ਮਲਾਇਕਾ ਦੇ ਜਨਮਦਿਨ ’ਤੇ ਬੁਆਏਫ੍ਰੈਂਡ ਅਰਜੁਨ ਕਪੂਰ ਨੇ ਪੋਸਟ ਕੀਤੀ ਸਾਂਝੀ, ਕਿਹਾ- ‘ਤੁਸੀਂ ਮੇਰੇ ਹੀ ਰਹੋ’

Sunday, Oct 23, 2022 - 12:09 PM (IST)

ਮਲਾਇਕਾ ਦੇ ਜਨਮਦਿਨ ’ਤੇ ਬੁਆਏਫ੍ਰੈਂਡ ਅਰਜੁਨ ਕਪੂਰ ਨੇ ਪੋਸਟ ਕੀਤੀ ਸਾਂਝੀ, ਕਿਹਾ- ‘ਤੁਸੀਂ ਮੇਰੇ ਹੀ ਰਹੋ’

ਨਵੀਂ ਦਿੱਲੀ- ਬਾਲੀਵੁੱਡ ਦੀ ਅਦਾਕਾਰਾ ਮਲਾਇਕਾ ਅਰੋੜਾ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਉਸ ਸੋਸ਼ਲ ਮੀਡੀਆ ’ਤੇ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਮਲਾਇਕਾ ਨੂੰ ਬੁਆਏਫ੍ਰੈਂਡ ਅਰਜੁਨ ਕਪੂਰ ਦੀ ਵੀ ਪਿਆਰ ਭਰੀ ਮੁਬਾਕਰ ਆਈ ਹੈ। ਅਦਾਕਾਰ ਅਰਜੁਨ ਨੇ ਆਪਣੀ ਪ੍ਰੇਮਿਕਾ ਨਾਲ ਸ਼ੀਸ਼ੇ ਦੀ ਸੈਲਫ਼ੀ ਪੋਸਟ ਕੀਤੀ ਅਤੇ ਇਕ ਪਿਆਰਾ ਸੰਦੇਸ਼ ਵੀ ਲਿਖਿਆ ਹੈ।

PunjabKesari

ਇਹ ਵੀ ਪੜ੍ਹੋ : ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਆਏ ਨਜ਼ਰ, ਅਜੇ-ਕਾਜੋਲ ਨੇ ਲਗਾਏ ਚਾਰ-ਚੰਨ

ਤਸਵੀਰ ’ਚ ਦੇਖ ਸਕਦੇ ਹੋ ਮਲਾਇਕਾ ਗੋਲਡਨ ਕਲਰ ਦੀ ਡਰੈੱਸ 'ਚ ਮਲਾਇਕਾ ਕਾਫ਼ੀ ਸਟਾਈਲਿਸ਼ ਲੱਗ ਰਹੀ ਹੈ। ਇਹ ਸਾਂਝੀ ਕੀਤੀ ਤਸਵੀਰ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।

PunjabKesari

ਇਹ ਤਸਵੀਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਜਿਸ ਦੇ ਨਾਲ ਅਦਾਕਾਰ ਨੇ ਪਿਆਰ ਭਰੀ ਕੈਪਸ਼ਨ ਵੀ ਦਿੱਤੀ ਹੈ। ਕੈਪਸ਼ਨ ’ਚ ਅਦਾਕਾਰ ਨੇ ਲਿਖਿਆ ਕਿ ‘ਦਿ ਯਿਨ ਟੂ ਮਾਈ ਯਾਂਗ, ਜਨਮਦਿਨ ਮੁਬਾਰਕ ਬੇਬੀ, ਤੁਸੀਂ ਖੁਸ਼ ਅਤੇ ਮੇਰੇ ਰਹੋ।’ ਇਸ ਦੇ ਨਾਲ ਅਦਾਕਾਰ ਨੇ ਈਮੋਜੀ ਵੀ ਲਗਾਏ ਹਨ। 

PunjabKesari

ਅਰਜੁਨ ਕਪੂਰ ਦੀ ਇਸ ਪੋਸਟ ’ਤੇ ਪ੍ਰਸ਼ੰਸਕ ਅਤੇ ਸੈਲੀਬ੍ਰੇਟੀਜ਼ ਮਲਾਇਕਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਨੂੰ ਵੱਡੀ ਰਾਹਤ, ਅਗਲੀ ਸੁਣਵਾਈ ਤੱਕ ਗ੍ਰਿਫ਼ਤਾਰੀ ’ਤੇ ਪਾਬੰਦੀ

PunjabKesari

ਦੱਸ ਦੇਈਏ ਕਿ ਮਲਾਇਕਾ ਅਤੇ ਅਰਜੁਨ ਨੇ 2019 ’ਚ ਇੰਸਟਾਗ੍ਰਾਮ 'ਤੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਹਰ ਇੰਟਰਵਿਊ ’ਚ ਆਪਣੇ ਰਿਸ਼ਤੇ ਬਾਰੇ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ। ਹਾਲਾਂਕਿ, ਦੋਵਾਂ ਨੂੰ ਅਕਸਰ ਉਨ੍ਹਾਂ ਵਿਚਕਾਰ ਉਮਰ ਦੇ ਅੰਤਰ ਲਈ ਟ੍ਰੋਲ ਕੀਤਾ ਜਾਂਦਾ ਹੈ ਕਿਉਂਕਿ ਮਲਾਇਕਾ ਅੱਜ 49 ਸਾਲ ਦੀ ਹੋ ਗਈ ਹੈ, ਜਦੋਂ ਕਿ ਅਰਜੁਨ ਨੇ ਜੂਨ ਵਿੱਚ ਆਪਣਾ 37ਵਾਂ ਜਨਮਦਿਨ ਮਨਾਇਆ ਸੀ।

 


author

Shivani Bassan

Content Editor

Related News