ਮਨੋਜ ਬਾਜਪਈ ਦੀ ਫ਼ਿਲਮ ''Silence… Can You Hear It?'' ਦਾ ਟਰੇਲਰ ਰਿਲੀਜ਼ (ਵੀਡੀਓ)

Wednesday, Mar 17, 2021 - 02:51 PM (IST)

ਮਨੋਜ ਬਾਜਪਈ ਦੀ ਫ਼ਿਲਮ ''Silence… Can You Hear It?'' ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਇਕ ਵਾਰ ਫ਼ਿਰ 'ZEE 5' ਨੇ ਆਪਣੀ ਆਉਣ ਵਾਲੀ ਫ਼ਿਲਮ 'Silence… Can You Hear It?' ਦਾ ਟਰੇਲਰ ਰਿਲੀਜ਼ ਕਰਕੇ ਫ਼ਿਲਮ ਪ੍ਰਤੀ ਲੋਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ, ਪ੍ਰਾਚੀ ਦੇਸਾਈ ਅਤੇ ਅਰਜੁਨ ਮਾਥੁਰ ਦੇ ਅਹਿਮ ਕਿਰਦਾਰਾਂ ਵਾਲੀ ਇਹ ਡਿਫਰੇਂਟ ਇਨਵੈਸਟੀਗੇਟਿਵ ਮਰਡਰ ਮਿਸਟਰੀ ਫ਼ਿਲਮ ਹੈ, ਜਿਸ ਦਾ ਪ੍ਰੀਮੀਅਰ 26 ਮਾਰਚ 2021 ਨੂੰ ਅਨਾਊਂਸ ਕੀਤਾ ਗਿਆ ਹੈ। ਟਰੇਲਰ ਦੀ ਸ਼ੁਰੂਆਤ ਤੋਂ ਹੀ ਮਨੋਜ ਬਾਜਪਾਈ ਦਾ ਧਿਆਨ ਇੱਕ ਅਲਗ ਮਡਰ ਮਿਸਟਰੀ ਵੱਲ ਹੁੰਦਾ ਹੈ, ਜਿਸ ਨੂੰ ਸੁਲਝਾਉਣ ਲਈ ਕਈ ਹੰਗਾਮੇ ਦਿਖਾਏ ਗਏ ਹਨ। ਮਨੋਜ ਬਾਜਪਾਈ ਉਰਫ ਏ. ਸੀ. ਪੀ. ਅਵਿਨਾਸ਼ ਉੱਚ ਕੁਸ਼ਲ ਇੰਸਪੈਕਟਰਾਂ ਦੀ ਟੀਮ ਦੀ ਅਗਵਾਈ ਕਰਦਾ ਹੈ, ਜਿਸ 'ਚ ਉਹ ਇਕ ਮਹਿਲਾ ਦੇ ਰਹਿਸਮਏ ਢੰਗ ਨਾਲ ਲਾਪਤਾ ਹੋਣ ਦੀ ਗੁਥੀ ਨੂੰ ਸੁਲਝਾਉਂਦੇ ਹਨ। 

ਫ਼ਿਲਮ ਦੇ ਡਾਇਰੈਕਟਰ ਅਬਾਨ ਭਾਰੂਚਾ ਨੇ ਫ਼ਿਲਮ 'Silence… Can You Hear It?' ਬਾਰੇ ਕਿਹਾ ਕਿ ਇਹ ਮੇਰਾ ਇਕ ਜਨੂੰਨੀ ਪ੍ਰਾਜੈਕਟ ਹੈ, ਮੇਰੇ ਵੱਲੋਂ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਭ ਕੁਝ ਆਪਣੇ ਦਿਮਾਗ 'ਚ ਤੈਅ ਕਰ ਲਿਆ ਗਿਆ ਸੀ। ਸਭ ਕੁਝ ਓਸੇ ਤਰ੍ਹਾਂ ਹੋਇਆ ਜਿਵੇ ਮੈਂ ਕਲਪਨਾ ਕੀਤੀ ਸੀ। 

ਟਰੇਲਰ ਰਿਲੀਜ਼ ਹੋਣ 'ਤੇ ਮਨੋਜ ਬਾਜਪਾਈ ਉਰਫ ਏ. ਸੀ. ਪੀ. ਅਵਿਨਾਸ਼ ਨੇ ਕਿਹਾ, "ਮੈਂ ਇਕ ਕਲਾਕਾਰ ਦੇ ਤੌਰ 'ਤੇ ਮਿਸਟਰੀ -ਰੋਮਾਂਚਕ ਕੈਟੇਗਰੀ ਦੀ ਜਾਂਚ ਨਹੀਂ ਕੀਤੀ ਸੀ। ਸਕ੍ਰਿਪਟ ਪੜ੍ਹਨ ਵੇਲੇ ਤੋਂ ਹੀ ਮੈਂ ਇਸ ਲਈ ਉਤਸ਼ਾਹਿਤ ਸੀ। ਫ਼ਿਲਮ ਦਾ ਨਾਮ ਹੀ ਖ਼ੁਦ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਤੇ ਉਨ੍ਹਾਂ ਦੀ ਵੀ ਉਤਸੁਕਤਾ ਵਧਾਉਂਦਾ ਹੈ।'' ਜ਼ੀ ਸਟੂਡੀਓਜ਼ ਦੁਆਰਾ ਪ੍ਰੋਡਿਊਸ ਅਤੇ ਅਬਾਨ ਭਾਰੂਚਾ ਦੁਆਰਾ ਡਾਇਰੈਕਟਡ ਫ਼ਿਲਮ 'ਚ ਮਨੋਜ ਬਾਜਪਾਈ, ਪ੍ਰਾਚੀ ਦੇਸਾਈ ਅਤੇ ਅਰਜੁਨ ਮਾਥੁਰ ਲੀਡ ਕਿਰਦਾਰ 'ਚ ਹਨ। ਫ਼ਿਲਮ 'Silence… Can You Hear It?' ਦਾ 26 ਮਾਰਚ 2021 ਨੂੰ 'zee 5' 'ਤੇ ਪ੍ਰੀਮੀਅਰ ਹੋਵੇਗਾ। 


author

sunita

Content Editor

Related News