ਕੇਰਲ ਦਾ ਦਿਹਾੜੀਦਾਰ ਮਜ਼ਦੂਰ ਇੰਝ ਬਣਿਆ ਸੁਪਰਮਾਡਲ, ਤਸਵੀਰਾਂ ਵਾਇਰਲ

Thursday, Feb 17, 2022 - 04:06 PM (IST)

ਕੇਰਲ ਦਾ ਦਿਹਾੜੀਦਾਰ ਮਜ਼ਦੂਰ ਇੰਝ ਬਣਿਆ ਸੁਪਰਮਾਡਲ, ਤਸਵੀਰਾਂ ਵਾਇਰਲ

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਆਏ ਦਿਨ ਨਵੇਂ-ਨਵੇਂ ਲੋਕੀਂ ਸਟਾਰ ਬਣ ਕੇ ਸਾਹਮਣੇ ਆਉਂਦੇ ਹਨ। ਕੇਰਲ ਦੇ 60 ਸਾਲ ਦੇ ਦਿਹਾੜੀਦਾਰ ਮਜ਼ਦੂਰ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ। ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਵਾਲੀ ਮਾਮੀਕਾ ਨੂੰ ਇਕ ਫੋਟੋਗ੍ਰਾਫਰ ਨੇ ਦੇਖਿਆ। ਇਸ ਤੋਂ ਬਾਅਦ ਉਹ ਦਿਹਾੜੀਦਾਰ ਮਜ਼ਦੂਰ ਮਾਡਲ ਬਣ ਗਿਆ। ਗੰਦੇ ਤੇ ਫਟੇ ਪੁਰਾਣੇ ਕੱਪੜਿਆਂ 'ਚ ਘੁੰਮਦੇ ਮਾਮਿਕਾ ਨੇ ਆਪਣੀ ਲੁੱਕ ਨਾਲ ਰਾਤੋ-ਰਾਤ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ। ਸੂਟ ਬੂਟ ਤੇ ਸਨਗਲਾਸ ਪਹਿਨੇ ਇਸ ਸੁਪਰਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਰ ਕੋਈ ਉਸ ਦਿਹਾੜੀਦਾਰ ਦੀ ਕਹਾਣੀ ਜਾਣਨਾ ਚਾਹੁੰਦਾ ਹੈ।

ਦਿਹਾੜੀਦਾਰ ਮਜ਼ਦੂਰ ਤੋਂ ਬਣਿਆ ਮਾਡਲ
ਪੁਰਾਣੀਆਂ ਲੁੰਗੀਆਂ ਤੇ ਖਰਾਬ ਕਮੀਜ਼ ਪਹਿਨ ਮਾਮੀਕਾ ਪੇਟ ਭਰਨ ਲਈ ਦਿਨਭਰ ਮਿਹਨਤ ਕਰਦਾ ਸੀ। ਇੱਕ ਦਿਨ ਇੱਕ ਫੋਟੋਗ੍ਰਾਫਰ ਦੀ ਨਜ਼ਰ ਮਾਮੀਕਾ 'ਤੇ ਪਈ। ਉਸ ਫੋਟੋਗ੍ਰਾਫਰ ਨੇ ਇਸ ਦਿਹਾੜੀਦਾਰ ਮਜ਼ਦੂਰ 'ਚ ਇੱਕ ਮਾਡਲ ਦੇਖਿਆ। ਇਸ ਤੋਂ ਬਾਅਦ ਮਾਮੀਕਾ ਦਾ ਮੇਕਓਵਰ ਕੀਤਾ ਗਿਆ, ਜਿਸ ਤੋਂ ਬਾਅਦ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਵੀ ਇੰਟਰਨੈੱਟ 'ਤੇ ਵੀ ਸ਼ੇਅਰ ਕੀਤੀਆਂ ਗਈਆਂ। ਮਾਮੀਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਇੰਨੀ ਤੇਜ਼ੀ ਨਾਲ ਵਾਇਰਲ ਹੋ ਗਈਆਂ ਕਿ ਹਰ ਪਾਸੇ ਉਸ ਦੀ ਹੀ ਚਰਚਾ ਹੋ ਰਹੀ ਹੈ।


ਦਿਹਾੜੀਦਾਰ ਮਜ਼ਦੂਰ ਦੀ ਫੋਟੋਗ੍ਰਾਫਰ ਨੇ ਬਦਲੀ ਕਿਸਮਤ 
ਫੋਟੋਗ੍ਰਾਫਰ ਸ਼ਾਰਿਕ ਵਾਇਲ ਨੇ ਦਿਹਾੜੀਦਾਰ ਕਾਮੇ ਨੂੰ ਰਾਤੋ-ਰਾਤ ਹੀਰੋ ਬਣਾ ਦਿੱਤਾ। ਸ਼ਾਰਿਕ ਕੋਝੀਕੋਡ 'ਚ ਰਹਿੰਦਾ ਹੈ। ਇਕ ਦਿਨ ਉਸ ਦੀ ਨਜ਼ਰ ਮਾਮੀਕਾ 'ਤੇ ਪਈ। ਸ਼ਾਰਿਕ ਨੂੰ ਮਾਮੀਕਾ 'ਚ ਸਾਊਥ ਐਕਟਰ ਵਿਨਾਇਕਨ ਦੀ ਝਲਕ ਮਿਲੀ। ਇਸ ਤੋਂ ਬਾਅਦ ਉਸ ਨੇ ਮਾਮੀਕਾ ਦਾ ਫੋਟੋਸ਼ੂਟ ਕਰਵਾਉਣ ਬਾਰੇ ਸੋਚਿਆ। ਸ਼ਾਰਿਕ ਕੋਲ ਇੱਕ ਸਥਾਨਕ ਫਾਰਮ ਅਸਾਈਨਮੈਂਟ ਸੀ, ਜਿਸ ਤੋਂ ਬਾਅਦ ਉਸ ਨੇ ਮਾਮੀਕਾ ਦਾ ਸੁਪਰ ਗਲੈਮ ਮੇਕਓਵਰ ਪ੍ਰਾਪਤ ਕੀਤਾ ਅਤੇ ਇਸ ਤਰ੍ਹਾਂ ਇੱਕ ਮਜ਼ਦੂਰ ਰਾਤੋ-ਰਾਤ ਇੱਕ ਸੁਪਰਮਾਡਲ ਬਣ ਗਿਆ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News