ਕ੍ਰਿਸਮਸ ਮੌਕੇ ਮਲਾਇਕਾ ਦਾ ਹੌਟ ਅੰਦਾਜ਼ ਦੇਖ ਉੱਡੇ ਸਭ ਦੇ ਹੋਸ਼, ਤੁਸੀਂ ਵੀ ਦੇਖੋ ਤਸਵੀਰਾਂ

Monday, Dec 27, 2021 - 12:54 PM (IST)

ਕ੍ਰਿਸਮਸ ਮੌਕੇ ਮਲਾਇਕਾ ਦਾ ਹੌਟ ਅੰਦਾਜ਼ ਦੇਖ ਉੱਡੇ ਸਭ ਦੇ ਹੋਸ਼, ਤੁਸੀਂ ਵੀ ਦੇਖੋ ਤਸਵੀਰਾਂ

ਮੁੰਬਈ (ਬਿਊਰੋ)– ਬਾਲੀਵੁੱਡ ’ਚ ਇਨ੍ਹੀਂ ਦਿਨੀਂ ਜਸ਼ਨ ਦਾ ਮਾਹੌਲ ਹੈ। ਇੰਡਸਟਰੀ ਦੇ ਵੱਡੇ-ਵੱਡੇ ਲੋਕ ਕ੍ਰਿਸਮਸ ਪਾਰਟੀਆਂ ’ਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ। ਹਾਲ ਹੀ ’ਚ ਕਰਿਸ਼ਮਾ ਕਪੂਰ ਦੇ ਘਰ ’ਚ ਵੀ ਕ੍ਰਿਸਮਸ ਦੀ ਪਾਰਟੀ ਰੱਖੀ ਗਈ, ਜਿਸ ’ਚ ਮਨੋਰੰਜਨ ਜਗਤ ਦੇ ਕਈ ਸਿਤਾਰੇ ਸ਼ਾਮਲ ਹੋਏ ਪਰ ਸਭ ਤੋਂ ਵੱਧ ਸੁਰਖ਼ੀਆਂ ਮਲਾਇਕਾ ਅਰੋੜਾ ਨੇ ਆਪਣੇ ਨਾਂ ਕੀਤੀਆਂ। ਮਲਾਇਕਾ ਬੇਹੱਦ ਹੌਟ ਅੰਦਾਜ਼ ’ਚ ਪਾਰਟੀ ’ਚ ਪਹੁੰਚੀ ਤੇ ਉਸ ਨੂੰ ਜਿਸ ਨੇ ਵੀ ਦੇਖਿਆ, ਉਹ ਹੈਰਾਨ ਰਹਿ ਗਿਆ।

PunjabKesari

ਕਰਿਸ਼ਮਾ ਕਪੂਰ ਦੇ ਘਰ ’ਚ ਹਾਲ ਹੀ ’ਚ ਕ੍ਰਿਸਮਸ ਪਾਰਟੀ ਰੱਖੀ ਗਈ ਤੇ ਇਸ ਪਾਰਟੀ ’ਚ ਮਲਾਇਕਾ ਵੀ ਬਿਲਕੁਲ ਹੌਟ ਅੰਦਾਜ਼ ’ਚ ਪਹੁੰਚੀ। ਉਸ ਦੇ ਨਾਲ ਬੁਆਏਫਰੈਂਡ ਅਰਜੁਨ ਕਪੂਰ ਵੀ ਨਜ਼ਰ ਆਏ। ਮਲਾਇਕਾ ਨੇ ਗ੍ਰੀਨ ਕਲਰ ਦਾ ਡੀਪ ਨੈੱਕ ਬ੍ਰਾਲੇਟ ਪਹਿਨਿਆ ਸੀ ਤੇ ਉਸ ਨੇ ਗ੍ਰੀਨ ਸ਼ਾਟਸ ਨਾਲ ਲੁੱਕ ਨੂੰ ਪੂਰਾ ਕੀਤਾ ਸੀ।

 
 
 
 
 
 
 
 
 
 
 
 
 
 
 

A post shared by Moviez Adda (@moviezadda)

ਉਸ ਨੇ ਆਪਣੇ ਇਸ ਆਊਟਫਿੱਟ ਨੂੰ ਕੰਪਲੀਟ ਕਰਨ ਲਈ ਗ੍ਰੀਨ ਜੈਕੇਟ ਦਾ ਸਹਾਰਾ ਲਿਆ। ਮਲਾਇਕਾ ਨੇ ਬੇਹੱਦ ਜ਼ਿਆਦਾ ਹੀਲ ਵਾਲੀ ਸੈਂਡਲ ਪਹਿਨੀ ਸੀ। ਉਥੇ ਅਰਜੁਨ ਕਪੂਰ ਬਹੁਤ ਸਾਰੇ ਛੇਦ ਵਾਲੇ ਸਵੈੱਟਸ਼ਰਟ ’ਚ ਨਜ਼ਰ ਆਏ। ਉਨ੍ਹਾਂ ਦਾ ਲੁੱਕ ਮਲਾਇਕਾ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਕੈਜ਼ੂਅਲ ਲੱਗ ਰਿਹਾ ਸੀ।

PunjabKesari

ਇਸ ਤੋਂ ਪਹਿਲਾਂ ਮਲਾਇਕਾ ਅਰੋੜਾ 25 ਦਸੰਬਰ ਨੂੰ ਕ੍ਰਿਸਮਸ ਸੈਲੀਬ੍ਰੇਸ਼ਨ ’ਤੇ ਆਪਣੀ ਮਾਂ ਦੇ ਘਰ ’ਤੇ ਪ੍ਰਿੰਟਿਡ ਵ੍ਹਾਈਟ ਡਰੈੱਸ ਤੇ ਰੈੱਡ ਸੈਂਡਲ ’ਚ ਦੇਖੀ ਗਈ ਸੀ। ਅਦਾਕਾਰਾ ਦਾ ਬੇਟਾ ਅਰਹਾਨ ਖ਼ਾਨ ਕੈਜ਼ੂਅਲ ਡਰੈੱਸ ’ਚ ਦਿਖਾਈ ਦਿੱਤਾ, ਜਦਕਿ ਅਰਜੁਨ ਕਪੂਰ ਉਸ ਨਾਲ ਲਾਲ ਸਵੈੱਟਸ਼ਰਟ ਤੇ ਬਲੈਕ ਟ੍ਰੈਕ ਪੈਂਟ ’ਚ ਦਿਖੇ। ਮਲਾਇਕਾ ਨੇ ਇਸ ਦੌਰਾਨ ਵੀ ਬੇਹੱਦ ਹੌਟ ਡਰੈੱਸ ਪਹਿਨੀ ਸੀ। ਅਦਾਕਾਰਾ ਦੇ ਡੀਪ ਨੈੱਕ ਵਾਲੀ ਮਿਨੀ ਡਰੈੱਸ ਪਹਿਨੀ ਸੀ, ਜਿਸ ’ਚ ਉਹ ਕਾਫੀ ਹੌਟ ਲੱਗ ਰਹੀ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News