''ਫੁਕਰੇ'' ਅਦਾਕਾਰ ਮਨਜੋਤ ਸਿੰਘ ਨੇ ਕੋਰੋਨਾ ਪਾਜ਼ੇਟਿਵ ਭਰਾ ਲਈ ਮੰਗੀ ਮਦਦ, ਟਵੀਟ ਕਰਕੇ ਕੀਤਾ ਡਿਲੀਟ, ਜਾਣੋ ਕਿਉਂ

Wednesday, May 05, 2021 - 12:33 PM (IST)

''ਫੁਕਰੇ'' ਅਦਾਕਾਰ ਮਨਜੋਤ ਸਿੰਘ ਨੇ ਕੋਰੋਨਾ ਪਾਜ਼ੇਟਿਵ ਭਰਾ ਲਈ ਮੰਗੀ ਮਦਦ, ਟਵੀਟ ਕਰਕੇ ਕੀਤਾ ਡਿਲੀਟ, ਜਾਣੋ ਕਿਉਂ

ਮੁੰਬਈ (ਬਿਊਰੋ) : ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਖਤਰਨਾਕ ਹੈ। ਪਤਾ ਨਹੀਂ ਕਿੰਨੇ ਲੋਕ ਇਸ ਮਹਾਮਾਰੀ ਦੀ ਲਪੇਟ 'ਚ ਆ ਗਏ ਹਨ ਅਤੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਆਮ ਹੋਵੇ ਜਾਂ ਖ਼ਾਸ ਹਰ ਕੋਈ ਇਸ ਦੀ ਚਪੇਟ 'ਚ ਆਉਂਦਾ ਨਜ਼ਰ ਆ ਰਿਹਾ ਹੈ। ਉਥੇ ਹੀ ਕੋਰੋਨਾ ਵਾਇਰਸ ਦੀ ਲਪੇਟ 'ਚ ਹੁਣ ਤੱਕ ਕਈ ਫ਼ਿਲਮੀ ਸਿਤਾਰੇ ਆ ਚੁੱਕੇ ਹਨ। ਇਸ ਸੂਚੀ 'ਚ ਰਣਬੀਰ ਕਪੂਰ, ਆਲੀਆ ਭੱਟ, ਮਿਲਿੰਦ ਸੋਮਨ ਵਰਗੇ ਕਈ ਵੱਡੇ ਸਿਤਾਰੇ ਸ਼ਾਮਲ ਹਨ। ਇਸ ਮੁਸ਼ਕਿਲ ਸਮੇਂ 'ਚ ਕਈ ਬਾਲੀਵੁੱਡ ਸਿਤਾਰੇ ਹਨ, ਜੋ ਸਹਾਇਤਾ ਲਈ ਅੱਗੇ ਆਏ ਹਨ। ਪ੍ਰਿਅੰਕਾ ਚੋਪੜਾ, ਸੋਨੂੰ ਸੂਦ, ਅਕਸ਼ੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ, ਆਲੀਆ ਭੱਟ ਤੋਂ ਲੈ ਕੇ ਕਈ ਸੈਲੇਬ੍ਰਿਟੀਜ਼ ਮਦਦ 'ਚ ਜੁੱਟੇ ਹੋਏ ਹਨ। ਇਸ ਦੌਰਾਨ ਹੁਣ ਇਕ ਹੋਰ ਸਟਾਰ ਨੇ ਸੋਸ਼ਲ ਮੀਡੀਆ 'ਤੇ ਮਦਦ ਦੀ ਮੰਗ ਕੀਤੀ ਹੈ। 

PunjabKesari

'ਫੁਕਰੇ' ਅਤੇ 'ਡ੍ਰੀਮ ਗਰਲ' ਵਰਗੀਆਂ ਫ਼ਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਾਰਿਆਂ ਦਾ ਦਿਲ ਜਿੱਤਣ ਵਾਲੇ ਅਭਿਨੇਤਾ ਮਨਜੋਤ ਸਿੰਘ ਦਾ ਭਰਾ ਵੀ ਕੋਰੋਨਾ ਪਾਜ਼ੇਟਿਵ ਹਨ। ਅਦਾਕਾਰ ਨੇ ਆਪਣੇ ਭਰਾ ਲਈ ਸੋਸ਼ਲ ਮੀਡੀਆ 'ਤੇ ਮਦਦ ਦੀ ਗੁਹਾਰ ਲਾਈ ਹੈ। ਮਨਜੋਤ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਆਪਣੇ ਭਰਾ ਲਈ ਦਿੱਲੀ ਦੇ ਹਸਪਤਾਲ 'ਚ ਇਕ ਆਈ. ਸੀ. ਯੂ. ਬੈੱਡ ਦੀ ਜ਼ਰੂਰਤ ਬਾਰੇ ਲਿਖਿਆ ਹੈ।

ਹਾਲਾਂਕਿ ਇਸ ਟਵੀਟ ਤੋਂ ਕੁਝ ਦੇਰ ਬਾਅਦ ਹੀ ਉਸ ਦੇ ਭਰਾ ਲਈ ਹਸਪਤਾਲ 'ਚ ਬੈੱਡ ਦਾ ਅਰੇਂਜਮੈਂਟ ਹੋ ਗਿਆ ਸੀ। ਇਸ ਤੋਂ ਬਾਅਦ ਹੀ ਅਦਾਕਾਰ ਨੇ ਆਪਣੀ ਟਵਿੱਟਰ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ। ਮਨਜੋਤ ਦੇ ਟਵੀਟ ਨੂੰ ਪੜ੍ਹ ਕੇ ਲੋਕ ਮਦਦ ਲਈ ਅੱਗੇ ਆ ਰਹੇ ਸਨ। ਹਾਲਾਂਕਿ ਬੈੱਡ ਮਿਲਣ ਤੋਂ ਬਾਅਦ ਮਨਜੋਤ ਨੇ ਪੁਰਾਣੀ ਪੋਸਟ ਨੂੰ ਡਿਲੀਟ ਕਰਕੇ ਨਵੀਂ ਪੋਸਟ ਲਿਖੀ ਹੈ। ਉਹ ਲਿਖਦੇ ਹਨ, 'ਮੇਰੇ ਭਰਾ ਸਹਿਜਜੋਤ ਨੂੰ ਹਸਪਤਾਲ 'ਚ ਬੈੱਡ ਮਿਲ ਗਿਆ ਹੈ, ਸਪੋਰਟ ਲਈ ਤੁਹਾਡੇ ਸਾਰਿਆਂ, ਹੁਣ ਪੋਸਟ ਡਿਲੀਟ ਕਰ ਰਿਹਾ ਹਾਂ।' ਮਨਜੋਤ ਦੇ ਇਸ ਪੋਸਟ 'ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰਕੇ ਉਸ ਦੇ ਭਰਾ ਦੇ ਜਲਦ ਸਿਹਤਮੰਦ ਹੋਣ ਦੀਆਂ ਦੁਆਵਾਂ ਕਰ ਰਹੇ ਹਨ। 
 


author

sunita

Content Editor

Related News