ਦਿੱਗਜ ਮਲਿਆਲਮ ਅਦਾਕਾਰ ਕੇ. ਟੀ. ਐੱਸ. ਪਦਨਾਈਲ ਦਾ 88 ਸਾਲ ਦੀ ਉਮਰ ‘ਚ ਦਿਹਾਂਤ

Thursday, Jul 22, 2021 - 05:58 PM (IST)

ਦਿੱਗਜ ਮਲਿਆਲਮ ਅਦਾਕਾਰ ਕੇ. ਟੀ. ਐੱਸ. ਪਦਨਾਈਲ ਦਾ 88 ਸਾਲ ਦੀ ਉਮਰ ‘ਚ ਦਿਹਾਂਤ

ਮੁੰਬਈ (ਬਿਊਰੋ)- ਦਿੱਗਜ ਮਲਿਆਲਮ ਅਦਾਕਾਰ ਕੇ. ਟੀ. ਐੱਸ. ਪਦਨਾਈਲ ਦਾ 88 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਆਪਣੀਆਂ ਕਾਮੇਡੀ ਫ਼ਿਲਮਾਂ ਤੇ ਹਾਸੇ ਵਾਲੀਆਂ ਭੂਮਿਕਾਵਾਂ ਲਈ ਮੰਨੇ-ਪ੍ਰਮੰਨੇ ਕੇ. ਟੀ. ਐੱਸ. ਦਾ ਦਿਹਾਂਤ ਵੀਰਵਾਰ ਦੀ ਸਵੇਰ ਕੋਚੀ ਦੇ ਇਕ ਹਸਪਤਾਲ ’ਚ ਹੋਇਆ।

ਉਹ ਆਪਣੀ ਉਮਰ ਕਾਰਨ ਕਈ ਬੀਮਾਰੀਆਂ ਦੇ ਸ਼ਿਕਾਰ ਸਨ। ਉਨ੍ਹਾਂ ਨੂੰ 19 ਜੁਲਾਈ ਤੋਂ ਕੋਚੀ ਦੇ ਇੰਦਰਾ ਗਾਂਧੀ ਸਹਿਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਰੁਬੀਨਾ ਤੇ ਅਭਿਨਵ ਨੇ ਦਿੱਤੇ ਪ੍ਰਸ਼ੰਸਕਾਂ ਵਲੋਂ ਪੁੱਛੇ ਸ਼ਰਮਨਾਕ ਸਵਾਲਾਂ ਦੇ ਜਵਾਬ, ਜਾਣੋ ਕੀ-ਕੀ ਕਿਹਾ

ਹਾਲਤ ਵਿਗੜਨ ’ਤੇ ਕਾਰਡੀਅਕ ਕੇਅਰ ਯੂਨਿਟ ’ਚ ਲਿਜਾਇਆ ਗਿਆ, ਜਿਥੇ 22 ਜੁਲਾਈ ਦੀ ਸਵੇਰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਲਗਭਗ ਦੋ ਦਹਾਕਿਆਂ ਦੇ ਆਪਣੀ ਫ਼ਿਲਮੀ ਕਰੀਅਰ ’ਚ ਕੇ. ਟੀ. ਐੱਸ. ਨੇ 60 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀ. ਵੀ. ਸ਼ੋਅ ’ਚ ਵੀ ਅਦਾਕਾਰੀ ਕੀਤੀ।

ਕੇ. ਟੀ. ਐੱਸ. ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਥੀਏਟਰ ਆਰਟਿਸਟ ਵਜੋਂ ਕੀਤੀ ਸੀ। 1990 ਦੇ ਦਹਾਕੇ ’ਚ ਕੇ. ਟੀ. ਐੱਸ. ਮਲਿਆਲਮ ਸਿਨੇਮਾ ’ਚ ਸਰਗਰਮ ਹੋ ਗਏ ਸਨ। ਕੇ. ਟੀ. ਐੱਸ. ਦੀ ਪਹਿਲੀ ਫ਼ਿਲਮ ‘ਬਾਵਾ ਚੇਤਨ ਬਾਵਾ’ ਸੀ, ਜਿਸ ਨੂੰ ਡਾਇਰੈਕਟ ਰਾਜਸੇਨਨ ਨੇ ਕੀਤਾ ਸੀ।

ਨੋਟ- ਇਸ ਖ਼ਬਰ ‘ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News