ਅੰਗੂਰੀ ਭਾਬੀ ਤੋਂ ਕਿਤੇ ਸੋਹਣੀ ਹੈ ਮਨਮੋਹਨ ਤਿਵਾੜੀ ਦੀ ਪਤਨੀ ਰੇਖਾ ਗੌੜ, ਦੇਖੋ ਖ਼ੂਬਸੂਰਤ ਤਸਵੀਰਾਂ

6/10/2021 2:22:26 PM

ਮੁੰਬਈ: ਟੀਵੀ 'ਤੇ ਸੁਪਰਹਿੱਟ ਕਾਮੇਡੀ ਸ਼ੋਅ 'ਭਾਬੀ ਜੀ ਘਰ ਪਰ ਹੈਂ' ਲੰਬੇ ਸਮੇਂ ਤੋਂ ਲੋਕਾਂ ਨੂੰ ਹਸਾ ਰਿਹਾ ਹੈ। ਇਹ ਸ਼ੋਅ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਉਮਰ ਦੇ ਲੋਕਾਂ ਨੂੰ ਹਸਾਉਣ ਵਿਚ ਸਫ਼ਲ ਹੈ। ਇਹ ਸ਼ੋਅ ਟੀ.ਆਰ.ਪੀ ਦੇ ਮਾਮਲੇ ਵਿਚ ਵੀ ਅੱਗੇ ਰਹਿੰਦਾ ਹੈ। ਕਾਨਪੁਰ ਦੀ ਕਹਾਣੀ 'ਤੇ ਅਧਾਰਿਤ, ਸ਼ੋਅ ਦੋ ਗੁਆਂਢੀਆਂ ਅਤੇ ਉਨ੍ਹਾਂ ਦੇ ਮੁਹੱਲੇ ਦੁਆਲੇ ਹੀ ਘੁੰਮਦਾ ਹੈ। ਇਕ ਪਾਸੇ ਜਿੱਥੇ ਵਿਭੂਤੀ ਨਾਰਾਇਣ ਆਪਣੀ ਗੁਆਂਢਣ ਅੰਗੂਰੀ ਭਾਬੀ ਦੇ ਲਈ ਪਾਗਲ ਹਨ ਤਾਂ ਦੂਜੇ ਪਾਸੇ ਮਨਮੋਹਨ ਤਿਵਾੜੀ ਵੀ ਗੁਆਂਢਣ 'ਗੋਰੀ ਮੇਮ' ਯਾਨੀ ਅਨੀਤਾ ਭਾਬੀ 'ਤੇ ਲੱਟੂ ਦਿਖਾਈ ਦਿੰਦੇ ਹਨ।

PunjabKesari
ਇਨ੍ਹਾਂ ਚਾਰਾਂ ਤੋਂ ਇਲਾਵਾ ਸ਼ੋਅ ਦਾ ਹਰ ਕਿਰਦਾਰ ਵੱਖਰਾ ਪ੍ਰਭਾਵ ਛੱਡਦਾ ਹੈ। ਫਿਰ ਭਾਵੇਂ ਉਹ ਸਕਸੈਨਾ ਜੀ, ਹੱਪੂ ਸਿੰਘ, ਪੇਲੂ ਰਿਕਸ਼ਾ ਵਾਲਾ ਹੋਵੇ ਜਾਂ ਟੀਕਾ ਅਤੇ ਮਲਖਾਨ ਹਰ ਕਿਸੇ ਦੀ ਵੱਖਰੀ ਫੈਨ ਫਾਲੋਇੰਗ ਹੈ। ਅਸੀਂ ਸ਼ੋਅ ਵਿਚ ਵੇਖਦੇ ਹਾਂ ਕਿ ਦੋਵੇਂ ਗੁਆਂਢੀ ਆਪੋ ਆਪਣੀ ਗੁਆਂਢਣ 'ਤੇ ਫਿਦਾ ਹਨ ਪਰ ਕੀ ਤੁਸੀਂ ਕਦੇ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਪਤਨੀ ਨੂੰ ਵੇਖਿਆ ਹੈ। ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਮਨਮੋਹਨ ਤਿਵਾੜੀ ਦੀ ਅਸਲ ਪਤਨੀ ਤੋਂ ਜਾਣੂ ਕਰਾਉਣ ਜਾ ਰਹੇ ਹਾਂ, ਜੋ ਅਸਲ ਕਾਫ਼ੀ ਸੋਹਣੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ...

