ਸਿੱਧੂ ਮੂਸੇਵਾਲਾ ਦੇ ਗੀਤ SYL ਦਾ ਮਨਦੀਪ ਘੰਘਾਸ ਨੇ ਇੰਝ ਦਿੱਤਾ ਜਵਾਬ (ਵੀਡੀਓ)

06/26/2022 11:03:26 AM

ਚੰਡੀਗੜ੍ਹ (ਬਿਊਰੋ)–ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ’ਤੇ ਹਰਿਆਣਾ ਦੇ ਲੋਕਾਂ ਵਲੋਂ ਭਾਰੀ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਇਸ ਨੂੰ ਲੈ ਕੇ ਮਨਦੀਪ ਘੰਘਾਸ ਨੇ ਯੂਟਿਊਬ 'ਤੇ ਹਰਿਆਣਵੀ ਗਾਣਾ ਅਪਲੋਡ ਕੀਤਾ ਹੈ। ਜਿਸ ਦੇ ਬੋਲ ਇਸ ਤਰ੍ਹਾਂ ਹਨ...ਪਾਣੀ ਕਾ ਤੋ ਟਪਕਾ ਭਾਈ ਛੋਡਾ ਕੋਨੀ ਭਾਈਚਾਰੇ ਮੇਂ ਹਰਿਆਣਾ ਹੋਵੇ ਕੋਡਾ ਕੋਣੀ ਐੱਸ.ਵਾਈ.ਐੱਲ. ਹੈ ਹੱਕ ਮਹਾਰਾ ਲਠ ਦੇਕੇ ਲਯਾਂਗੇ ਪਾਣੀ ਤੋ ਮੇਰੇ ਭਾਈ ਸੁਣਲੇ ਲੇਕੇ ਰਹਾਂਗੇ...। ਇਸ ਗਾਣੇ ਨੂੰ ਗੋਲਡੀ ਸੋਨੀ ਨੇ ਲਿਖਿਆ ਹੈ ਅਤੇ ਮਨਦੀਪ ਘੰਘਾਸ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਹੁਣ 38,357 ਲੋਕ ਦੇਖ ਚੁੱਕੇ ਹਨ।

 
ਉਥੇ ਹੀ ਜੇਕਰ ਸਿੱਧੂ ਮੂਸੇ ਵਾਲਾ ਦੀ ਗੱਲ ਦੀ ਗੱਲ ਕਰੀਏ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਯੂਟਿਊਬ ’ਤੇ ਨੰਬਰ 1 ’ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ ਹੁਣ ਤਕ 22 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ’ਤੇ ਹੁਣ ਤਕ 14 ਲੱਖ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ। 


ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ 23 ਜੂਨ ਦੀ ਸ਼ਾਮ 6 ਵਜੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੇ ਟਾਈਟਲ ‘ਐੱਸ. ਵਾਈ. ਐੱਲ.’ ਤੋਂ ਹੀ ਸਪੱਸ਼ਟ ਹੋ ਗਿਆ ਸੀ ਇਹ ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਆਧਾਰਿਤ ਹੈ। ਇਸ ਗੀਤ ’ਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਹੈ। ਇਸ ਗੀਤ ’ਚ ਪੰਜਾਬ ਲਈ ਚੰਡੀਗੜ੍ਹ ਹੀ ਨਹੀਂ, ਪੰਜਾਬ ਤੋਂ ਅਲੱਗ ਹੋਏ ਹਿਮਾਚਲ ਤੇ ਹਰਿਆਣਾ ਦੀ ਮੁੜ ਤੋਂ ਮੰਗ ਨੂੰ ਲੈ ਕੇ ਮੰਗ ਕੀਤੀ ਗਈ ਹੈ। ਇਸ ਗੀਤ ’ਚ ਹਿਮਾਚਲ, ਹਰਿਆਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। 


Aarti dhillon

Content Editor

Related News