ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਬਾਂਦਰਾ ਸਥਿਤ ਘਰ ਤੋਂ ਮਾਰੀ ਛਾਲ
Wednesday, Sep 11, 2024 - 12:20 PM (IST)
ਮੁੰਬਈ- ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਨਿਲ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦਾ ਪਰਿਵਾਰ ਅਤੇ ਜਾਣਕਾਰ ਸਦਮੇ 'ਚ ਹਨ। ਮੁੰਬਈ ਪੁਲਸ ਅਦਾਕਾਰਾ ਦੇ ਘਰ ਪਹੁੰਚ ਗਈ ਹੈ। ਮਲਾਇਕਾ ਅਤੇ ਉਸ ਦੇ ਪਰਿਵਾਰ ਲਈ ਇਹ ਬਹੁਤ ਦੁਖਦਾਈ ਅਤੇ ਮੁਸ਼ਕਲ ਸਮਾਂ ਹੈ।ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਇਸ ਮੁਸ਼ਕਲ ਸਮੇਂ 'ਚ ਉਨ੍ਹਾਂ ਦੇ ਘਰ ਪਹੁੰਚੇ ਹਨ। ਅਰਬਾਜ਼ ਖਾਨ ਨੂੰ ਮਲਾਇਕਾ ਦੇ ਘਰ ਦੇ ਬਾਹਰ ਪੁਲਸ ਅਤੇ ਹੋਰ ਲੋਕਾਂ ਨਾਲ ਗੱਲ ਕਰਦੇ ਦੇਖਿਆ ਗਿਆ।
ਇਹ ਸੋਚਿਆ ਜਾ ਰਿਹਾ ਸੀ ਕਿ ਅਦਾਕਾਰ ਆਪਣੀ ਸਾਬਕਾ ਪਤਨੀ ਦੇ ਘਰ ਕਿਉਂ ਗਿਆ ਸੀ। ਹੁਣ ਜਦੋਂ ਇਸ ਦਾ ਕਾਰਨ ਸਾਹਮਣੇ ਆਇਆ ਹੈ ਤਾਂ ਹਰ ਪਾਸੇ ਸੋਗ ਦੀ ਲਹਿਰ ਹੈ।ਇਸ ਖਬਰ ਤੋਂ ਬਾਅਦ ਮਲਾਇਕਾ ਅਰੋੜਾ ਮੁੰਬਈ ਤੋਂ ਪੁਣੇ ਲਈ ਰਵਾਨਾ ਹੋ ਗਈ ਹੈ। ਫਿਲਹਾਲ ਅਦਾਕਾਰਾ ਦੇ ਪਿਤਾ ਦੀ ਲਾਸ਼ ਨੂੰ ਬਾਬਾ ਹਸਪਤਾਲ 'ਚ ਰੱਖਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -ਗਣੇਸ਼ ਪੰਡਾਲ 'ਚ ਪੁੱਜੀਆਂ ਐਸ਼ਵਿਰਆ- ਅਰਾਧਿਆ, ਭੀੜ 'ਚ ਹੋਇਆ ਬੁਰਾ ਹਾਲ
ਜੁਲਾਈ 2023 'ਚ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ
ਪਿਛਲੇ ਸਾਲ ਸਿਹਤ ਖਰਾਬ ਹੋਣ ਕਾਰਨ ਅਨਿਲ ਅਰੋੜਾ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮਲਾਇਕਾ ਨੂੰ ਹਸਪਤਾਲ 'ਚ ਮਾਂ ਜੋਇਸ ਨਾਲ ਦੇਖਿਆ ਗਿਆ। ਹਾਲਾਂਕਿ ਉਨ੍ਹਾਂ ਦੇ ਇਲਾਜ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਅਨਿਲ ਅਰੋੜਾ ਇੱਕ ਪੰਜਾਬੀ ਹਿੰਦੂ ਪਰਿਵਾਰ ਨਾਲ ਸਬੰਧਤ ਸਨ। ਉਹ ਮਰਚੈਂਟ ਨੇਵੀ 'ਚ ਕੰਮ ਕਰਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।