਤਾਵਾਂ ਨੂੰ 2023 'ਚ ਰਿਲੀਜ਼ ਹੋਣ ਦੀ ਉਮੀਦ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

ਇੰਡਸਟਰੀ ’ਚ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਬਿਤਾ ਚੁੱਕੇ ਅਦਾਕਾਰ ਮਨੋਜ ਵਾਜਪਾਈ ਦਾ ਕਹਿਣਾ ਹੈ ਕਿ ਜਦੋਂ ਵਿਨੋਦ ਭਾਨੁਸ਼ਾਲੀ ਤੇ ਸੁਪਰਨ ਐੱਸ. ਵਰਮਾ ਨੇ ਕਹਾਣੀ ਸੁਣਾਈ, ਇਸ ਨੂੰ ਪਸੰਦ ਕੀਤਾ ਤੇ ਤੁਰੰਤ ਸਕ੍ਰਿਪਟ ਦਾ ਹਿੱਸਾ ਬਣਨ ਲਈ ਸਹਿਮਤ ਹੋ ਗਏ। ਕੋਰਟਰੂਮ ਡਰਾਮਾ ਦਰਸ਼ਕਾਂ ਨੂੰ ਆਕਰਸ਼ਿਤ ਕਰੇਗਾ, ਜੋ ਅਪੂਰਵਾ ਕਾਰਕੀ ਦੁਆਰਾ ਤਿਆਰ ਕੀਤਾ ਜਾਵੇਗਾ ਤੇ ਅਸੀਂ ਸ਼ੂਟਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। ਮੈਨੂੰ ਭਰੋਸਾ ਹੈ ਕਿ ਇਹ ਫ਼ਿਲਮ ਅਜਿਹੀ ਹੈ, ਜਿਸ ਨੂੰ ਲੋਕ ਲੰਬੇ ਸਮੇਂ ਤੱਕ ਯਾਦ ਰੱਖਣਗੇ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਪਿਤਾ ਬਲਕੌਰ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਆ ਲੰਮੇ ਹੱਥੀਂ, ਸਿੱਧੂ ਦੀ ਮੌਤ ਦਾ ਠਹਿਰਾਇਆ ਜ਼ਿੰਮੇਵਾਰ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News