ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨੀਰੂ ਬਾਜਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ

Friday, Aug 05, 2022 - 02:28 PM (IST)

ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨੀਰੂ ਬਾਜਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਬਾਲੀਵੁੱਡ ਡੈਸਕ- ਨਿਊਯਾਰਕ ਦੀ ਰਹਿਣ ਵਾਲੀ 30 ਸਾਲਾਂ ਭਾਰਤੀ ਔਰਤ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਘਰੇਲੂ ਹਿੰਸਾ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ। ਮਨਦੀਪ ਕੌਰ ਆਪਣੇ ਪਿੱਛੇ ਚਾਰ ਅਤੇ ਛੇ ਸਾਲ ਦੀਆਂ ਦੋ ਧੀਆਂ ਨੂੰ ਛੱਡ ਗਈ ਹੈ। ਜਿਨ੍ਹਾਂ ਦੀ ਕਸਟਡੀ ਇਸ ਵੇਲੇ ਉਸ ਦੇ ਪਤੀ ਸੰਧੂ ਕੋਲ ਹੈ। ਜਦੋਂ ਕਿ ਪਤੀ ਅਤੇ ਧੀਆਂ ਇਸ ਸਮੇਂ ਰਿਚਮੰਡ ਹਿੱਲ ਨਿਊਯਾਰਕ ’ਚ ਹਨ। ਉਸਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਹੈ।

PunjabKesari

ਦੱਸ ਦੇਈਏ ਕਿ ਪੰਜਾਬਣ ਮਨਦੀਪ ਕੌਰ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਮਨਦੀਪ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਬਾਰੇ ਪੂਰੀ ਦੁਨੀਆ ਨੂੰ ਦੱਸਿਆ ਸੀ ਅਤੇ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਤੋਂ ਮਾਫ਼ੀ ਵੀ ਮੰਗੀ ਸੀ।

ਇਹ ਵੀ ਪੜ੍ਹੋ : ਹਮਸਫ਼ਰ ਤੋਂ ਬਾਅਦ ਅਨੁਸ਼ਕਾ-ਵਿਰਾਟ ਬਣੇ ਬਿਜ਼ਨੈੱਸ ਪਾਰਟਨਰ, ਦੋਵਾਂ ਨੇ ਇਕੱਠੇ ਦਿੱਤੇ ਸ਼ਾਨਦਾਰ ਪੋਜ਼

ਇਸ ਘਟਨਾ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਹੈ । ਹਾਲ ਹੀ ’ਚ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਇਸ ਘਟਨਾ ਨੂੰ ਸੁਣ ਕੇ ਭਾਵੁਕ ਹੋ ਗਈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਲਿਖਿਆ ਹੈ ਕਿ ‘ਮੇਰਾ ਇਹ ਸੁਣਨ ਦਾ ਦਿਲ ਨਹੀਂ ਹੈ,ਪਰ ਉਨ੍ਹਾਂ ਦੋ ਬੱਚਿਆਂ ਨੂੰ ਇਸ ਆਦਮੀ ਦੀ ਗ੍ਰਿਫ਼ਤ ਤੋਂ ਬਾਹਰ ਆਉਣ ਦੀ ਲੋੜ ਹੈ, ਮੈਨੂੰ ਟੈਗ ਕਰਨ ਲਈ ਧੰਨਵਾਦ, ਆਓ ਸਾਰੇ ਜਾਗਰੂਕਤਾ ਫੈਲਾਈਏ,  ਬਹੁਤ ਦੇਰ ਹੋਣ ਤੋਂ ਪਹਿਲਾਂ ਬਾਹਰ ਨਿਕਲ ਜਾਓ।’ 

PunjabKesari

ਇਹ ਵੀ ਪੜ੍ਹੋ : ਮਿਊਜ਼ਿਕ ਕੰਪੋਜ਼ਰ ਰੌਕਸਟਾਰ ਦੇਵੀ ਸ੍ਰੀ ਪ੍ਰਸਾਦ ਦਾ ਨਵਾਂ ਗੀਤ ‘ਹਰ ਘਰ ਤਿਰੰਗਾ’ ਹੋਇਆ ਵਾਇਰਲ 

ਨੀਰੂ ਬਾਜਵਾ ਨੇ ਅੱਗੇ ਕਿਹਾ ਕਿ  ਮਨਦੀਪ ਕੌਰ ਨੂੰ ਦੁਬਾਰਾ ਪੋਸਟ ਕੀਤਾ ‘ਟ੍ਰਿਗਰ ਚੇਤਾਵਨੀ’ ਤੁਸੀਂ 2 ਧੀਆਂ (ਉਮਰ 4 ਅਤੇ 6) ਨੂੰ ਦੂਜੇ ਕਮਰੇ ’ਚ ਚੀਕਦੇ ਸੁਣ ਸਕਦੇ ਹੋ ਜਦੋਂ ਕਿ ਉਹਨਾਂ ਦੀ ਮਾਂ ਮਨਦੀਪ ਕੌਰ ਦਾ ਰਣਜੋਧਬੀਰ ਸਿੰਘ ਸੰਧੂ ਵਲੋਂ ਸਰੀਰਕ ਤੌਰ ’ਤੇ ਹਮਲਾ ਕੀਤਾ ਜਾ ਰਿਹਾ ਸੀ, 2 ਧੀਆਂ ਅਜੇ ਵੀ ਉਸਦੇ ਕੋਲ ਕਿਉਂ ਹਨ, ਉਸ ਨੂੰ ਫ਼ਿਲਹਾਲ ਮਨਦੀਪ ਦੇ ਅੰਤਿਮ ਸੰਸਕਾਰ ਦੀ ਯੋਜਨਾ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਅਤੇ ਕੁੜੀਆਂ ਅਜੇ ਵੀ ਰਣਜੋਧ ਨਾਲ ਕਿਉਂ ਹਨ।’ 


author

Shivani Bassan

Content Editor

Related News