ਇਸ ਕਾਰਨ ਹੋਈ ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ ? ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ

Thursday, Sep 12, 2024 - 12:55 PM (IST)

ਇਸ ਕਾਰਨ ਹੋਈ ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ ? ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ

ਮੁੰਬਈ- ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਦੇ ਮਰਹੂਮ ਪਿਤਾ ਦੀ ਮੌਤ ਦੇ ਇੱਕ ਦਿਨ ਬਾਅਦ ਪੋਸਟਮਾਰਟਮ ਦੀ ਰਿਪੋਰਟ ਵੀ ਆ ਗਈ। ਜਿਸ 'ਚ ਇਹ ਖੁਲਾਸਾ ਹੋਇਆ ਹੈ ਕਿ ਅਨਿਲ ਮਹਿਤਾ ਦੀ ਮੌਤ ਦਾ ਕਾਰਨ ਕੀ ਸੀ।ਰਿਪੋਰਟ ਮੁਤਾਬਕ ਅਨਿਲ ਮਹਿਤਾ ਨੇ ਬਾਂਦਰਾ ਦੇ ਆਇਸ਼ਾ ਮਨੋਰ ਬਿਲਡਿੰਗ 'ਚ ਸਥਿਤ ਆਪਣੇ ਘਰ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਰਿਪੋਰਟ ਦੇ ਅਨੁਸਾਰ, ਇੱਕ ਅੰਦਰੂਨੀ ਸੂਤਰ ਨੇ ਖੁਲਾਸਾ ਕੀਤਾ ਕਿ ਪੋਸਟਮਾਰਟਮ ਰਿਪੋਰਟ 'ਚ ਮਹਿਤਾ ਦੀ ਮੌਤ ਦਾ ਕਾਰਨ 'ਮਲਟੀਪਲ ਸੱਟਾਂ' ਦੱਸੀਆਂ ਗਈਆਂ ਹਨ। ਫਿਲਹਾਲ ਹੋਰ ਵੇਰਵਿਆਂ ਦੀ ਅਜੇ ਉਡੀਕ ਹੈ।ਇਕ ਹੋਰ ਰਿਪੋਰਟ ਮੁਤਾਬਕ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀਆਂ ਧੀਆਂ ਮਲਾਇਕਾ ਅਤੇ ਅੰਮ੍ਰਿਤਾ ਨੂੰ ਫੋਨ ਕਰਕੇ ਕਿਹਾ ਸੀ, 'ਮੈਂ ਥੱਕ ਗਿਆ ਹਾਂ।'

ਇਹ ਖ਼ਬਰ ਵੀ ਪੜ੍ਹੋ -ਕੋਲਕਾਤਾ ਰੇਪ ਮਾਮਲਾ: ਜ਼ਖਮੀ ਹੋਣ ਦੇ ਬਾਵਜੂਦ ਰੈਲੀ 'ਚ ਪੁੱਜੇ ਮਿਥੁਨ

ਮਲਾਇਕਾ ਦੀ ਮਾਂ ਜੋਇਸ, ਜੋ ਉਸ ਸਮੇਂ ਘਰ 'ਚ ਮੌਜੂਦ ਸੀ, ਉਨ੍ਹਾਂ ਮੁੰਬਈ ਪੁਲਸ ਨੂੰ ਦੱਸਿਆ ਕਿ ਉਸਨੇ ਲਿਵਿੰਗ ਰੂਮ 'ਚ ਆਪਣੇ ਸਾਬਕਾ ਪਤੀ ਦੀਆਂ ਚੱਪਲਾਂ ਵੇਖੀਆਂ ਅਤੇ ਉਨ੍ਹਾਂ ਨੂੰ ਲੱਭਣ ਲਈ ਬਾਲਕੋਨੀ 'ਚ ਗਈ। ਜਦੋਂ ਉਹ ਉਨ੍ਹਾਂ ਨੂੰ ਉੱਥੇ ਨਹੀਂ ਮਿਲਿਆ, ਤਾਂ ਉਨ੍ਹਾਂ ਰੇਲਿੰਗ ਦੇ ਉੱਪਰੋਂ ਝੁਕ ਕੇ ਹੇਠਾਂ ਵੇਖਿਆ ਅਤੇ ਕੰਪਾਉਂਡ 'ਚ ਹੰਗਾਮਾ ਹੋ ਰਿਹਾ ਸੀ, ਸੁਰੱਖਿਆ ਗਾਰਡ ਮਦਦ ਲਈ ਚੀਕ ਰਹੇ ਸਨ। ਜੌਇਸ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਅਨਿਲ ਨੂੰ ਗੋਡਿਆਂ ਦੇ ਦਰਦ ਤੋਂ ਇਲਾਵਾ ਕੋਈ ਵੱਡੀ ਬਿਮਾਰੀ ਨਹੀਂ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News