ਮਨਕੀਰਤ ਔਲਖ਼ ਦਾ ਵਕੀਲ ਅਦਾਲਤ ’ਚ ਹੋਇਆ ਪੇਸ਼, ਗੀਤ ‘ਰਫ਼ਲਾਂ’ ਸਬੰਧੀ ਜਾਰੀ ਹੋਇਆ ਸੀ ਨੋਟਿਸ
Friday, Sep 09, 2022 - 11:31 AM (IST)
ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦਿਨੋਂ-ਦਿਨ ਵਿਵਾਦਾਂ ’ਚ ਘਿਰੇ ਜਾ ਰਹੇ ਹਨ। ਦੱਸ ਦੇਈਏ ਕਿ ਗਾਇਕ ਦਾ ਗੀਤ ‘ਰਫ਼ਲਾਂ’ ਸਬੰਧੀ ਨੋਟਿਸ ਜਾਰੀ ਹੋਣ ਤੋਂ ਬਾਅਦ ਬੀਤੇ ਦਿਨ ਮਨਕੀਰਤ ਔਲਖ ਦਾ ਵਕੀਲ ਜ਼ਿਲਾ ਅਦਾਲਤ ’ਚ ਪੇਸ਼ ਹੋਇਆ। ਵਕੀਲ ਨੇ ਦੱਸਿਆ ਕਿ ਔਲਖ ਇਸ ਸਮੇਂ ਕੈਨੇਡਾ ’ਚ ਹੈ। ਐਡਵੋਕੇਟ ਸੁਨੀਲ ਮੱਲਣ ਨੇ ਇਹ ਕੇਸ ਦਾਇਰ ਕੀਤਾ ਹੈ।
ਇਹ ਵੀ ਪੜ੍ਹੋ : ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ, ਸਿੰਗਰ ਨੇ 1 ਕਰੋੜ ਰੁਪਏ ਦਿੱਤੀ ਐਲੀਮਨੀ
ਐਡਵੋਕੇਟ ਸੁਨੀਲ ਮੱਲਣ ਨੇ ਔਲਖ ਅਤੇ ਹੋਰਾਂ ਦੇ ਗੀਤ ਰਾਹੀਂ ਵਕੀਲਾਂ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ, ਜਿਸ ਦਾ ਕੋਈ ਤਸੱਲੀਬਖਸ ਜਵਾਬ ਨਹੀਂ ਮਿਲਿਆ।
ਇਹ ਵੀ ਪੜ੍ਹੋ : ਸਾੜ੍ਹੀ ’ਚ ਬੋਲਡ ਨਜ਼ਰ ਆਈ ਜੈਨੀਫਰ ਵਿੰਗੇਟ, ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਸ ਦੇ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਇਹ ਹੁਕਮ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀ ਮਦਦ ਨਾਲ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰਜਾਨਾ ਲੈ ਕੇ ਐਡਵੋਕੇਟ ਵੈੱਲਫੇਅਰ ਫੰਡ ’ਚ ਜਮ੍ਹਾ ਕਰਵਾਇਆ ਜਾਵੇ।