ਜਾਨਲੇਵਾ ਹਮਲੇ ਤੋਂ ਬਾਅਦ ਭੈਅ-ਭੀਤ ਹੋਈ ਮਾਲਵੀ ਮਲਹੋਤਰਾ, ਕੰਗਨਾ ਰਣੌਤ ਤੋਂ ਮੰਗੀ ਮਦਦ

Wednesday, Oct 28, 2020 - 12:45 PM (IST)

ਜਾਨਲੇਵਾ ਹਮਲੇ ਤੋਂ ਬਾਅਦ ਭੈਅ-ਭੀਤ ਹੋਈ ਮਾਲਵੀ ਮਲਹੋਤਰਾ, ਕੰਗਨਾ ਰਣੌਤ ਤੋਂ ਮੰਗੀ ਮਦਦ

ਮੁੰਬਈ (ਬਿਊਰੋ) : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਰਸੋਵਾ ਖ਼ੇਤਰ 'ਚ ਮਾਲਵੀ ਮਲਹੋਤਰਾ ਨਾਂ ਦੀ ਅਦਾਕਾਰਾ 'ਤੇ ਦਿਨ ਦਿਹਾੜੇ ਚਾਕੂ ਨਾਲ ਹਮਲਾ ਕੀਤਾ ਗਿਆ। ਯੋਗੇਸ਼ ਕੁਮਾਰ ਸਿੰਘ ਨਾਂ ਦੇ ਵਿਅਕਤੀ ਨੇ ਅਦਾਕਾਰਾ ਮਾਲਵੀ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਾਲਵੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਦਾਕਾਰਾ ਮਾਲਵੀ ਦਾ ਇਲਾਜ ਚੱਲ ਰਿਹਾ ਹੈ ਜਦੋਂਕਿ ਮੁਲਜ਼ਮ ਘਟਨਾ ਤੋਂ ਬਾਅਦ ਤੋਂ ਫਰਾਰ ਹੈ। ਕਈ ਟੀ. ਵੀ. ਸੀਰੀਅਲਾਂ, ਫ਼ਿਲਮਾਂ ਅਤੇ ਵਿਗਿਆਪਨ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਅਦਾਕਾਰਾ ਮਾਲਵੀ ਮਲਹੋਤਰਾ 'ਤੇ 26 ਅਕਤੂਬਰ ਦੀ ਰਾਤ ਨੂੰ ਮੁੰਬਈ ਦੇ ਵਰਸੋਵਾ ਖ਼ੇਤਰ ਵਿਚ ਹਮਲਾ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਨੇਹਾ ਕੱਕੜ ਨੇ ਸਾਂਝੀਆਂ ਕੀਤੀਆਂ ਲਾਵਾਂ ਤੋਂ ਬਾਅਦ ਦੇ ਖ਼ੂਬਸੂਰਤ ਪਲਾਂ ਦੀਆਂ ਤਸਵੀਰਾਂ

ਦਰਅਸਲ ਮਾਲਵੀ ਇਕ ਮੁਲਾਕਾਤ ਤੋਂ ਬਾਅਦ ਵਰਸੋਵਾ ਵਿਚ ਇਕ ਸੀ. ਸੀ. ਡੀ. ਰੈਸਟੋਰੈਂਟ ਤੋਂ ਘਰ ਪਰਤ ਰਹੀ ਸੀ। ਉਸੇ ਸਮੇਂ ਯੋਗੇਸ਼ ਕੁਮਾਰ ਨਾਂ ਦਾ ਵਿਅਕਤੀ ਆਡੀ ਕਾਰ ਵਿਚ ਆਇਆ, ਜਿਸ ਨੇ ਮਾਲਵੀ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਜਦੋਂ ਮਾਲਵੀ ਨੇ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ ਅਤੇ ਪਿੱਛਾ ਕਰਨ 'ਤੇ ਇਕ ਪੁਲਿਸ ਸ਼ਿਕਾਇਤ ਦੀ ਧਮਕੀ ਦਿੱਤੀ ਤਾਂ ਯੋਗੇਸ਼ ਨੇ ਮਾਲਵੀ 'ਤੇ ਚਾਕੂ ਨਾਲ 3 ਵਾਰ ਹਮਲਾ ਕੀਤਾ। ਮੈਡਕੈਪ ਮੁਲਜ਼ਮ ਮਾਲਵੀ ਦਾ ਚਿਹਰਾ ਵਿਗਾੜਨਾ ਚਾਹੁੰਦਾ ਸੀ ਪਰ ਮਾਲਵੀ ਦੇ ਹੱਥ 'ਤੇ ਚਾਕੂ ਦਾ ਹਮਲਾ ਹੋਇਆ। 

