ਵਿਆਹ ਤੇ ਮਾਂ ਬਣਨ ਬਾਰੇ ਖੁੱਲ੍ਹ ਕੇ ਬੋਲੀ ਮਲਾਇਕਾ ਅਰੋੜਾ, ਚੁੱਪੀ ਤੋੜਦਿਆਂ ਆਖੀਆਂ ਇਹ ਗੱਲਾਂ

01/22/2022 1:13:06 PM

ਮੁੰਬਈ (ਬਿਊਰੋ)– ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਕਦੇ ਬੁਆਏਫਰੈਂਡ ਅਰਜੁਨ ਕਪੂਰ ਨਾਲ ਤਾਂ ਕਦੇ ਪਹਿਲੇ ਪਤੀ ਅਰਬਾਜ਼ ਨਾਲ ਬ੍ਰੇਕਅੱਪ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੀ ਹੈ। ਅਰਬਾਜ਼ ਤੇ ਮਲਾਇਕਾ ਦਾ ਸਾਲ 2017 ’ਚ ਹੀ ਤਲਾਕ ਹੋ ਗਿਆ ਸੀ, ਦੋਵਾਂ ਦਾ ਇਕ ਪੁੱਤਰ ਵੀ ਹੈ। ਤਲਾਕ ਲੈਣ ਤੋਂ ਬਾਅਦ ਮਲਾਇਕਾ ਆਪਣੀ ਜ਼ਿੰਦਗੀ ’ਚ ਰੁੱਝ ਗਈ ਸੀ ਪਰ ਹੁਣ ਇੰਨੇ ਸਾਲਾਂ ਬਾਅਦ ਉਸ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਮਲਾਇਕਾ ਦਾ ਵਿਆਹ ਅਜਿਹੇ ਸਮੇਂ ’ਚ ਹੋਇਆ ਸੀ, ਜਦੋਂ ਬਾਲੀਵੁੱਡ ਤੇ ਮਾਡਲਿੰਗ ’ਚ ਉਸ ਦਾ ਕਰੀਅਰ ਸਿਖਰਾਂ ’ਤੇ ਸੀ ਤੇ ਉਹ ਜਲਦ ਹੀ ਮਾਂ ਵੀ ਬਣ ਗਈ ਸੀ। ਮਲਾਇਕਾ ਅਰੋੜਾ ਨੇ ਹਾਲ ਹੀ ’ਚ ਆਪਣੇ ਪਹਿਲੇ ਵਿਆਹ ਤੇ ਫਿਰ ਬੱਚਾ ਹੋਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਨਮਰਤਾ ਜ਼ਕਾਰੀਆ ਦੇ ਪੋਡਕਾਸਟ ’ਚ ਮਲਾਇਕਾ ਇਸ ਬਾਰੇ ਗੱਲ ਕਰਦੀ ਹੈ ਕਿ ਕਿਵੇਂ ਜਲਦੀ ਵਿਆਹ ਕਰਨ ਨਾਲ ਉਸ ਦੇ ਕਰੀਅਰ ’ਚ ਇਕ ਫਰਕ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਮਲਾਇਕਾ ਨੇ ਕਿਹਾ, ‘ਇਹ ਮੇਰਾ ਫ਼ੈਸਲਾ ਸੀ ਤੇ ਇਹ ਸਭ ਮੇਰੇ ਕਰੀਅਰ ’ਚ ਕਦੇ ਵੀ ਰੁਕਾਵਟ ਨਹੀਂ ਸਨ, ਮੈਂ ਇਸ ਦਾ ਸਬੂਤ ਹਾਂ, ਇਹ ਮੇਰੀ ਪਸੰਦ ਸੀ। ਮੈਂ ਇਸ ਬਾਰੇ ਡੂੰਘਾਈ ਨਾਲ ਨਹੀਂ ਸੋਚਿਆ, ਇਹ ਬਸ ਹੋਇਆ ਤੇ ਇਸ ਨਾਲ ਮੇਰੀ ਪੇਸ਼ੇਵਰ ਜ਼ਿੰਦਗੀ ’ਚ ਕੋਈ ਫ਼ਰਕ ਨਹੀਂ ਪਿਆ। ਉਸ ਸਮੇਂ ਮੇਰੇ ਆਲੇ-ਦੁਆਲੇ ਦੇ ਲੋਕ ਮੈਨੂੰ ਬਹੁਤ ਕੁਝ ਕਹਿੰਦੇ ਸਨ, ਬਹੁਤ ਕੁਝ ਮੇਰੇ ਦਿਮਾਗ ’ਚ ਪਾਉਣ ਦੀ ਕੋਸ਼ਿਸ਼ ਕਰਦੇ ਸਨ ਪਰ ਮੈਂ ਆਪਣੇ ਕਰੀਅਰ ਬਾਰੇ ਕੁਝ ਨਹੀਂ ਸੁਣਿਆ।’

ਮਲਾਇਕਾ ਨੇ ਅੱਗੇ ਕਿਹਾ, ‘ਉਸ ਸਮੇਂ ਅਜਿਹਾ ਨਹੀਂ ਸੀ ਕਿ ਕੋਈ ਔਰਤ ਵਿਆਹ ਤੇ ਬੱਚਿਆਂ ਨਾਲ ਕੰਮ ਕਰੇ, ਇਹ ਬਹੁਤ ਘੱਟ ਹੁੰਦਾ ਸੀ ਪਰ ਅੱਜ ਸਮਾਂ ਬਦਲ ਗਿਆ ਹੈ। ਔਰਤਾਂ ਵਿਆਹ ਵੀ ਕਰਵਾ ਰਹੀਆਂ ਹਨ, ਬੱਚਿਆਂ ਦੀ ਦੇਖ-ਭਾਲ ਵੀ ਕਰ ਰਹੀਆਂ ਹਨ ਤੇ ਕੰਮ ਵੀ ਕਰ ਰਹੀਆਂ ਹਨ। ਉਹ ਪ੍ਰੈਗਨੈਂਸੀ ’ਚ ਵੀ ਕੰਮ ਕਰ ਰਹੀ ਹੈ, ਹੁਣ ਸਾਰਾ ਕੰਸੈਪਟ ਬਦਲ ਗਿਆ ਹੈ। ਫਿਰ ਮੈਂ ਫ਼ੈਸਲਾ ਕੀਤਾ ਕਿ ਮੈਂ ਇਸ ਸਭ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦੇਵਾਂਗੀ, ਮੈਂ ਆਪਣੇ-ਆਪ ਨੂੰ ਉਦਾਸ ਨਹੀਂ ਕਰਾਂਗੀ। ਮੈਂ ਜੋ ਚਾਹਾਂਗੀ ਕਰਾਂਗੀ, ਮੈਂ ਆਪਣੇ-ਆਪ ਨੂੰ ਜੋ ਕਰਨਾ ਹੈ, ਉਸ ਤੋਂ ਮੈਨੂੰ ਕੋਈ ਨਹੀਂ ਰੋਕੇਗਾ। ਮੈਂ ਆਪਣੀ ਗਰਭ ਅਵਸਥਾ ਦੌਰਾਨ ਵੀ ਕੰਮ ਕੀਤਾ, ਮੈਂ ਐੱਮ. ਟੀ. ਵੀ. ’ਤੇ ਸੀ, ਮੈਂ ਸ਼ੋਅ ਕੀਤੇ, ਮੈਂ ਇਸ ਸਮੇਂ ਦੌਰਾਨ ਵੀ ਬਹੁਤ ਯਾਤਰਾ ਕੀਤੀ ਜਦੋਂ ਮੈਂ ਗਰਭਵਤੀ ਸੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News