ਮੰਦਿਰਾ ਬੇਦੀ ਨੇ ਮੌਨੀ ਰਾਏ ਨੂੰ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਜਨਮਦਿਨ ਦੀ ਵਧਾਈ

09/28/2021 1:26:09 PM

ਮੁੰਬਈ- ਅਦਾਕਾਰਾ ਮੌਨੀ ਰਾਏ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਮੌਨੀ ਨੂੰ ਉਨ੍ਹਾਂ ਦੀ ਬੈਸਟ ਫ੍ਰੈਂਡ ਮਦਿੰਰਾ ਨੇ ਖਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਮੰਦਿਰਾ ਨੇ ਮੌਨੀ ਦੇ ਨਾਲ ਢੇਰ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਨਾਲ ਹੀ ਪਿਆਰੀ ਜਿਹੀ ਕਵਿਤਾ ਵੀ ਲਿਖੀ ਹੈ।

PunjabKesari
ਤਸਵੀਰਾਂ 'ਚ ਮਦਿੰਰਾ ਨੇ ਮੌਨੀ ਦੇ ਨਾਲ ਬਿਤਾਏ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਦੋਵੇਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਕਾਫੀ ਖੁਸ਼ੀ ਲੱਗ ਰਹੀਆਂ ਹਨ। ਹਰ ਤਸਵੀਰ 'ਚ ਮਦਿੰਰਾ ਅਤੇ ਮੌਨੀ ਵੱਖਰੇ-ਵੱਖਰੇ ਆਊਟਫਿਟ ਅਤੇ ਅੰਦਾਜ਼ 'ਚ ਦਿਖਾਈ ਦੇ ਰਹੀਆਂ ਹਨ। 

PunjabKesari
ਮੰਦਿਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਮੌਨੀ ਲਈ ਇਕ ਪਿਆਰੀ ਜਿਹੀ ਕਵਿਤਾ ਲਿਖੀ ਹੈ। ਇਸ ਤੋਂ ਇਲਾਵਾ ਮੰਦਿਰਾ ਨੇ ਲਿਖਿਆ-'ਹੈਪੀ ਬਰਥਡੇਅ ਮੌਨ, ਤੁਹਾਨੂੰ ਜਾਣਨਾ ਤੁਹਾਨੂੰ ਪਿਆਰ ਕਰਨਾ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ ਅਤੇ ਮੌਨੀ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਮੌਨੀ ਅਤੇ ਮਦਿੰਰਾ ਦੀ ਦੋਸਤੀ ਕਿਸੇ ਤੋਂ ਲੁੱਕੀ ਨਹੀਂ ਹਨ। ਦੋਵੇਂ ਕਾਫੀ ਸਮੇਂ ਤੋਂ ਇਕੱਠੀਆਂ ਹਨ। ਮੰਦਿਰਾ ਨੇ 30 ਜੂਨ ਨੂੰ ਪਤੀ ਰਾਜ ਕੌਸ਼ਲ ਨੂੰ ਖੋਹ ਦਿੱਤਾ ਸੀ। ਰਾਜ ਦੇ ਦਿਹਾਂਤ ਤੋਂ ਬਾਅਦ ਅਦਾਕਾਰਾ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ। ਉਸ ਮੁਸ਼ਕਿਲ ਘੜੀ 'ਚ ਮੌਨੀ ਢਾਲ ਬਣ ਕੇ ਮਦਿੰਰਾ ਦੇ ਨਾਲ ਖੜ੍ਹੀ ਰਹੀ। ਦੋਵੇਂ ਇਕੱਠੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀਆਂ ਰਹਿੰਦੀਆਂ ਹਨ। 

PunjabKesariPunjabKesariPunjabKesariPunjabKesariPunjabKesariPunjabKesari


Aarti dhillon

Content Editor

Related News