ਟਾਈਟ ਸ਼ਿਮਰੀ ਗਾਊਨ ''ਚ ਮਲਾਇਕਾ ਅਰੋੜਾ ਦਾ ਕਿਲਰ ਲੁੱਕ, ਵੇਖ ਲੋਕਾਂ ਦੇ ਉੱਡੇ ਹੋਸ਼

09/20/2022 5:24:13 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਮੇਸ਼ਾ ਹੀ ਕੁਝ ਨਾ ਕੁਝ ਅਜਿਹਾ ਕਰਦਾ ਹੈ, ਜਿਸ ਨਾਲ ਉਹ ਹਮੇਸ਼ਾ ਸੁਰਖੀਆਂ ਵਿਚ ਆ ਜਾਂਦੀ ਹੈ। ਹਾਲ ਹੀ ਵਿਚ 48 ਸਾਲ ਦੀ ਮਲਾਇਕਾ ਅਰੋੜਾ ਨੇ ਕੈਮਰੇ ਸਾਹਮਣੇ ਅਜਿਹੇ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਕੁਝ ਹੀ ਪਲਾਂ ਵਿਚ ਵਾਇਰਲ ਹੋ ਗਈਆਂ। 

PunjabKesari
ਦੱਸ ਦਈਏ ਕਿ ਕਦੇ ਮਲਾਇਕਾ ਅਰੋੜਾ ਰਿਵੀਲਿੰਗ ਡਰੈੱਸ ਪਾ ਕੇ ਤਬਾਹੀ ਮਚਾ ਦਿੰਦੀ ਹੈ ਅਤੇ ਕਦੇ ਉਹ ਇੰਨੇ ਬੋਲਡ ਪੋਜ਼ ਦਿੰਦੀ ਹੈ ਕਿ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਜਾਂਦੇ ਹਨ।

PunjabKesari

ਮਲਾਇਕਾ ਦਾ ਇਹ ਗਾਊਨ ਸਿਤਾਰਿਆਂ ਨਾਲ ਭਰਿਆ ਹੋਇਆ ਹੈ, ਜਿਸ ਨੂੰ ਪਹਿਨ ਕੇ ਉਸ ਕੈਮਰੇ ਅੱਗੇ ਆਪਣੀ ਪਰਫੈਕਟ ਫਿਗਰ ਫਲਾਂਟ ਕੀਤੀ। ਮਲਾਇਕਾ ਅਰੋੜਾ ਦਾ ਇਹ ਫੋਟੋਸ਼ੂਟ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫ਼ੀ ਹੈ। 

PunjabKesari
ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਮਲਾਇਕਾ ਨੇ ਇਕ ਹੋਰ ਫੋਟੋਸ਼ੂਟ ਕਰਵਾਇਆ ਸੀ, ਜਿਸ ਵਿਚ ਉਸ ਨੇ ਲਾਈਟ ਪਿੰਕ ਕਲਰ ਦਾ ਟਾਈਟ ਫਿਟਿੰਗ ਗਾਊਨ ਪਾਇਆ ਸੀ।

PunjabKesari

ਇਸ ਗਾਊਨ ਉੱਪਰ ਸਿਲਵਰ ਅਤੇ ਗੋਲਡਨ ਕਲਰ ਦੇ ਸਿਤਾਰੇ ਜੜੇ ਹੋਏ ਸਨ। ਇਸ ਫੋਟੋਸ਼ੂਟ ਦੌਰਾਨ ਮਲਾਇਕਾ ਕੈਮਰੇ ਦੇ ਸਾਹਮਣੇ ਆਪਣੀ ਖ਼ੂਬਸੂਰਤੀ ਦਿਖਾਉਂਦੀ ਨਜ਼ਰ ਆਈ।

PunjabKesari
ਇਨ੍ਹਾਂ ਤਸਵੀਰਾਂ ਵਿਚ ਮਲਾਇਕਾ ਕਦੇ ਬੈਠ ਕੇ ਕਿਲਰ ਲੁੱਕ ਵਿਚ ਪੋਜ਼ ਦਿੰਦੀ ਨਜ਼ਰ ਆਈ ਅਤੇ ਕਦੇ ਉਹ ਲੇਟ ਕੇ ਆਪਣੀਆਂ ਬੋਲਡ ਅਦਾਵਾਂ ਨਾਲ ਲੋਕਾਂ ਨੂੰ ਆਪਣੇ ਪ੍ਰਤੀ ਅਕਰਸ਼ਿਤ ਕਰਦੀ ਨਜ਼ਰ ਆਈ।

PunjabKesari

ਇਹ ਤਸਵੀਰਾਂ ਮਲਾਇਕਾ ਅਰੋੜਾ ਨੇ ਖ਼ੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨੇ ਵੀ ਕੁਮੈਂਟ ਕਰਕੇ ਫਾਇਰ ਆਈਕਨ ਸ਼ੇਅਰ ਕੀਤਾ ਹੈ।

PunjabKesari

ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਆਏ ਦਿਨ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਮਲਾਇਕਾ ਅਰੋੜਾ ਲੰਬੇ ਸਮੇਂ ਤੋਂ ਅਦਾਕਾਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ ਅਤੇ ਹਰ ਰੋਜ਼ ਉਸ ਨਾਲ ਸਪਾਟ ਹੁੰਦੀ ਹੈ। ਦੋਵਾਂ ਨੇ ਕਈ ਵਾਰ ਛੁੱਟੀਆਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari
 


sunita

Content Editor

Related News