ਮਨੀਸ਼ਾ ਰਾਣੀ ਨੇ ਖ਼ਰੀਦੀ ਆਪਣੀ ਪਹਿਲੀ ਲਗਜ਼ਰੀ ਕਾਰ, ਕੀਮਤ ਜਾਣ ਤੁਸੀਂ ਵੀ ਹੋਵੋਗੇ ਹੈਰਾਨ
Tuesday, Dec 12, 2023 - 05:11 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. ਸੀਜ਼ਨ 2’ ਦੀ ਫਾਈਨਲਿਸਟ ਮਨੀਸ਼ਾ ਰਾਣੀ ਨੇ ਸ਼ੋਅ ’ਚ ਆ ਕੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਲੋਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ। ਬਾਹਰ ਆ ਕੇ ਉਸ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਉਹ ਆਪਣੀਆਂ ਹਰਕਤਾਂ ਨਾਲ ਦੁਨੀਆ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ। ਉਸ ਨੇ ਕਈ ਮਸ਼ਹੂਰ ਹਸਤੀਆਂ ਨਾਲ ਮਿਊਜ਼ਿਕ ਵੀਡੀਓਜ਼ ਵੀ ਕੀਤੀਆਂ ਹਨ। ਮਨੀਸ਼ਾ ਨੇ ਆਪਣੀਆਂ ਅਦਾਵਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਇਸ ਤੋਂ ਪਹਿਲਾਂ ਉਸ ਨੇ ਮੁੰਬਈ ’ਚ ਬਾਲਕੋਨੀ ਵਾਲਾ ਫਲੈਟ ਖ਼ਰੀਦਿਆ ਸੀ। ਇਸ ਤੋਂ ਬਾਅਦ ਹੁਣ ਉਸ ਨੇ ਇਕ ਚਮਕਦਾਰ ਨਵੀਂ ਲਗਜ਼ਰੀ ਕਾਰ ਖ਼ਰੀਦੀ ਹੈ, ਜਿਸ ਦੀ ਵੀਡੀਓ ਉਸ ਨੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ
ਮਨੀਸ਼ਾ ਰਾਣੀ 26 ਸਾਲ ਦੀ ਉਮਰ ’ਚ ਕਾਫ਼ੀ ਮਸ਼ਹੂਰ ਹੋ ਗਈ ਹੈ। ਬਿਹਾਰ ਤੋਂ ਆਉਣ ਵਾਲੀ ਇਸ ਅਦਾਕਾਰਾ ਨੇ ਪਹਿਲਾਂ ਭੋਜਪੁਰੀ ਇੰਡਸਟਰੀ ’ਚ ਕੰਮ ਕੀਤਾ ਤੇ ਹੁਣ ਸੋਸ਼ਲ ਮੀਡੀਆ ਦੀ ਕੁਈਨ ਬਣ ਚੁੱਕੀ ਹੈ। ਜਿਥੇ ਉਸ ਦੇ ਇੰਸਟਾਗ੍ਰਾਮ ’ਤੇ 10 ਮਿਲੀਅਨ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਹੁਣ ਉਸ ਦੇ ਘਰ ਇਕ ਖ਼ਾਸ ਮਹਿਮਾਨ ਵੀ ਆ ਗਿਆ ਹੈ। ਮਨੀਸ਼ਾ ਨੇ ਮਰਸਿਡੀਜ਼ ਕਾਰ ਖ਼ਰੀਦੀ ਹੈ, ਜਿਸ ਦੀ ਕੀਮਤ ਕਰੀਬ 50 ਲੱਖ ਰੁਪਏ ਹੈ ਤੇ ਅਦਾਕਾਰਾ ਦਾ ਜੋ ਸੁਪਨਾ ਸੀ, ਉਹ ਆਖਰਕਾਰ ਪੂਰਾ ਹੋ ਗਿਆ ਹੈ।
ਮਨੀਸ਼ਾ ਰਾਣੀ ਦੀ ਪਹਿਲੀ ਕਾਰ
ਵੀਡੀਓ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ, ‘‘ਸੁਪਨੇ ਬਹੁਤ ਦੂਰ ਨਹੀਂ, ਆਖਰਕਾਰ ਮੈਨੂੰ ਆਪਣੀ ਪਹਿਲੀ ਕਾਰ ਮਿਲ ਗਈ।’’ ਇਸ ਤੋਂ ਇਲਾਵਾ ਉਸ ਨੇ ਵੀਡੀਓ ’ਚ ਵਾਇਸ ਓਵਰ ਕੀਤਾ ਹੈ। ਜਦੋਂ ਉਹ ਆਪਣੀ ਕਾਰ ਨੂੰ ਰਿਵੀਲ ਕਰ ਰਹੀ ਸੀ ਤਾਂ ਉਹ ਬੈਕਗਰਾਊਂਡ ’ਚ ਕਹਿੰਦੀ ਹੈ, ‘‘ਸੁਪਨੇ ਇਕ ਦਿਨ ’ਚ ਪੂਰੇ ਨਹੀਂ ਹੁੰਦੇ ਪਰ ਜੇਕਰ ਅਸੀਂ ਹਰ ਰੋਜ਼ ਸਖ਼ਤ ਮਿਹਨਤ ਕਰੀਏ ਤਾਂ ਸੁਪਨਾ ਇਕ ਦਿਨ ਜ਼ਰੂਰ ਸਾਕਾਰ ਹੋਵੇਗਾ।’’ ਇਸ ਤੋਂ ਬਾਅਦ ਉਸ ਨੇ ਆਪਣੀ ਕਾਲੇ ਰੰਗ ਦੀ ਮਰਸਿਡੀਜ਼ ਕਾਰ ਦਿਖਾਈ। ਉਹ ਉਸ ’ਚ ਬੈਠ ਜਾਂਦੀ ਹੈ ਤੇ ਉਥੋਂ ਚਲੀ ਜਾਂਦੀ ਹੈ।
ਅਬਦੁ ਰੋਜ਼ਿਕ ਦੀ ਪ੍ਰਤੀਕਿਰਿਆ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਸਤ ਤੇ ਸਹਿ ਪ੍ਰਤੀਯੋਗੀ ਆਸ਼ਿਕਾ ਭਾਟੀਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਲਿਖਿਆ, ‘‘ਮੁਬਾਰਕਾਂ ਮੇਰੀ ਪਿਆਰੀ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਰੈੱਡ ਹਾਰਟ ਇਮੋਜੀਜ਼ ਵੀ ਲਗਾਈ ਹੈ। ਇਸ ਦੇ ਨਾਲ ਹੀ ਅਬਦੁ ਰੋਜ਼ਿਕ ਨੇ ਵੀ ਲਾਲ ਦਿਲ ਦੀ ਇਮੋਜੀ ਨਾਲ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।