ਕਿਸਾਨੀ ਮੋਰਚੇ ਤੋਂ ਵਾਰਿਸ ਭਰਾਵਾਂ ਦਾ ਸੰਬੋਧਨ, ‘ਹੁਣ ਵੀ ਜੋਸ਼ ਉਨਾ, ਜਿੰਨਾ ਪਹਿਲੇ ਦਿਨ ਨਾਲ ਲੈ ਕੇ ਤੁਰੇ ਸੀ’
Tuesday, Nov 02, 2021 - 01:29 PM (IST)
ਚੰਡੀਗੜ੍ਹ (ਬਿਊਰੋ)– ਪਿਛਲੇ ਇਕ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਧਰਨੇ ਦੇ ਰਹੇ ਹਨ। ਇਸ ਧਰਨੇ ’ਚ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ ਹੈ ਪਰ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੋਈ ਵੀ ਕਦਮ ਨਹੀਂ ਚੁੱਕ ਰਹੀ। ਹਰ ਵਿਅਕਤੀ ਕਿਸਾਨਾਂ ਦੇ ਇਸ ਧਰਨੇ ਦਾ ਸਾਥ ਦੇ ਰਿਹਾ ਹੈ। ਖ਼ਾਸ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਇਸ ਧਰਨੇ ’ਚ ਹਾਜ਼ਰੀ ਲਗਵਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਨਾਲ ਹੋਏ ਵਿਵਾਦ ’ਤੇ ਬੋਲਣ ਵਾਲੇ ਸੈਲੇਬ੍ਰਿਟੀਜ਼ ਦੀ ਸ਼ੈਰੀ ਮਾਨ ਨੇ ਬਣਾਈ ਰੇਲ, ਕਿਹਾ- ‘ਪਹਿਲਾਂ ਆਪਣੇ ਘਰ ਸਾਂਭੋ’
ਇਸ ਸਭ ਦੇ ਚਲਦਿਆਂ ਦਿੱਲੀ ’ਚ ਲੱਗੇ ਮੋਰਚੇ ਦੇ ਸਮਰਥਨ ’ਚ ਮਸ਼ਹੂਰ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਦਿੱਲੀ ਕਿਸਾਨ ਅੰਦੋਲਨ ਵਿਖੇ ਪਹੁੰਚੇ। ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਸੰਘਰਸ਼ ਦੇ ਬਾਵਜੂਦ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਹ ਤੇ ਵਿਦੇਸ਼ਾਂ ’ਚ ਬੈਠਾ ਪੰਜਾਬੀ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹੇ ਹਨ। ਇਸ ਤੋਂ ਪਹਿਲਾਂ ਵੀ ਵਾਰਿਸ ਭਰਾਵਾਂ ਨੇ ਕਿਸਾਨੀ ਦੇ ਹੱਕ ’ਚ ਗੀਤ ਗਾਏ ਹਨ, ਜਿਹੜੇ ਸੋਸ਼ਲ ਮੀਡੀਆ ’ਤੇ ਕਾਫੀ ਪੰਸਦ ਕੀਤੇ ਗਏ ਹਨ। ਹੋਰ ਕੀ ਕਿਹਾ ਕਮਲ ਹੀਰ ਤੇ ਮਨਮੋਹਨ ਵਾਰਿਸ ਨੇ, ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖੋ ਵੀਡੀਓ–
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।