PunjabKesari

ਦੱਸ ਦਈਏ ਕਿ ਅਦਾਕਾਰਾ ਮਾਲਵੀ ਮਲਹੋਤਰਾ ਨੂੰ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਾਲਵੀ ਮਲਹੋਤਰਾ ਨੇ ਕੋਕੀਲਾਬੇਨ ਅੰਬਾਨੀ ਹਸਪਤਾਲ ਤੋਂ ਇਕ ਮੋਬਾਈਲ ਵੀਡੀਓ ਸੰਦੇਸ਼ ਜਾਰੀ ਕਰਕੇ ਮਹਿਲਾ ਕਮਿਸ਼ਨ ਅਤੇ ਕੰਗਨਾ ਰਣੌਤ ਤੋਂ ਮਦਦ ਮੰਗੀ। ਮਾਲਵੀ ਨੇ ਕਿਹਾ, 'ਮੈਂ ਵੀ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਹਾਂ, ਕੰਗਨਾ ਦੇ ਗ੍ਰਹਿ ਕਸਬੇ। ਮੈਂ ਨਹੀਂ ਸੋਚਿਆ ਸੀ ਕਿ ਮੁੰਬਈ ਵਿਚ ਇਸ ਤਰ੍ਹਾਂ ਹਮਲਾ ਕੀਤਾ ਜਾਵੇਗਾ। ਮੇਰਾ ਸਮਰਥਨ ਕਰੋ।'

ਇਹ ਖ਼ਬਰ ਵੀ ਪੜ੍ਹੋ : ਕੰਗਣਾ ਖੇਡਦਿਆਂ ਨੇਹਾ ਨੇ ਰੋਹਨ ਨੂੰ ਦਿੱਤੀ ਮਾਤ, ਵੀਡੀਓ ਹੋਈ ਵਾਇਰਲ

ਦੱਸਣਯੋਗ ਹੈ ਕਿ ਮਾਲਵੀ ਦੇ ਸਥਾਨਕ ਗਾਰਡ ਅਤੁੱਲ ਪਟੇਲ ਨੇ ਦੱਸਿਆ ਕਿ ਮਾਲਵੀ 'ਤੇ ਹਮਲਾਵਰ ਦੀ ਪਛਾਣ ਹੈ। ਹਮਲਾਵਰ ਯੋਗੇਸ਼ ਸਿੰਘ ਸਾਲ 2019 ਤੋਂ ਮਾਲਵੀ ਦਾ ਦੋਸਤ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਮਿਲੇ ਸਨ ਕਿਉਂਕਿ ਯੋਗੇਸ਼ ਸੰਗੀਤ ਦੀਆਂ ਵੀਡੀਓ ਬਣਾਉਂਦਾ ਸੀ, ਇਸ ਲਈ ਉਹ ਕੰਮ ਦੇ ਸਿਲਸਿਲੇ ਵਿਚ ਮਾਲਵੀ ਨੂੰ ਮਿਲਿਆ। ਮੁਲਾਕਾਤ ਤੋਂ ਬਾਅਦ ਯੋਗੇਸ਼ ਨੇ ਮਾਲਵੀ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਮਾਲਵੀ ਨੇ ਠੁਕਰਾ ਦਿੱਤਾ। ਕੁਝ ਦਿਨ ਪਹਿਲਾਂ ਮਾਲਵੀ ਬ੍ਰਾਂਡ ਸ਼ੂਟ ਲਈ ਦੁਬਈ ਗਈ ਸੀ। ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਮੁਲਜ਼ਮ ਨੇ ਮਾਲਵੀ ਦਾ ਪਿੱਛਾ ਕੀਤਾ ਪਰ ਮਾਲਵੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ : ਪੰਜਾਬ ਨਾਲ ਜਿਸ ਨੇ ਵੀ ਪੰਗਾ ਲਿਆ ਹੈ ਉਸ ਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ : ਹਰਫ ਚੀਮਾ


author

sunita

Content Editor

Related News