ਵੀਕੈਂਡ ਦੇ ਸਰੂਰ ’ਚ ਮਲਾਇਕਾ ਨੇ ਸਾਂਝੀ ਕੀਤੀ ਦਿਲਕਸ਼ ਵੀਡੀਓ, ਉਡਾਏ ਪ੍ਰਸ਼ੰਸਕਾਂ ਦੇ ਹੋਸ਼

Saturday, Jul 17, 2021 - 05:20 PM (IST)

ਵੀਕੈਂਡ ਦੇ ਸਰੂਰ ’ਚ ਮਲਾਇਕਾ ਨੇ ਸਾਂਝੀ ਕੀਤੀ ਦਿਲਕਸ਼ ਵੀਡੀਓ, ਉਡਾਏ ਪ੍ਰਸ਼ੰਸਕਾਂ ਦੇ ਹੋਸ਼

ਮੁੰਬਈ (ਬਿਊਰੋ)– ਮਲਾਇਕਾ ਅਰੋੜਾ ’ਤੇ ਵੀਕੈਂਡ ਦਾ ਸਰੂਰ ਚੜ੍ਹ ਗਿਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਇਕ ਗਲੈਮਰੈੱਸ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ। ਕਦੇ ਪੂਲ ਕੰਢੇ ਤਾਂ ਕਦੇ ਪਾਣੀ ਅੰਦਰ, ਮਲਾਇਕਾ ਇਕ ਤੋਂ ਵੱਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਮਲਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਹੈ ‘ਵੀਕੈਂਡ ਫੀਲ।’ ਮਲਾਇਕਾ ਇਸ ਵੀਡੀਓ ’ਚ ਸਫੈਦ, ਹਰੇ ਤੇ ਲਾਲ ਰੰਗ ਦੀਆਂ ਡਰੈੱਸਾਂ ’ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Malaika Arora (@malaikaaroraofficial)

ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ ਤੇ ਆਪਣੀ ਕੰਮਕਾਜੀ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਖ਼ਾਸ ਕਰਕੇ ਮਲਾਇਕਾ ਦੀਆਂ ਫਿਟਨੈੱਸ ਟਿੱਪਸ ਵਾਲੀਆਂ ਵੀਡੀਓਜ਼ ਮਸ਼ਹੂਰ ਹੁੰਦੀਆਂ ਹਨ। ਕੁਝ ਦਿਨ ਪਹਿਲਾਂ ਹੀ ਮਲਾਇਕਾ ਨੇ ਇਕ ਇੰਟਰਵਿਊ ’ਚ ਆਪਣੀ ਫਿਟਨੈੱਸ ਨੂੰ ਲੈ ਕੇ ਕੁਝ ਖ਼ੁਲਾਸੇ ਕੀਤੇ ਸਨ।

ਉਸ ਨੇ ਦੱਸਿਆ ਸੀ ਕਿ ਰਾਤ 7 ਵਜੇ ਡਿਨਰ ਤੋਂ ਬਾਅਦ ਸਵੇਰੇ ਸਾਢੇ 9 ਵਜੇ ਤਕ ਉਹ ਕੁਝ ਨਹੀਂ ਖਾਂਦੀ ਹੈ। ਉਹ ਇੰਟਰਮੀਟੈਂਟ ਫਾਸਟਿੰਗ ਨਾਲ ਖ਼ੁਦ ਨੂੰ ਫਿੱਟ ਰੱਖਦੀ ਹੈ, ਜਿਸ ’ਚ ਕਈ ਲੋਕ 15-17 ਘੰਟੇ ਤਕ ਬਿਨਾਂ ਕੁਝ ਖਾਧੇ ਰਹਿੰਦੀ ਹੈ।

ਨੋਟ– ਮਲਾਇਕਾ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News