ਹਾਦਸੇ ਨੂੰ ਲੈ ਕੇ ਛਲਕਿਆ ਮਲਾਇਕਾ ਅਰੋੜਾ ਦਾ ਦਰਦ, ਆਖੀ ਇਹ ਗੱਲ

Friday, Apr 22, 2022 - 10:25 AM (IST)

ਹਾਦਸੇ ਨੂੰ ਲੈ ਕੇ ਛਲਕਿਆ ਮਲਾਇਕਾ ਅਰੋੜਾ ਦਾ ਦਰਦ, ਆਖੀ ਇਹ ਗੱਲ

ਮੁੰਬਈ- ਅਦਾਕਾਰਾ ਮਲਾਇਕਾ ਅਰੋੜਾ ਦਾ 2 ਅਪ੍ਰੈਲ ਨੂੰ ਐਕਸੀਡੈਂਟ ਹੋ ਗਿਆ ਸੀ। ਅਦਾਕਾਰਾ ਨੂੰ ਥੋੜ੍ਹੀ ਜਿਹੀ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਮਲਾਇਕਾ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹੁਣ ਮੁਲਾਇਕਾ ਬਿਲਕੁੱਲ ਠੀਕ ਹੈ ਅਤੇ ਆਪਣੇ ਕੰਮ 'ਤੇ ਪਰਤ ਗਈ ਹੈ। ਹਾਲ ਹੀ 'ਚ ਅਦਾਕਾਰਾ ਨੇ ਐਕਸੀਡੈਂਟ ਨੂੰ ਲੈ ਕੇ ਆਪਣਾ ਦਰਦ ਬਿਆਨ ਕੀਤਾ ਹੈ। 
ਮਲਾਇਕਾ ਨੇ ਕਿਹਾ-'ਇਹ ਅਜਿਹਾ ਕੁਝ ਹੈ ਜਿਸ ਨੂੰ ਉਹ ਯਾਦ ਨਹੀਂ ਕਰਨਾ ਚਾਹੁੰਦੀ ਹੈ। ਨਾ ਹੀ ਇਸ ਨੂੰ ਭੁੱਲ ਸਕਦੀ ਹੈ। ਫਿਜ਼ੀਕਲੀ ਕਵਰ ਹੋ ਰਹੀ ਹਾਂ ਪਰ ਮਾਨਸਿਕ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਗਿਆ ਨਹੀਂ ਹੈ। ਕਦੇ-ਕਦੇ ਮੈਂ ਕੋਈ ਫਿਲਮ ਦੇਖਦੀ ਹਾਂ ਜਿਸ 'ਚ ਐਕਸੀਡੈਂਟ ਜਾਂ ਖੂਨ ਦਿਖਾਇਆ ਜਾਂਦਾ ਹੈ ਤਾਂ ਮੈਂ ਕੰਬਣ ਲੱਗਦੀ ਹਾਂ। ਮੈਨੂੰ ਉਸ ਪ੍ਰੋਸੈੱਸ ਤੋਂ ਲੰਘਣਾ ਪੈਂਦਾ ਹੈ'।

PunjabKesari
ਮਲਾਇਕਾ ਨੇ ਅੱਗੇ ਕਿਹਾ-'ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਜਿਉਂਦੀ ਬਚੇਗੀ ਜਾਂ ਨਹੀਂ। ਉਥੇ ਇੰਨਾ ਸਾਰਾ ਖੂਨ ਸੀ ਕਿ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ।ਮੈਂ ਸਦਮੇ 'ਚ ਸੀ ਅਤੇ ਜਦੋਂ ਤੱਕ ਹਸਪਤਾਲ ਪਹੁੰਚੀ ਉਦੋਂ ਤੱਕ ਸਭ ਧੁੰਦਲਾ ਸੀ'। ਦੱਸ ਦੇਈਏ ਕਿ ਮਲਾਇਕ ਪ੍ਰੇਮੀ ਅਰਜੁਨ ਕਪੂਰ ਦੇ ਨਾਲ ਰਣਵੀਰ ਕਪੂਰ ਅਤੇ ਆਲੀਆ ਭੱਟ ਦੀ ਵਿਆਹ ਦੀ ਪਾਰਟੀ 'ਚ ਨਜ਼ਰ ਆਈ ਸੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।


author

Aarti dhillon

Content Editor

Related News