ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਕੋਰੋਨਾ ਪਾਜ਼ੇਟਿਵ, ਖੁਦ ਨੂੰ ਕੀਤਾ ਇਕਾਂਤਵਾਸ

Friday, Mar 12, 2021 - 03:10 PM (IST)

ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਕੋਰੋਨਾ ਪਾਜ਼ੇਟਿਵ, ਖੁਦ ਨੂੰ ਕੀਤਾ ਇਕਾਂਤਵਾਸ

ਮੁੰਬਈ (ਬਿਊਰੋ)– ਅਦਾਕਾਰ ਮਨੋਜ ਬਾਜਪਾਈ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਦੱਸੀ ਗਈ ਹੈ। ਇਸ ਸਮੇਂ ਅਦਾਕਾਰ ਨੇ ਖੁਦ ਨੂੰ ਕੁਆਰਨਟੀਨ ਕਰਕੇ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੇ ਕੋਵਿਡ ਪਾਜ਼ੇਟਿਵ ਹੋਣ ਦੀ ਵਜ੍ਹਾ ਨਾਲ ਫ਼ਿਲਮ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ। ਇਸ ਸਿਲਸਿਲੇ ’ਚ ਫ਼ਿਲਮ ਦੀ ਟੀਮ ਵਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਉਮੀਦ ਜਤਾਈ ਗਈ ਹੈ ਕਿ ਅਦਾਕਾਰ ਛੇਤੀ ਫਿੱਟ ਹੋ ਜਾਣਗੇ।

ਬਿਆਨ ’ਚ ਦੱਸਿਆ ਗਿਆ ਹੈ, ‘ਮਨੋਜ ‘ਡਿਸਪੈਚ’ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਦੇ ਰੌਨੀ ਸਕਰੂਵਾਲਾ ਨਿਰਮਾਤਾ ਹਨ। ਅਦਾਕਾਰ ਇਸ ਸਮੇਂ ਰਿਕਵਰ ਹੋ ਰਹੇ ਹਨ। ਉਨ੍ਹਾਂ ਨੇ ਖੁਦ ਨੂੰ ਕੁਆਰਨਟੀਨ ਕਰਕੇ ਰੱਖਿਆ ਹੈ ਤੇ ਉਹ ਤਮਾਮ ਸਾਵਧਾਨੀਆਂ ਵਰਤ ਰਹੇ ਹਨ। ਅਸੀਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ।’

ਦੱਸਣਯੋਗ ਹੈ ਕਿ ਮਨੋਜ ਤੋਂ ਪਹਿਲਾਂ ‘ਡਿਸਪੈਚ’ ਫ਼ਿਲਮ ਦੇ ਡਾਇਰੈਕਟਰ ਕਾਨੂ ਬਹਿਲ ਵੀ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹੇ ’ਚ ਹੁਣ ਮਨੋਜ ਦਾ ਵੀ ਵਾਇਰਸ ਨਾਲ ਸ਼ਿਕਾਰ ਹੋਣਾ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨੀ ’ਚ ਪਾ ਗਿਆ ਹੈ।

‘ਡਿਸਪੈਚ’ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਕ੍ਰਾਈਮ ਜਰਨਲਿਜ਼ਮ ’ਤੇ ਆਧਾਰਿਤ ਹੈ। ਫ਼ਿਲਮ ਨੂੰ ਲੈ ਕੇ ਮਨੋਜ ਵੀ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਇਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ’ਚ ਆਪਣੀ ਇਸ ਫ਼ਿਲਮ ਬਾਰੇ ਵਿਸਥਾਰ ’ਚ ਦੱਸਿਆ ਸੀ। ਮਨੋਜ ਨੇ ਕਿਹਾ ਸੀ, ‘ਮੈਂ ਹਰ ਉਸ ਕਹਾਣੀ ਦਾ ਹਿੱਸਾ ਬਣਨਾ ਚਾਹੁੰਦਾ ਹਾਂ, ਜੋ ਦਰਸ਼ਕਾਂ ਨੂੰ ਦੱਸਣ ਲਾਇਕ ਹੋਵੇ। ‘ਡਿਸਪੈਚ’ ਇਕ ਅਜਿਹੀ ਹੀ ਕਹਾਣੀ ਹੈ, ਜਿਸ ਨਾਲ ਸਾਰੇ ਖੁਦ ਨੂੰ ਜੋੜ ਸਕਣਗੇ। ਕਾਨੂ ਬਹਿਲ ਨਾਲ ਕੰਮ ਕਰਨ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News