ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਕੀਤੀ ਸਾਂਝੀ, ਕਿਹਾ- ‘ਹਮੇਸ਼ਾ ਤੁਹਾਡੀ ਇੱਜ਼ਤ...’

Sunday, Oct 16, 2022 - 12:51 PM (IST)

ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਕੀਤੀ ਸਾਂਝੀ, ਕਿਹਾ-  ‘ਹਮੇਸ਼ਾ ਤੁਹਾਡੀ ਇੱਜ਼ਤ...’

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਅਤੇ ਲੇਖਕ ਦੇਬੀ ਮਖਸੂਸਪੁਰੀ ਆਪਣੀ ਗਾਇਕੀ ਅਤੇ ਸ਼ਾਇਰੀ ਨਾਲ ਜਾਣੇ ਜਾਂਦੇ ਹਨ। ਹਰ ਕੋਈ ਇਨ੍ਹਾਂ ਦੇ ਗੀਤ ਨੂੰ ਬੇਹੱਦ ਪਸੰਦ ਕਰਦੇ ਹਨ। ਪੰਜਾਬੀ ਇੰਡਸਟਰੀ ਦੇ ਹੋਰ ਗਾਇਕ ਮਖਸੂਸਪੁਰੀ ਨੂੰ ਪਸੰਦ ਕਰਦੇ ਹਨ।

PunjabKesari

ਇਹ ਵੀ ਪੜ੍ਹੋ : ਆਰੇਂਜ ਕਲਰ ਦੀ ਡਰੈੱਸ ’ਚ ਹਿਨਾ ਖ਼ਾਨ ਦਾ ਗਲੈਮਰਸ ਅੰਦਾਜ਼, ਹੱਥ ’ਚ ਫੁੱਲਾਂ ਨਾਲ ਦੇ ਰਹੀ ਸਟਾਈਲਿਸ਼ ਪੋਜ਼

ਹਾਲ ਹੀ ’ਚ ਮਨਕੀਰਤ ਔਲਖ ਨੇ ਆਪਣੇ ਇੰਸਟਾ ਹੈਂਡਲ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਦੇਬੀ ਮਖਸੂਸਪੁਰੀ ਸ਼ਾਇਰੀ ਕਰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)

 

 

ਮਨਕੀਰਤ ਨੇ ਵੀਡੀਓ ਸਾਂਝੀ ਕਰਦਿਆਂ ਇਕ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਦੇਬੀ ਬਾਈ ਵਰਗੀ ਲਿਖਣੀ ਨੀ ਹੋਈ ਕਿਸੇ ਦੀ ਅੱਜ ਤੱਕ, ਛੋਟਿਆਂ ਹੁੰਦਿਆਂ ਗਾਇਕੀ ਸ਼ੁਰੂ ਕੀਤੀ ਸੀ ਮੈਂ, ਜਿੱਥੇ ਵੀ ਗਾਉਣ ਦਾ ਮੌਕਾ ਮਿਲਦਾ ਖੁਸ਼ ਹੋ ਕੇ ਗਾਣੇ ਹਮੇਸ਼ਾ ਦੇਬੀ ਬਾਈ ਦੇ ਹੀ ਗੀਤ ਅਤੇ ਸ਼ਾਇਰੀ ਗਾਉਂਦੇ। ਹਮੇਸ਼ਾ ਤੁਹਾਡੀ ਇੱਜ਼ਤ ਕਰਦਾ ਰਹਾਂਗਾ ਦੇਬੀ ਬਾਈ।’

PunjabKesari

ਇਹ ਵੀ ਪੜ੍ਹੋ : ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਜਾਣੋ ਫ਼ਿਲਮੀ ਕਰੀਅਰ ਤੋਂ ਲੈ ਕੇ ਸਿਆਸੀ ਸਫ਼ਰ

ਮਨਕੀਰਤ ਔਲਖ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਭਾਰਤ ’ਚ ਹਨ। ਉਹ ਆਪਣੀ ਆਉਣ ਵਾਲੀ ਫ਼ਿਲਮ ‘ਬਰਾਊਨ ਬੁਆਏਜ਼’ ਦੀ ਸ਼ੂਟਿੰਗ ’ਚ ਬਿਜ਼ੀ ਹਨ। 


author

Shivani Bassan

Content Editor

Related News