‘ਭਾਬੀ’ ਗੀਤ ਨਾਲ ਮੁੜ ਇਕੱਠੇ ਧਮਾਲ ਪਾ ਰਹੇ ਨੇ ਮਨਕੀਰਤ ਔਲਖ ਤੇ ਸ਼ਰੀ ਬਰਾੜ (ਵੀਡੀਓ)
Monday, Sep 14, 2020 - 05:09 PM (IST)

ਜਲੰਧਰ (ਬਿਊਰੋ)– ਪੰਜਾਬੀ ਗਾਇਕ ਮਨਕੀਰਤ ਔਲਖ ਤੇ ਗਾਇਕ/ਗੀਤਕਾਰ ਸ਼ਰੀ ਬਰਾੜ ਦਾ ਨਵਾਂ ਗੀਤ ‘ਭਾਬੀ’ ਯੂਟਿਊਬ ’ਤੇ ਖੂਬ ਧਮਾਲਾਂ ਪਾ ਰਿਹਾ ਹੈ। 13 ਸਤੰਬਰ ਨੂੰ ਰਿਲੀਜ਼ ਹੋਏ ‘ਭਾਬੀ’ ਗੀਤ ਨੂੰ ਯੂਟਿਊਬ ’ਤੇ ਖਬਰ ਲਿਖੇ ਜਾਣ ਤਕ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਮਨਕੀਰਤ ਔਲਖ ਨਾਲ ਸ਼ਰੀ ਬਰਾੜ ਨੇ ਵੀ ਆਵਾਜ਼ ਦਿੱਤੀ ਹੈ। ‘ਭਾਬੀ’ ਗੀਤ ਨੂੰ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ।
ਯੂਟਿਊਬ ’ਤੇ ‘ਭਾਬੀ’ ਗੀਤ ਸ਼ਰੀ ਬਰਾੜ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ। ਗੀਤ ਨੂੰ ਪ੍ਰੋਡਿਊਸ ਫਤਿਹ ਕਰਨ ਸਿੰਘ ਤੇ ਸ਼ਰੀ ਬਰਾੜ ਨੇ ਕੀਤਾ ਹੈ। ਗੀਤ ਦਾ ਪ੍ਰਾਜੈਕਟ ਮੀਤ ਬਾਜਵਾ, ਹਰਜਿੰਦਰ ਬਰਾੜ ਤੇ ਪਰਵਰ ਨਿਸ਼ਾਨ ਸਿੰਘ ਦਾ ਹੈ। ਗੀਤ ਦੀ ਲਿਰਿਕਲ ਵੀਡੀਓ ਗੈਰੀ ਨਵਾਬ ਤੇ ਸੰਨੀ ਕੰਬੋਜ਼ ਨੇ ਬਣਾਈ ਹੈ।
ਦੱਸਣਯੋਗ ਹੈ ਕਿ ਮਨਕੀਰਤ ਔਲਖ ਤੇ ਸ਼ਰੀ ਬਰਾੜ ਇਸ ਤੋਂ ਪਹਿਲਾਂ ‘ਵੈਲ’ ਗੀਤ ’ਚ ਇਕੱਠਿਆਂ ਕੰਮ ਕਰ ਚੁੱਕੇ ਹਨ। ‘ਵੈਲ’ ਗੀਤ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ, ਜਿਸ ਨੂੰ ਯੂਟਿਊਬ ’ਤੇ 105 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।