ਹੌਟ ਫਿਗਰ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੀ ਮਲਾਇਕਾ, ਇਹ ਤਸਵੀਰਾਂ ਦਿੰਦੀਆਂ ਹਨ ਸਬੂਤ

Thursday, Dec 02, 2021 - 01:14 PM (IST)

ਹੌਟ ਫਿਗਰ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੀ ਮਲਾਇਕਾ, ਇਹ ਤਸਵੀਰਾਂ ਦਿੰਦੀਆਂ ਹਨ ਸਬੂਤ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਬਦਲਦੇ ਸਮੇਂ ਦੇ ਨਾਲ ਆਪਣਾ ਖ਼ੂਬ ਧਿਆਨ ਰੱਖਦੀ ਹੈ। ਮਲਾਇਕਾ ਦਾ ਚੰਗੇ ਖਾਣ ਪੀਣ ਤੋਂ ਲੈ ਕੇ ਯੋਗਾ ਤੱਕ ਬਿਹਤਰੀਨ ਹੈ। ਮਲਾਇਕਾ ਨੇ ਹਰ ਉਹ ਕੰਮ ਕੀਤਾ ਜਿਸ ਦੀ ਵਜ੍ਹਾ ਨਾਲ ਉਹ ਫਿੱਟ ਰਹਿ ਸਕੇ ਜਿਸ ਕਾਰਨ ਉਹ ਅੱਜ ਪਰਫੈਕਟ ਫਿਗਰ ਦੀ ਮਾਲਕਨ ਹੈ।

PunjabKesari

ਮਲਾਇਕਾ ਅਰੋੜਾ ਦਾ ਡਰੈਸਿੰਗ ਸੈਂਸ ਵੀ ਕਮਾਲ ਦਾ ਹੈ। ਉਹ ਕੋਈ ਵੀ ਕੱਪੜਾ ਪਹਿਨਦੀ ਹੈ ਤਾਂ ਉਸ 'ਚ ਕਮਾਲ ਲੱਗਦੀ ਹੈ। ਅਦਾਕਾਰਾ ਦੀ ਹਰ ਤਸਵੀਰ 'ਤੇ ਪ੍ਰਸ਼ੰਸਕ ਆਪਣਾ ਖੂਬ ਪਿਆਰ ਲੁਟਾਉਂਦੇ ਹਨ।

PunjabKesari
ਮਲਾਇਕਾ ਅਰੋੜਾ ਨਾ ਸਿਰਫ ਇਕ ਖ਼ੂਬਸੂਰਤ ਅਦਾਕਾਰਾ ਹੈ ਸਗੋਂ ਇਕ ਮਾਡਲ, ਡਾਂਸਰ, ਵੀਜੇ, ਨਿਰਮਾਤਾ ਅਤੇ ਟੀਵੀ ਐਂਕਰ ਵੀ ਹੈ। ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ 'ਮੱਲਾ' ਦੇ ਨਾਂ ਨਾਲ ਬੁਲਾਉਂਦੇ ਹਨ। ਉਹ ਇਕ ਬਿਹਤਰੀਨ ਡਾਂਸਰ ਹੈ ਅਤੇ ਉਸ ਨੇ ਗਾਣਿਆਂ 'ਚ ਆਪਣੇ ਬਿਹਤਰੀਨ ਡਾਂਸ ਦੇ ਰਾਹੀਂ ਲੱਖਾਂ ਲੋਕਾਂ ਦਾ ਦਿਲ ਚੋਰੀ ਕੀਤਾ ਹੈ।

PunjabKesari

ਉਹ ਆਪਣੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਲਈ ਸਾਵਧਾਨ ਰਹਿੰਦੀ ਹੈ ਅਤੇ ਬਾਲੀਵੁੱਡ ਦੀਆਂ ਸਭ ਤੋਂ ਫਿੱਟ ਅਭਿਨੇਤਰੀਆਂ 'ਚੋਂ ਇਕ ਹੈ।

PunjabKesari
ਮਲਾਇਕਾ ਆਪਣੀ ਹੌਟ ਫਿਗਰ ਤੋਂ ਇਲਾਵਾ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਉਹ ਖ਼ੁਦ ਤੋਂ 10 ਸਾਲ ਛੋਟੇ ਅਰਜੁਨ ਕਪੂਰ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੀ ਹੈ।  

PunjabKesari
ਮਲਾਇਕਾ ਅਰੋੜਾ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਦੀ ਪਤਨੀ ਰਹਿ ਚੁੱਕੀ ਹੈ। 19 ਸਾਲ ਇਕੱਠੇ ਰਹਿਣ ਤੋਂ ਬਾਅਦ ਸਾਲ 2017 'ਚ ਦੋਵਾਂ ਦਾ ਤਲਾਕ ਹੋ ਗਿਆ। ਇਸ ਤਲਾਕ ਤੋਂ ਬਾਅਦ ਅਦਾਕਾਰਾ ਨੇ ਸਾਰਾ ਧਿਆਨ ਆਪਣੀ ਫਿਟਨੈੱਸ 'ਤੇ ਲਗਾ ਲਿਆ ਅਤੇ ਉਹ ਫਿਟਨੈੱਸ ਕੁਈਨ ਬਣ ਚੁੱਕੀ ਹੈ।

PunjabKesariPunjabKesariPunjabKesariPunjabKesari


author

Aarti dhillon

Content Editor

Related News