PunjabKesari
ਇਹ ਹੈ ਮਨਮੋਹਨ ਤਿਵਾੜੀ ਦਾ ਅਸਲ ਨਾਮ
'ਭਾਬੀ ਜੀ ਘਰ ਪਰ ਹੈ' ਵਿਚ ਅਦਾਕਾਰ ਰੋਹਿਤਾਸ਼ ਗੌੜ ਅਨੀਤਾ ਜੀ ਦੇ ਦੀਵਾਨੇ ਬਣ ਮਨਮੋਹਨ ਤਿਵਾੜੀ ਜੀ ਦਾ ਕਿਰਦਾਰ ਨਿਭਾ ਰਹੇ ਹਨ। ਰੋਹਿਤਾਸ਼ ਇਕ ਮਸ਼ਹੂਰ ਅਦਾਕਾਰ ਹੈ। ਉਸ ਨੇ ਕਈ ਟੀਵੀ ਸ਼ੋਅ ਦੇ ਨਾਲ ਕਈ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ ਦਾ ਜਨਮ 24 ਮਾਰਚ 1966 ਨੂੰ ਚੰਡੀਗੜ੍ਹ ਦੇ ਕਾਲਕਾ ਨੇੜੇ ਹੋਇਆ ਸੀ। ਰੋਹਿਤਾਸ਼ ਬਚਪਨ ਤੋਂ ਹੀ ਅਦਾਕਾਰੀ ਦੇ ਸ਼ੌਕੀਨ ਸੀ। ਉਨ੍ਹਾਂ ਨੇ 1997 ਵਿਚ ਟੀਵੀ ਸ਼ੋਅ ‘ਜੈ ਹਨੂੰਮਾਨ’ ਨਾਲ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸਾਲ 2001 ਵਿਚ ਫਿਲਮ 'ਵੀਰ ਸਾਵਰਕਰ' ਵਿਚ ਨਜ਼ਰ ਆਏ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਥੀਏਟਰ ਵੀ ਕੀਤਾ ਹੈ।

PunjabKesari
ਇਹ ਹੈ ਮਨਮੋਹਨ ਤਿਵਾੜੀ ਦੀ ਅਸਲ ਜੀਵਨ ਸਾਥੀ
ਮਨਮੋਹਨ ਤਿਵਾੜੀ ਯਾਨੀ ਰੋਹਿਤਾਸ਼ ਗੌੜ ਦੀ ਰੀਅਲ ਲਾਈਫ ਪਾਰਟਨਰ ਦਾ ਨਾਂ ਰੇਖਾ ਗੌੜ ਹੈ। ਰੇਖਾ ਅਸਲ ਵਿਚ ਖ਼ੂਬਸੂਰਤ ਹੈ। ਹਾਲਾਂਕਿ ਰੇਖਾ ਫ਼ਿਲਮਾਂ ਜਾਂ ਟੀਵੀ ਸ਼ੋਅ ਵਿਚ ਅਭਿਨੈ ਨਹੀਂ ਕਰਦੀ ਪਰ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਫਨੀ ਅਤੇ ਡਾਂਸ ਵਾਲੀਆਂ ਵੀਡਿਓਆਂ ਨੂੰ ਸਾਂਝਾ ਕਰਦੀ ਰਹਿੰਦੀ ਹੈ। ਰੋਹਿਤਾਸ਼ ਨੇ ਰੇਖਾ ਦੀਆਂ ਕਈ ਅਜਿਹੀਆਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਵੀਡੀਓਜ਼ ਵਿਚ ਤੁਸੀਂ ਦੇਖ ਸਕਦੇ ਹੋ ਕਿ ਉਹ ਅਦਾਕਾਰੀ ਦੇ ਮਾਮਲੇ ਵਿਚ ਆਪਣੇ ਪਤੀ ਨੂੰ ਬਰਾਬਰ ਮੁਕਾਬਲਾ ਦਿੰਦੀ ਹੈ। ਇਸ ਦੇ ਨਾਲ ਹੀ ਰੋਹਿਤਾਸ਼ ਦੀਆਂ ਦੋ ਪਿਆਰੀਆਂ ਧੀਆਂ ਵੀ ਹਨ। ਇਕ ਦਾ ਨਾਮ ਗੀਤੀ ਗੌੜ ਹੈ ਅਤੇ ਦੂਸਰੀ ਦਾ ਸੰਗੀਤ ਗੌੜ ਹੈ। ਰੋਹਿਤਾਸ਼ ਆਪਣੀਆਂ ਧੀਆਂ ਨਾਲ ਕਈ ਮਜ਼ੇ ਨਾਲ ਭਰੇ ਪਲਾਂ ਦੇ ਵੀਡੀਓ ਵੀ ਸਾਂਝਾ ਕਰਦੇ ਰਹਿੰਦੇ ਹਨ।


Aarti dhillon

Content Editor Aarti dhillon